ਮਾਈਨਿੰਗ ਸਾਈਟ ਮਾਮਲੇ ਨੂੰ ਲੈ ਕੇ ਕੇਜਰੀਵਾਲ ਦਾ ਟਵੀਟ, CM ਚੰਨੀ ’ਤੇ ਚੁੱਕੇ ਵੱਡੇ ਸਵਾਲ

12/05/2021 11:02:18 PM

ਨਵੀਂ ਦਿੱਲੀ-ਮਾਈਨਿੰਗ ਸਾਈਟ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ’ਤੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਕਿਹਾ ਕਿ ਕੀ ਇਸ ’ਚ ਸੱਚਾਈ ਹੈ ਕਿ ਮੁੱਖ ਮੰਤਰੀ ਚੰਨੀ ਅੱਜ ਇਕ ਵੱਖਰੀ ਮਾਈਨਿੰਗ ਸਾਈਟ ’ਤੇ ਗਏ ਸਨ, ਨਾ ਕਿ ਉਸ ਜਗ੍ਹਾ, ਜਿਸ ਦਾ ਕੱਲ੍ਹ ਰਾਘਵ ਚੱਢਾ ਨੇ ਦੌਰਾ ਕੀਤਾ ਸੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਇਸ ਮਾਈਨਿੰਗ ਸਾਈਟ ਨੂੰ ਕਾਨੂੰਨੀ ਕਰਾਰ ਦਿੱਤਾ ਹੈ, ਜਦਕਿ ਜਿਸ ਮਾਈਨਿੰਗ ਸਾਈਟ ’ਤੇ ਰਾਘਵ ਚੱਢਾ ਗਏ ਸਨ, ਉਹ ਗੈਰ-ਕਾਨੂੰਨੀ ਹੈ। ਉਨ੍ਹਾਂ ਚੰਨੀ ’ਤੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਇਕ ਮੁੱਖ ਮੰਤਰੀ ਇੰਨਾ ਬੜਬੋਲਾ ਕਿਵੇਂ ਹੋ ਸਕਦਾ ਹੈ।

ਇਹ ਵੀ ਪੜ੍ਹੋ : ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਮੁੰਬਈ ਏਅਰਪੋਰਟ ’ਤੇ ਹਿਰਾਸਤ ’ਚ ਲੈਣ ਮਗਰੋਂ ਕੀਤਾ ਰਿਹਾਅ

PunjabKesari

ਇਹ ਵੀ ਪੜ੍ਹੋ : ਬੈਂਕਾਂ ਦੇ ਨਿੱਜੀਕਰਨ ਖ਼ਿਲਾਫ ਦੇਸ਼ ਪੱਧਰੀ ਸਾਂਝੇ ਅੰਦੋਲਨ ਦੀ ਹੈ ਜ਼ਰੂਰਤ : ਰਾਕੇਸ਼ ਟਿਕੈਤ

ਜ਼ਿਕਰਯੋਗ ਹੈ ਕਿ ‘ਆਪ’ ਦੇ ਆਗੂ ਰਾਘਵ ਚੱਢਾ ਨੇ ਬੀਤੇ ਦਿਨ ਮੁੱਖ ਮੰਤਰੀ ਚੰਨੀ ਦੇ ਹਲਕੇ ’ਚ ਖੱਡ ’ਤੇ ਜਾ ਕੇ ਛਾਪੇਮਾਰੀ ਕਰਨ ਦੌਰਾਨ ਗੈਰ-ਕਾਨੂੰਨੀ ਮਾਈਨਿੰਗ ਕਰਨ ਦੇ ਇਲਜ਼ਾਮ ਲਾਏ ਸਨ। ਇਸੇ ਤਰ੍ਹਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਚੰਨੀ ਨੇ ਰੋਪੜ ਵਿਖੇ ਮਾਈਨਿੰਗ ਸਾਈਟ ’ਤੇ ਜਾ ਕੇ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਰਾਘਵ ਚੱਢਾ ਵੱਲੋਂ ਮਾਈਨਿੰਗ ਸਾਈਟ ’ਤੇ ਕੀਤੀ ਗਈ ਛਾਪੇਮਾਰੀ ਦਾ ਕਰਾਰਾ ਜਵਾਬ ਵੀ ਦਿੱਤਾ। ਉਨ੍ਹਾਂ ਕਿਹਾ ਕਿ ਰਾਘਵ ਚੱਢਾ ਬਿਨਾਂ ਸਾਡੀ ਇਜਾਜ਼ਤ ਦੇ ਦਿੱਲੀ ਤੋਂ ਇਸ ਹਲਕੇ ’ਚ ਆ ਕੇ ਸਾਡੇ ਪੰਜਾਬ ’ਚ ਖਲਲ ਪਾ ਰਹੇ ਹਨ।

ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ


Manoj

Content Editor

Related News