ਕਰਤਾਰਪੁਰ ਹਲਕੇ 'ਚ ਹੋਵੇਗੀ ਸਖ਼ਤ ਟੱਕਰ, ਜਾਣੋ ਸੀਟ ਦਾ ਇਤਿਹਾਸ
Friday, Feb 18, 2022 - 04:20 PM (IST)
ਜਲੰਧਰ (ਵੈੱਬ ਡੈਸਕ) : ਸ਼ਹਿਰ ’ਚ 9 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ’ਚੋਂ ਵਿਧਾਨ ਸਭਾ ਹਲਕਾ 33 ਨੰਬਰ ਕਰਤਾਰਪੁਰ ਹੈ, ਜੋ ਕਿ ਐੱਸ. ਸੀ. ਸੀਟ ਲਈ ਰਾਖਵਾਂ ਹੈ। ਇਸ ਸੀਟ ਤੋਂ 1997 ਤੋਂ ਲੈ ਕੇ 2017 ਤੱਕ ਹੋਈਆਂ ਪੰਜ ਵਿਧਾਨ ਸਭਾ ਚੋਣਾਂ ਦੀ ਜ਼ਿਆਦਾਤਰ ਕਾਂਗਰਸ ਦਾ ਦਬਦਬਾ ਰਿਹਾ ਹੈ। ਇਥੋਂ ਤਿੰਨ ਵਾਰ ਕਾਂਗਰਸ ਪਾਰਟੀ ਜਿੱਤੀ ਹੈ ਜਦਕਿ ਅਕਾਲੀ ਦਲ ਦੀ ਪਾਰਟੀ ਨੂੰ ਸਿਰਫ ਦੋ ਵਾਰ ਹੀ ਜਿੱਤ ਹਾਸਲ ਹੋ ਸਕੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਕਾਂਗਰਸ ਦੇ ਚੌਧਰੀ ਸੁਰਿੰਦਰ ਸਿੰਘ ਵਿਧਾਇਕ ਬਣੇ। ਸੁਰਿੰਦਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸੇਠ ਸੱਤ ਪਾਲ ਨੂੰ 6020 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
1997
ਸਾਲ 1997 ਦੀਆਂ ਚੋਣਾਂ ਦੌਰਾਨ ਕਾਂਗਰਸ ਨੇ ਇਸ ਸੀਟ ’ਤੇ ਜਿੱਤ ਦਰਜ ਕਰਵਾਈ ਸੀ ਜਦਕਿ ਆਜ਼ਾਦ ਉਮੀਦਵਾਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਚੌਧਰੀ ਜਗਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਰਾਮ ਲਾਲਾ ਜੱਸੀ ਨੂੰ ਸਿਰਫ 276 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਜਗਜੀਤ ਸਿੰਘ ਨੂੰ 29596 ਜਦਕਿ ਰਾਮ ਲਾਲ ਜੱਸੀ ਨੂੰ 29320 ਵੋਟਾਂ ਮਿਲੀਆਂ ਸਨ।
2002
ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਤੋਂ ਕਾਂਗਰਸ ਜੇਤੂ ਰਹੀ। ਕਾਂਗਰਸ ਦੇ ਉਮੀਦਵਾਰ ਚੌਧਰੀ ਜਗਜੀਤ ਸਿੰਘ ਜੇਤੂ ਰਹੇ ਸਨ। ਚੌਧਰੀ ਜਗਜੀਤ ਸਿੰਘ ਨੇ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ ਨੂੰ 4 ਹਜ਼ਾਰ 123 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਸ ਦੌਰਾਨ ਚੌਧਰੀ ਜਗਜੀਤ ਸਿੰਘ ਨੂੰ 39010 ਵੋਟਾਂ ਮਿਲੀਆਂ ਸਨ ਜਦਕਿ ਚਰਨਜੀਤ ਸਿੰਘ ਅਟਵਾਲ ਨੂੰ 34887 ਵੋਟਾਂ ਮਿਲੀਆਂ।
2007
ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਆਪਣੇ ਨਾਂ ’ਤੇ ਇਹ ਸੀਟ ਕੀਤੀ ਸੀ। ਚੋਣਾਂ ਦੇ ਮੁਬਾਬਲੇ ਦੌਰਾਨ ਅਕਾਲੀ ਦਲ ਦੇ ਅਵਿਨਾਸ਼ ਚੰਦਰ ਜੇਤੂ ਰਹੇ ਜਦਕਿ ਕਾਂਗਰਸ ਦੇ ਚੌਧਰੀ ਜਗਜੀਤ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਵਿਨਾਸ਼ ਚੰਦਰ ਨੇ ਚੌਧਰੀ ਜਗਜੀਤ ਸਿੰਘ ਨੂੰ 11069 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਅਵਿਨਾਸ਼ ਚੰਦਰ ਨੂੰ 54380 ਵੋਟਾਂ ਮਿਲੀਆਂ ਸਨ ਜਦਕਿ ਚੌਧਰੀ ਜਗਜੀਤ ਸਿੰਘ ਨੂੰ 43311 ਵੋਟਾਂ ਮਿਲੀਆਂ ਸਨ।
2012
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੇ ਇਹ ਸੀਟ ਕੀਤੀ ਸੀ। ਅਕਾਲੀ ਦਲ ਦੇ ਸਰਵਣ ਸਿੰਘ ਜੇਤੂ ਰਹੇ ਜਦਕਿ ਕਾਂਗਰਸ ਦੇ ਚੌਧਰੀ ਜਗਜੀਤ ਸਿੰਘ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਰਵਣ ਸਿੰਘ ਨੇ ਚੌਧਰੀ ਜਗਜੀਤ ਸਿੰਘ ਨੂੰ ਸਿਰਫ 823 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸਰਵਣ ਸਿੰਘ ਨੂੰ 48484 ਵੋਟਾਂ ਮਿਲੀਆਂ ਸਨ ਅਤੇ ਜਗਜੀਤ ਸਿੰਘ ਨੂੰ 47661 ਵੋਟਾਂ ਮਿਲੀਆਂ ਸਨ।
2017
ਸਾਲ 2017 ’ਚ ਵਿਧਾਨ ਸਭਾ ਚੋਣਾਂ ਮੌਕੇ ਤ੍ਰਿਕੋਣੀ ਟੱਕਰ ਦੌਰਾਨ ਚੌਧਰੀ ਸੁਰਿੰਦਰ ਸਿੰਘ ਨੇ ਅਕਾਲੀ ਦਲ ਦੇ ਉਮੀਦਵਾਰ ਸੇਠ ਸੱਤ ਪਾਲ 6020 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸੁਰਿੰਦਰ ਸਿੰਘ ਨੂੰ 46729 ਵੋਟਾਂ ਮਿਲੀਆਂ ਸਨ ਜਦਕਿ ਸੇਠ ਸੱਤ ਪਾਲ ਨੂੰ 40709 ਵੋਟਾਂ ਮਿਲੀਆਂ।ਆਪ ਉਮੀਦਵਾਰ ਚੰਦਨ ਕੁਮਾਰ ਗਰੇਵਾਲ ਜੋ ਹੁਣ ਅਕਾਲੀ ਦਲ ਬਸਪਾ ਵੱਲੋਂ ਜਲੰਧਰ ਕੇਂਦਰੀ ਤੋਂ ਉਮੀਦਵਾਰ ਹਨ, ਨੂੰ 29981 ਵੋਟਾਂ ਪਈਆਂ ਸਨ।
2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੋਂ ਕਾਂਗਰਸ ਵੱਲੋਂ ਚੌਧਰੀ ਸੁਰਿੰਦਰ ਸਿੰਘ ਮੁੜ ਮੈਦਾਨ ਵਿੱਚ ਹਨ। ਬਸਪਾ ਵੱਲੋਂ ਐਡ. ਬਲਵਿੰਦਰ ਕੁਮਾਰ, 'ਆਪ' ਵੱਲੋਂ ਡੀਸੀਪੀ ਬਲਕਾਰ ਸਿੰਘ, ਸੰਯੁਕਤ ਸਮਾਜ ਮੋਰਚਾ ਵੱਲੋਂ ਰਜੇਸ਼ ਕੁਮਾਰ ਅਤੇ ਭਾਜਪਾ ਵੱਲੋਂ ਸੁਰਿੰਦਰ ਮਹੇ ਚੋਣ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣਗੇ।
ਇਸ ਵਾਰ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 184515 ਹੈ, ਜਿਨ੍ਹਾਂ 'ਚ 88394 ਪੁਰਸ਼, 96119 ਬੀਬੀਆਂ ਅਤੇ 2 ਥਰਡ ਜੈਂਡਰ ਹਨ।