ਜਜ਼ਬੇ ਨੂੰ ਸਲਾਮ: ਬਾਂਹ 'ਚ ਰਾਡ ਪਈ ਹੋਣ ਦੇ ਬਾਵਜੂਦ ਕਾਰਗਿਲ ਯੋਧਾ ਨੇ ਹੜ੍ਹ 'ਚ ਫਸੇ 24 ਲੋਕਾਂ ਦੀ ਬਚਾਈ ਜਾਨ

08/29/2023 8:31:34 PM

ਰੂਪਨਗਰ : ਫ਼ੌਜੀ ਸਰਹੱਦ ’ਤੇ ਹੋਵੇ ਜਾਂ ਪਿੰਡ ’ਚ, ਉਹ ਲੋਕਾਂ ਦੀ ਰੱਖਿਆ ਲਈ ਹਮੇਸ਼ਾ ਅੱਗੇ ਰਹਿੰਦਾ ਹੈ। ਕਾਰਗਿਲ ਯੁੱਧ ਲੜ ਚੁੱਕੇ ਪਿੰਡ ਹਰਸ਼ਾ ਬੇਲਾ ਦੇ ਰਹਿਣ ਵਾਲੇ ਸਾਬਕਾ ਫ਼ੌਜੀ 44 ਸਾਲਾ ਜਸਪਾਲ ਸਿੰਘ ਨੇ ਇਹ ਸਾਬਤ ਕਰ ਦਿੱਤਾ ਹੈ। ਬਾਂਹ ਦੀ ਹੱਡੀ ਟੁੱਟ ਜਾਣ 'ਤੇ ਰਾਡ ਪਈ ਹੋਣ ਦੇ ਬਾਵਜੂਦ ਉਨ੍ਹਾਂ ਆਪਣੇ ਪਿੰਡ ਦੇ 24 ਹੜ੍ਹ ਪੀੜਤਾਂ ਨੂੰ ਬਚਾਇਆ।

ਇਹ ਵੀ ਪੜ੍ਹੋ : ਰਾਜਪਾਲ ਪੁਰੋਹਿਤ ਨੇ ਨਵੀਂ ਖੇਡ ਨੀਤੀ ਤੇ ਪੰਜਾਬ ਬਾਰੇ ਕਹਿ ਦਿੱਤੀਆਂ ਇਹ ਵੱਡੀਆਂ ਗੱਲਾਂ, ਜਾਣੋ ਕੀ ਕਿਹਾ

ਉਨ੍ਹਾਂ ਦੱਸਿਆ ਕਿ 2 ਹਫ਼ਤੇ ਪਹਿਲਾਂ ਉਨ੍ਹਾਂ ਦੀ ਬਾਂਹ ਦੀ ਹੱਡੀ ਟੁੱਟ ਗਈ ਸੀ। ਨੂਰਪੁਰ ਬੇਦੀ ਦੇ ਨਿੱਜੀ ਹਸਪਤਾਲ ’ਚ ਡਾਕਟਰ ਨੇ 14 ਅਗਸਤ ਨੂੰ ਆਪ੍ਰੇਸ਼ਨ ਕਰਕੇ ਬਾਂਹ ’ਚ ਰਾਡ ਪਾਈ ਸੀ। ਹੱਥ ’ਤੇ ਲੋਹੇ ਦੀਆਂ ਤਾਰਾਂ ਲੱਗੀਆਂ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪਾਣੀ ਦਾ ਪੱਧਰ ਵਧਣ ਕਰਕੇ ਭਾਖੜਾ ਬੰਨ੍ਹ ’ਚੋਂ ਪਾਣੀ ਛੱਡਿਆ ਜਾ ਰਿਹਾ ਹੈ, ਜੋ ਉਨ੍ਹਾਂ ਦੇ ਪਿੰਡ ’ਚ ਜਾ ਰਿਹਾ ਹੈ। ਰਾਤ ਭਰ ਉਨ੍ਹਾਂ ਨੂੰ ਨੀਂਦ ਨਹੀਂ ਆਈ ਤੇ ਸੋਚਦੇ ਰਹੇ ਕਿ ਘਰ-ਪਰਿਵਾਰ ਦਾ ਕੀ ਹਾਲ ਹੋਵੇਗਾ, ਲੋਕ ਕਿਵੇਂ ਹੋਣਗੇ। 15 ਅਗਸਤ ਦੀ ਸਵੇਰ ਪਤਾ ਲੱਗਾ ਕਿ ਪਿੰਡ ਦਾ ਹੇਠਲਾ ਇਲਾਕਾ ਪਾਣੀ ’ਚ ਡੁੱਬ ਗਿਆ ਹੈ। ਬਚਾਅ ਲਈ ਲੋਕ ਉੱਪਰਲੇ ਇਲਾਕਿਆਂ ’ਚ ਚਲੇ ਗਏ ਹਨ। ਪਿੰਡ ’ਚ ਪਾਣੀ ਦਾ ਪੱਧਰ ਲਗਾਤਾਰ ਵਧਣ ਕਾਰਨ ਲੋਕਾਂ ਦੀ ਜਾਨ ਖ਼ਤਰੇ ’ਚ ਪੈਣ ਲੱਗੀ।

ਇਹ ਵੀ ਪੜ੍ਹੋ : ਗਊ ਮਾਸ ਦੀ ਤਸਕਰੀ ਦੇ ਦੋਸ਼ ’ਚ 5 ਵਿਅਕਤੀ ਕਾਬੂ, ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ

ਉਨ੍ਹਾਂ ਸੋਚਿਆ ਕਿ ਪਿੰਡ ਪਹੁੰਚ ਕੇ ਲੋਕਾਂ ਨੂੰ ਬਚਾਵਾਂ ਪਰ ਡਾਕਟਰ ਜਾਣ ਤੋਂ ਰੋਕ ਰਹੇ ਸਨ। ਉਨ੍ਹਾਂ ਤੋਂ ਰਿਹਾ ਨਾ ਗਿਆ ਅਤੇ 16 ਅਗਸਤ ਸਵੇਰੇ ਡਾਕਟਰਾਂ ਅਤੇ ਮੁਲਾਜ਼ਮਾਂ ਦੀ ਨਜ਼ਰ ਤੋਂ ਬਚ ਕੇ ਪਿੰਡ ਪਹੁੰਚ ਗਏ ਤੇ ਦੇਖਿਆ ਕਿ ਪਿੰਡ ’ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਐੱਨਡੀਆਰਐੱਫ ਦੀ ਟੀਮ ਨੇ ਵੀ ਪਿੰਡ ’ਚ ਦਾਖ਼ਲ ਹੋਣ ’ਤੇ ਖ਼ਤਰਾ ਦੱਸਿਆ। ਉਨ੍ਹਾਂ ਦੀ ਇਕ ਬਾਂਹ ਆਪ੍ਰੇਸ਼ਨ ਕਾਰਨ ਬੰਨ੍ਹੀ ਹੋਈ ਸੀ ਪਰ ਹੌਸਲਾ ਨਹੀਂ ਹਾਰਿਆ। ਉਸ ਸਮੇਂ ਫ਼ੌਜ ’ਚ ਮਿਲੀ ਸਿਖਲਾਈ ਕੰਮ ਆਈ। ਉਨ੍ਹਾਂ ਤੁਰੰਤ ਟਰੱਕ ਦੇ ਟਾਇਰ ਦੀਆਂ 4 ਟਿਊਬਾਂ ਖ਼ਰੀਦੀਆਂ, ਜਿਨ੍ਹਾਂ ’ਚ ਹਵਾ ਭਰ ਕੇ ਸਾਰਿਆਂ ਨੂੰ ਇਕੱਠਾ ਬੰਨ੍ਹ ਦਿੱਤਾ।

ਇਹ ਵੀ ਪੜ੍ਹੋ : ਬੇਕਾਬੂ ਟਿੱਪਰ ਦਾ ਕਹਿਰ, ਹਾਦਸੇ 'ਚ ਜ਼ਖ਼ਮੀ ਤੀਸਰੇ ਵਿਅਕਤੀ ਨੇ ਵੀ ਤੋੜਿਆ ਦਮ

ਇਸ ਤੋਂ ਬਾਅਦ ਇਨ੍ਹਾਂ ਟਿਊਬਾਂ ਦੇ ਉੱਪਰ ਇਕ ਮੰਜਾ ਪੁੱਠਾ ਕਰਕੇ ਬੰਨ੍ਹ ਦਿੱਤਾ। ਇਸ ਤਰ੍ਹਾਂ ਆਪਣੀ ਜੁਗਾੜੂ ਕਿਸ਼ਤੀ ਤਿਆਰ ਕਰਕੇ ਆਪਣੇ ਪਿੰਡ ਦੇ ਤੈਰਾਕੀ ਜਾਣਨ ਵਾਲੇ ਸਾਥੀਆਂ ਜਸਪਾਲ ਸਿੰਘ, ਹਰਜਿੰਦਰ ਸਿੰਘ, ਸਤਵਿੰਦਰ ਸਿੰਘ, ਮਲਕੀਤ ਸਿੰਘ, ਮਹਿੰਦਰ ਸਿੰਘ ਤੇ ਜੁਝਾਰ ਸਿੰਘ ਨੂੰ ਨਾਲ ਲਿਆ। ਇਸ ਤੋਂ ਬਾਅਦ ਕਿਸ਼ਤੀ ਨਾਲ ਪਿੰਡ ਦੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਸੁਰੱਖਿਅਤ ਥਾਂ ’ਤੇ ਪਹੁੰਚਾਉਣਾ ਸ਼ੁਰੂ ਕਰ ਦਿੱਤਾ ਤੇ 24 ਪਿੰਡ ਵਾਸੀਆਂ ਨੂੰ ਬਾਹਰ ਕੱਢ ਲਿਆਏ। ਫ਼ੌਜ ’ਚ ਜਵਾਨਾਂ ਨੂੰ ਅਜਿਹੇ ਮੁਸ਼ਕਿਲ ਹਾਲਾਤ ਨਾਲ ਨਜਿੱਠਣ ਲਈ ਸਿਖਲਾਈ ਦਿੱਤੀ ਜਾਂਦੀ ਹੈ, ਜੋ ਕੰਮ ਆਈ। ਜਦੋਂ ਹਸਪਤਾਲ ਪਰਤੇ ਤਾਂ ਬਿਨਾਂ ਦੱਸੇ ਜਾਣ 'ਤੇ ਡਾਕਟਰ ਉਨ੍ਹਾਂ ਨਾਲ ਨਾਰਾਜ਼ ਵੀ ਹੋਏ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News