ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਦਰਸ਼ਨ ਕਰ ਪਰਤੇ ਸ਼ਰਧਾਲੂਆਂ ਨੇ ਸਾਂਝੇ ਕੀਤੇ ਤਜਰਬੇ

Monday, Jun 13, 2022 - 06:09 PM (IST)

ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਦਰਸ਼ਨ ਕਰ ਪਰਤੇ ਸ਼ਰਧਾਲੂਆਂ ਨੇ ਸਾਂਝੇ ਕੀਤੇ ਤਜਰਬੇ

ਜਲੰਧਰ— ਚਾਰ ਧਾਮ ਦੀ ਯਾਤਰਾ ’ਤੇ ਜਾਣ ਲਈ ਇਹ ਖ਼ਬਰ ਅਹਿਮ ਹੋ ਸਕਦੀ ਹੈ। ਚਾਰ ਧਾਮ ਦੀ ਯਾਤਰਾ ’ਤੇ ਜਾਣ ਲਈ ਆਪਣੀ ਜੇਬ ਦਾ ਖ਼ਰਚਾ ਵਧੀਆ ਤਰੀਕੇ ਨਾਲ ਲੈ ਕੇ ਜਾਣਾ ਚਾਹੀਦਾ ਹੈ। ਇਥੇ ਦੱਸ ਦੇਈਏ ਕਿ ਕੋਰੋਨਾ ਕਾਰਨ ਦੋ ਸੀਜ਼ਨਾਂ ’ਚ ਚਾਰ ਧਾਮ ਦੀ ਯਾਤਰਾ ਪ੍ਰਭਾਵਿਤ ਰਹੀ ਸੀ। ਹੁਣ ਹਾਲਾਤ ਆਮ ਹੋਣ ਨਾਲ ਭਗਤਾਂ ਦੀ ਰੌਣਕ ਖ਼ੂਬ ਵੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਖਾਣ-ਪੀਣ ਦੇ ਸਾਮਾਨ ਦੀ ਵੀ ਓਵਰਚਾਰਜਿੰਗ ਹੋਣ ਲੱਗੀ ਹੈ। ਯਾਤਰਾ ਦੌਰਾਨ ਤਿੰਨ ਤਰ੍ਹਾਂ ਦੀਆਂ ਦਿੱਕਤਾਂ ਸ਼ਰਧਾਲੂਆਂ ਨੂੰ ਝੱਲਣੀਆਂ ਪੈ ਰਹੀਆਂ ਹਨ। ਪਹਿਲੀ ਇਹ ਹੈ ਕਿ ਉਥੇ ਹੋਟਲ ਫੁੱਲ ਮਿਲ ਰਹੇ ਹਨ। ਦੂਜੀ ਦਿੱਕਤ ਟਰੈਫਿਕ ਜਾਮ ਦੀ ਆ ਰਹੀ ਹੈ ਅਤੇ ਤੀਜੀ ਦਿੱਕਤ ਖਾਣ-ਪੀਣ ਦੇ ਸਾਮਾਨ ਦੀਆਂ ਕੀਮਤਾਂ ਹੱਦ ਤੋਂ ਜ਼ਿਆਦਾ ਵੱਧ ਗਈਆਂ ਹਨ। ਕੇਦਾਰਨਾਥ ਦੀ ਯਾਤਰਾ ਕਰ ਚੁੱਕੇ ਅਸ਼ਵਨੀ ਕਾਲੀਆ ਨੇ ਦੱਸਿਆ ਕਿ ਚਾਰ ਧਾਮਾਂ ’ਚ ਲੰਗਰ ਦੀ ਵਿਵਸਥਾ ਹੋਣੀ ਚਾਹੀਦੀ ਹੈ ਤਾਂਕਿ ਸ਼ਰਧਾਲੂਆਂ ਦੀ ਮਜਬੂਰੀ ਦਾ ਫਾਇਦਾ ਚੁੱਕਣ ਵਾਲਿਆਂ ’ਤੇ ਨਕੇਲ ਕੱਸੀ ਜਾ ਸਕੇ। ਇਸ ਦੇ ਲਈ ਲੰਗਰ ਕਮੇਟੀਆਂ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ CM ਮਾਨ ਨੇ ਜਤਾਇਆ ਦੁੱਖ਼

