ਅਦਾਲਤ ਨੇ ਕੌਸ਼ਲ ਚੌਧਰੀ ਨੂੰ ਜੁਡੀਸ਼ੀਅਲ ਰਿਮਾਂਡ ''ਤੇ ਭੇਜਿਆ
Tuesday, Jan 20, 2026 - 07:15 PM (IST)
ਮੁੱਲਾਂਪੁਰ ਦਾਖਾ (ਕਾਲੀਆ)- ਬੱਦੋਵਾਲ ਗੋਲੀਕਾਂਡ ਵਿਚ ਥਾਣਾ ਦਾਖਾ ਦੀ ਪੁਲਸ ਨੇ ਕੌਸ਼ਲ ਚੌਧਰੀ ਨੂੰ ਗੁਰੂਗ੍ਰਾਮ ਜੇਲ ਵਿੱਚੋਂ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਸੀ ਪੁਲਸ ਰਿਮਾਂਡ ਖ਼ਤਮ ਹੋਣ ਉਪਰੰਤ ਮਾਣਯੋਗ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ ਹੈ। ਕੌਸ਼ਲ ਚੌਧਰੀ ਦੇ ਇਕ ਨਜ਼ਦੀਕੀ ਸਾਥੀ ਨੂੰ ਹੁਣ ਦਾਖਾ ਪੁਲਸ ਹਰਿਆਣਾ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਪੁੱਛਗਿੱਛ ਲਈ ਲਿਆਂਦਾ ਹੈ ਜਿਸ ਉੱਪਰ ਕਰੀਬ 50 ਮੁਕੱਦਮੇ ਕਤਲ, ਫਿਰੋਤੀਆਂ ਮੰਗਣ ਅਤੇ ਲੜਾਈ ਝਗੜੇ ਦੇ ਦਰਜ ਹਨ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਮਾਣਯੋਗ ਅਦਾਲਤ ਨੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ ਅਤੇ ਦਾਖਾ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਕਈ ਰਾਜ ਖੁੱਲ ਸਕਦੇ ਹਨ ।
ਡੀ. ਐੱਸ. ਪੀ. ਵਰਿੰਦਰ ਸਿੰਘ ਖੋਸਾ ਅਨੁਸਾਰ ਭਾਰੀ ਪੁਲਸ ਸੁਰੱਖਿਆ ਦੇ ਮੱਦੇਨਜ਼ਰ ਕੌਸ਼ਲ ਚੌਧਰੀ ਨੇ ਥਾਣੇ ਦੀ ਕੰਧ ਟੱਪ ਕੇ ਭੱਜਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਭੱਜਣ ਵਿੱਚ ਨਾਕਾਮਯਾਬ ਰਿਹਾ ਸਗੋਂ ਉਸ ਦੀਆਂ ਲੱਤਾਂ ਤੇ ਸੱਟਾਂ ਲੱਗ ਗਈਆਂ ਸਨ । ਥਾਣਾ ਦਾਖਾ ਦੀ ਪੁਲਸ ਨੇ ਉਸ ਉਪਰ ਭੱਜਣ ਦੀ ਕੋਸ਼ਿਸ ਕਰਨ ਨੂੰ ਲੈ ਕੇ ਇਕ ਹੋਰ ਮੁਕੱਦਮਾ ਵੀ ਦਰਜ ਕੀਤਾ ਸੀ ਅਤੇ ਉਸ ਨੂੰ ਸਟੇਚਰ ਤੇ ਪਾ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਜਿਥੇ ਮਾਣਯੋਗ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ ਤੇ ਜੇਲ੍ਹ ਭੇਜ ਦਿੱਤਾ।
ਇੱਥੇ ਦੱਸਣਯੋਗ ਹੈ ਕਿ ਥਾਣਾ ਦਾਖਾ ਦੀ ਪੁਲਸ ਨੇ ਪਰਵਿੰਦਰ ਸਿੰਘ ਦੇ ਬਿਆਨਾਂ 'ਤੇ ਦੋ ਅਣਪਛਾਤੇ ਸ਼ੂਟਰਾਂ ਵਿਰੁੱਧ ਕੇਸ ਦਰਜ ਕਰਕੇ ਤਫਤੀਸ਼ ਆਰੰਭੀ ਸੀ ਜਿਸ ਵਿੱਚ ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਲੁਧਿਆਣਾ ਫਿਰੋਜਪੁਰ ਨੈਸ਼ਨਲ ਹਾਈਵੇ ਤੇ 10 ਜਨਵਰੀ ਨੂੰ ਸਵੇਰੇ 10.30 ਵਜੇ ਆਈ.ਟੀ.ਬੀ.ਪੀ ਗੇਟ ਬੱਦੋਵਾਲ ਦੇ ਬਿਲਕੁਲ ਸਾਹਮਣੇ ਪੁਰਾਣੀਆਂ ਕਾਰਾਂ ਦੇ ਸ਼ੋਅਰੂਮ ਦੇ ਬਾਹਰ ਦੋ ਮੋਟਰਸਾਈਕਲ ਸਵਾਰ ਸ਼ੂਟਰਾਂ ਨੇ ਦੋਵੇਂ ਹੱਥਾਂ ਵਿਚ ਰਿਵਾਲਵਰ ਫੜ ਕੇ ਮਹਿੰਗੀਆਂ ਗੱਡੀਆਂ ਅਤੇ ਸ਼ੋਅਰੂਮ ਉੱਪਰ ਗੋਲੀਆਂ ਦਾਗੀਆਂ ਗਈਆਂ ਸਨ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ ਸਨ ਅਤੇ ਜਾਂਦੇ ਹੋਏ ਦੋ ਪਰਚੀਆਂ ਮੁਹੱਬਤ ਰੰਧਾਵਾ ਅਤੇ ਪਵਨ ਸ਼ੌਕੀਨ ਦੇ ਨਾਮ ਦੀਆਂ ਹੱਥ ਲਿਖਤ ਸੁੱਟ ਗਏ ਸਨ। ਇਨ੍ਹਾਂ ਪਰਚੀਆਂ 'ਤੇ ਅੰਕਿਤ ਨਾਵਾਂ ਨੂੰ ਆਧਾਰ ਬਣਾ ਕੇ ਦਾਖਾ ਪੁਲਸ ਨੇ ਜਾਂਚ ਆਰੰਭੀ ਕੀਤੀ ਹੋਈ ਹੈ ਅਤੇ ਇਸ ਜਾਂਚ ਦੌਰਾਨ ਪਵਨ ਸ਼ੌਕੀਨ ਦੀ ਪਤਨੀ ਵਿਜੇ ਕੁਮਾਰੀ ਅਤੇ ਨਵੀਨ ਦੇਸਵਾਲ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਇਹ ਦੋਵੇਂ ਹੁਣ ਲੁਧਿਆਣਾ ਜੇਲ੍ਹ ਵਿਚ ਬੰਦ ਹਨ। ਗੋਲੀਕਾਂਡ ਦੀਆਂ ਪਰਤਾਂ ਹੌਲੀ ਹੌਲੀ ਖੁੱਲ੍ਹ ਰਹੀਆਂ ਹਨ ਪਰ ਪੁਲਸ ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਪੂਰੀ ਮੁਸਤੈਦ ਹੈ।
