''ਕੇਜਰੀਵਾਲ ਨੇ ਝੰਡੇ ''ਤੇ ਆਪਣੀ ਫੋਟੋ ਲਾ ਕੇ, ਦਿੱਤਾ ਤਾਨਾਸ਼ਾਹ ਹੋਣ ਦਾ ਸਬੂਤ''
Monday, Nov 05, 2018 - 03:55 PM (IST)

ਚੰਡੀਗੜ੍ਹ— ਆਮ ਆਦਮੀ ਪਾਰਟੀ 'ਤੋਂ ਕੱਢੇ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਖਹਿਰਾ ਨੇ ਕੇਜਰੀਵਾਲ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਸਭ ਤੋਂ ਵੱਡਾ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਦਾ ਜੋ ਸੰਵਿਧਾਨ ਘੜਿਆ, ਉਸ ਨੂੰ ਉਹ ਖੁਦ ਹੀ ਅਮਲ 'ਚ ਨਹੀਂ ਲਿਆ ਰਹੇ। ਇਸ ਦੇ ਨਾਲ-ਨਾਲ ਸੁਖਪਾਲ ਸਿੰਘ ਖਹਿਰਾ ਨੇ ਕੇਜਰੀਵਾਲ ਨੂੰ ਸਭ ਤੋਂ ਵੱਡਾ ਤਾਨਾਸ਼ਾਹ ਵੀ ਕਿਹਾ। ਉਨ੍ਹਾਂ ਕਿਹਾ ਕਿ ਆਮ ਤੌਰ 'ਤੇ ਮੋਦੀ ਤੇ ਰਾਹੁਲ ਨੂੰ ਲੋਕ ਤਾਨਾਸ਼ਾਹ ਕਹਿੰਦੇ ਹਨ, ਪਰ ਕੇਜਰੀਵਾਲ ਉਨ੍ਹਾਂ ਤੋਂ ਵੀ ਵੱਡਾ ਤਾਨਾਸ਼ਾਹ ਹੈ, ਕਿਉਂਕਿ ਦੇਸ਼ ਦੇ ਝੰਡੇ 'ਤੇ ਅੱਜ ਤੱਕ ਉਨ੍ਹਾਂ ਨੇ ਆਪਣੀ ਫੋਟੋ ਨਹੀਂ ਲਗਾਈ, ਜੋ ਕੇਜਰੀਵਾਲ ਨੇ ਲਗਾਈ ਹੋਈ ਹੈ।