PunjabKesari

ਜਲੰਧਰ ਤੋਂ ਯਾਤਰਾ ’ਤੇ ਗਏ ਗੁਰੂ ਰਵਿਦਾਸ ਨਗਰ ਦੇ ਰਹਿਣ ਵਾਲੇ ਸੁਖਬੀਰ  ਮੁਤਾਬਕ ਗੁਪਤਕਾਸ਼ੀ ਨੂੰ ਕ੍ਰਾਸ ਕਰਦੇ ਹੀ ਖਾਣ-ਪੀਣ ਦਾ ਸਾਮਾਨ ਮਹਿੰਗਾ ਮਿਲਣ ਲੱਗਦਾ ਹੈ। ਚਾਹ ਦਾ ਕੱਪ ਹਰਿਦੁਆਰ ’ਚ 15 ਰੁਪਏ ਦਾ ਸੀ ਜੋਕਿ ਇਥੇ ਪਹੁੰਚਣ ’ਤੇ ਇਕ ਜਗ੍ਹਾ 50 ਦਾ ਤਾਂ ਦੂਜੀ ਥਾਂ ’ਤੇ 60 ਦਾ ਮਿਲ ਰਿਹਾ ਹੈ। ਪਾਣੀ ਦੀ ਬੋਤਲ ਵੀ 60 ਰੁਪਏ ਤੋਂ ਲੈ ਕੇ 70 ਰੁਪਏ ’ਚ ਵੇਚੀ ਜਾ ਰਹੀ ਹੈ। ਨੂਡਲਸ ਦੀ ਪਲੇਟ 70 ਰੁਪਏ ’ਚ ਅਤੇ 40 ਵਾਲੀ ਕੋਲਡਡਿ੍ਰੰਕ 70 ਰੁਪਏ ’ਚ ਮਿਲ ਰਹੀ ਹੈ। ਸਵਰਣ ਪਾਰਕ ਵਾਸੀ ਬਲਜੀਤ ਮਾਹੀ ਨੇ ਕਿਹਾ ਕਿ ਪਰਾਂਠਾ 100 ਰੁਪਏ ਦਾ ਮਿਲ ਰਿਹਾ ਹੈ। ਹੋਟਲਾਂ ਦੇ ਰੇਟ 2500 ਤੋਂ ਵੱਧ ਕੇ 5 ਹਜ਼ਾਰ ਰੁਪਏ ਤੱਕ ਪਹੁੰਚ ਗਏ ਹਨ। ਟ੍ਰੈਫਿਕ ਜਾਮ ਨੈਨੀਤਾਲ, ਭੀਮਤਾਲ ਅਤੇ ਰਾਣੀਖੇਤ ’ਚ ਬਹੁਤ ਬੁਰੇ ਹਾਲਾਤ ’ਚ ਹੈ। ਇਥੋਂ ਤੱਕ ਕਿ ਪੈਟਰੋਲ ਪੰਪਾਂ ’ਤੇ ਵੀ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਇਕ ਤੋਂ ਦੋ ਘੰਟਿਆਂ ਬਾਅਦ ਵਾਰੀ ਆਉਂਦੀ ਹੈ। 

ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'

PunjabKesari

ਇਸੇ ਤਰ੍ਹਾਂ ਕਾਲੀਆ ਕਾਲੋਨੀ ਵਾਸੀ ਸੂਰਜ ਸ਼ਰਮਾ ਨੇ ਵੀ ਆਪਣਾ ਤਜ਼ਰਬਾ ਸਾਂਝਾ ਕੀਤਾ। ਉਨ੍ਹਾਂ ਮੁਤਾਬਕ ਬੱਚਿਆਂ ਦੇ ਦੁੱਧ ਦੀ ਬੋਤਲ ਭਰਨੀ ਹੋਵੇ ਤਾਂ 100 ਰੁਪਏ ਲੱਗ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਇਥੇ ਐਂਟਰੀ ਲੈਣ ਤੋਂ ਪਹਿਲਾਂ ਖਾਣ-ਪੀਣ ਦਾ ਪੈਕਿੰਗ ਸਾਮਾਨ ਖ਼ਰੀਦ ਕੇ ਰੱਖ ਲੈਣਾ ਚਾਹੀਦਾ ਹੈ। ਹੋਟਲਾਂ ਦੀ ਆਨ ਲਾਈਨ ਬੁਕਿੰਗ ਕਰਵਾ ਕੇ ਦੇਰੀ ਨਾਲ ਪਹੁੰਚਣ ਵਾਲੇ ਵੀ ਪਰੇਸ਼ਾਨ ਹੋ ਰਹੇ ਹਨ। ਜਲੰਧਰ ਤੋਂ ਗਏ ਯਾਤਰੀਆਂ ਨੇ ਕਿਹਾ ਕਿ ਸਰਕਾਰ ਨੂੰ ਚਾਰ ਧਾਮ ਲਈ ਸ਼ਰਾਈਨ ਬੋਰਡ ਬਣਾਉਣਾ ਚਾਹੀਦਾ ਹੈ। ਯਾਤਰਾ ਦੌਰਾਨ ਖੱਚਰ ਲਈ ਵੀ ਕਾਫ਼ੀ ਪੈਸੇ ਮੰਗੇ ਜਾ ਰਹੇ ਹਨ। ਇਸ ਦੇ ਇਲਾਵਾ ਜ਼ਰੂਰੀ ਦਵਾਈਆਂ ਜ਼ਰੂਰ ਨਾਲ ਲੈ ਕੇ ਜਾਣੀਆਂ ਚਾਹੀਦੀਆਂ ਹਨ। 

ਇਹ ਵੀ ਪੜ੍ਹੋ:ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News