ਕਰਤਾਰਪੁਰ ਲਾਂਘਾ : ਅੱਜ ਤੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ

Thursday, Oct 24, 2019 - 03:11 PM (IST)

ਕਰਤਾਰਪੁਰ ਲਾਂਘਾ : ਅੱਜ ਤੋਂ ਆਨਲਾਈਨ ਰਜਿਸਟਰੇਸ਼ਨ ਸ਼ੁਰੂ

ਡੇਰਾ ਬਾਬਾ ਨਾਨਕ (ਭਾਸ਼ਾ) : ਭਾਰਤ ਅਤੇ ਪਾਕਿਸਤਾਨ ਵਿਚਾਲੇ ਇਤਿਹਾਸਿਕ ਕਰਤਾਰਪੁਰ ਲਾਂਘੇ ਨੂੰ ਚਾਲੂ ਕਰਨ ਸਬੰਧੀ ਸਮਝੌਤੇ 'ਤੇ ਹਸਤਾਖਰ ਹੋਣ ਤੋਂ ਬਾਅਦ ਆਨਲਾਈਨ ਰਜਿਸਟਰੇਸ਼ਨ ਵੀਰਵਾਰ ਭਾਵ ਅੱਜ ਤੋਂ ਸ਼ੁਰੂ ਹੋ ਗਈ ਹੈ। ਇਸ ਲਾਂਘੇ ਜ਼ਰੀਏ ਭਾਰਤ ਦੇ ਸਿੱਖ ਸ਼ਰਧਾਲੂ ਪਾਕਿਸਤਾਨ ਵਿਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕਰਨ ਲਈ ਜਾ ਸਕਣਗੇ।

ਇਕ ਆਧਿਕਾਰਤ ਬਿਆਨ ਅਨੁਸਾਰ ਸ਼ਰਧਾਲੂਆਂ ਦੀ ਰਜਿਸਟਰੇਸ਼ਨ ਲਈ ਅੱਜ ਇਕ ਆਨਲਾਈਨ ਪੋਰਟਲ prakashpurb550.mha.gov.in ਚਾਲੂ ਹੋ ਗਿਆ ਹੈ। ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੇ ਚਾਹਵਾਨ ਲੋਕਾਂ ਨੂੰ ਇਸ ਪੋਰਟਲ ਵਿਚ ਆਨਲਾਈਨ ਰਜਿਸਟਰੇਸ਼ਨ ਕਰਾਉਣੀ ਹੋਵੇਗੀ ਅਤੇ ਕਿਸੇ ਵੀ ਦਿਨ ਉਹ ਉਥੇ ਜਾ ਸਕਦੇ ਹਨ। ਸ਼ਰਧਾਲੂਆਂ ਨੂੰ ਐੱਸ.ਐੱਮ.ਐੱਸ. ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਮਿੱਥੀ ਗਈ ਤਰੀਕ ਤੋਂ 3-4 ਦਿਨ ਪਹਿਲਾਂ ਹੀ ਰਜਿਸਟਰੇਸ਼ਨ ਦੀ ਪੁਸ਼ਟੀ ਕਰਨ ਵਾਲੀ ਈ-ਮੇਲ ਭੇਜੀ ਜਾਵੇਗੀ। ਉਨ੍ਹਾਂ ਲਈ ਇਲੈਕਟਰਾਨਿਕ ਟਰੈਵਲ ਆਥਰਾਇਜੇਸ਼ਨ ਵੀ ਜਾਰੀ ਕੀਤਾ ਜਾਵੇਗਾ। ਬਿਆਨ ਵਿਚ ਕਿਹਾ ਗਿਆ ਕਿ ਸ਼ਰਧਾਲੂਆਂ ਨੂੰ ਆਪਣੇ ਪਾਸਪੋਰਟ ਦੇ ਨਾਲ ਇਲੈਕਟਰਾਨਿਕ ਟਰੈਵਲ ਆਥਰਾਇਜੇਸ਼ਨ ਵੀ ਨਾਲ ਲੈ ਜਾਣਾ ਹੋਵੇਗਾ।


author

cherry

Content Editor

Related News