ਕਪੂਰਥਲਾ ਜ਼ਿਲ੍ਹੇ 'ਚ 63 ਕੋਰੋਨਾ ਪਾਜ਼ੇਟਿਵ ਕੇਸ ਆਏ ਸਾਹਮਣੇ, ਮਰੀਜ਼ਾਂ ਦੀ ਗਿਣਤੀ ਹੋਈ 413

08/27/2020 8:24:08 AM

ਕਪੂਰਥਲਾ/ਫਗਵਾੜਾ, (ਮਹਾਜਨ, ਹਰਜੋਤ)- ਬੁੱਧਵਾਰ ਨੂੰ ਕਪੂਰਥਲਾ ਜ਼ਿਲੇ ’ਚ 63 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਇਸ ਤੋਂ ਇਲਾਵਾ 3 ਹੋਰ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋ ਗਈ, ਜਿਸ ਕਾਰਨ ਹੁਣ ਜ਼ਿਲੇ ’ਚ 38 ਲੋਕ ਇਸ ਬੀਮਾਰੀ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਐਕਟਿਵ ਮਰੀਜ਼ਾਂ ਦੀ ਗਿਣਤੀ ਵੀ 413 ਤਕ ਪੁੱਜ ਗਈ ਹੈ, ਜੋ ਕਿ ਜ਼ਿਲਾ ਵਾਸੀਆਂ ਲਈ ਵੱਡਾ ਖਤਰਾ ਹੈ। ਇਸ ਭਿਆਨਕ ਬੀਮਾਰੀ ਤੋਂ ਬਚਣ ਲਈ ਲੋਕਾਂ ਨੂੰ ਸਥਾਨਕ ਪ੍ਰਸ਼ਾਸਨ ਸਮੇਤ ਸਿਹਤ ਵਿਭਾਗ ਦਾ ਸਾਥ ਦੇਣਾ ਹੋਵੇਗਾ ਤਾਂ ਹੀ ਇਸ ਬੀਮਾਰੀ ਤੋਂ ਬਚ ਸਕਦੇ ਹਨ।

ਹਾਲਾਂਕਿ ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੇ ਅਧਿਕਾਰੀ ਵਾਰ-ਵਾਰ ਲੋਕਾਂ ਨੂੰ ਇਸ ਬੀਮਾਰੀ ਪ੍ਰਤੀ ਜਾਗਰੂਕ ਕਰਦੇ ਆ ਰਹੇ ਹਨ ਪਰ ਅਜੇ ਵੀ ਕੁਝ ਇਕ ਲੋਕ ਇੰਨੇ ਖੌਫ ’ਚ ਹਨ ਕਿ ਉਹ ਇਸ ਵਾਇਰਸ ਦੇ ਸੰਕਰਮਿਤ ਹੋਣ ਦੇ ਬਾਅਦ ਵੀ ਇਸਦੀ ਜਾਣਕਾਰੀ ਵਿਭਾਗ ਨੂੰ ਨਹੀ ਦੇ ਰਹੇ ਜੋ ਕਿ ਉਨ੍ਹਾਂ ਨੂੰ, ਉਨ੍ਹਾਂ ਦੇ ਪਰਿਵਾਰ ਤੇ ਉਨ੍ਹਾਂ ਦੇ ਆਸ-ਪਾਸ ਰਹਿਣ ਵਾਲਿਆਂ ਲਈ ਵੱਡਾ ਖਤਰਾ ਬਣ ਸਕਦੀ ਹੈ। ਇਸ ਲਈ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਦਾ ਸਹਿਯੋਗ ਕਰਨ ਤਾਂ ਜੋ ਇਸ ਬੀਮਾਰੀ ਨੂੰ ਹਰਾਇਆ ਜਾ ਸਕੇ।

ਉਧਰ ਬੁੱਧਵਾਰ ਨੂੰ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ ਜ਼ਿਆਦਾਤਰ ਐੱਚ. ਡੀ. ਐੱਫ. ਸੀ. ਬੈਂਕ ਕਰਮਚਾਰੀ ਅਤੇ ਡਾਕ ਵਿਭਾਗ ਦੇ ਕਰਮਚਾਰੀ ਵੀ ਸ਼ਾਮਿਲ ਹਨ। ਜਿਨ੍ਹਾਂ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੀ ਸਕਰੀਨਿੰਗ ’ਚ ਵੀ ਜੁਟ ਗਈ ਹੈ। ਇਸ ਤੋਂ ਇਲਾਵਾ ਅਜੇ ਕਈ ਬੈਂਕ ਤੇ ਡਾਕ ਵਿਭਾਗ ਦੇ ਕਰਮਚਾਰੀਆਂ ਰਿਪੋਰਟ ਆਉਣੀ ਬਾਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਮਰੀਜ਼ਾਂ ’ਚ ਬੱਚੇ ਵੀ ਸ਼ਾਮਿਲ ਹਨ।

ਬੁੱਧਵਾਰ ਨੂੰ ਜ਼ਿਲੇ ’ਚ 63 ਨਵੇਂ ਕੋਰੋਨਾ ਪਾਜ਼ੇਟਿਵ ਮਰੀਜ਼ ਪਾਏ ਗਏ। ਜਿਨ੍ਹਾਂ ’ਚ 48 ਕਪੂਰਥਲਾ ਤੇ ਆਸ-ਪਾਸ ਪਿੰਡਾਂ ਨਾਲ ਸਬੰਧਤ ਹਨ ਤੇ 15 ਮਰੀਜ਼ ਫਗਵਾਡ਼ਾ ਨਾਲ ਸਬੰਧਤ ਹਨ। ਕਪੂਰਥਲਾ ਤੋਂ ਪਾਜ਼ੇਟਿਵ ਪਾਏ ਗਏ ਮਰੀਜ਼ਾਂ ’ਚ 10 ਸਾਲਾ ਬੱਚਾ ਤੇ 30 ਸਾਲਾ ਪੁਰਸ਼ ਦੋਵੇਂ ਆਰ. ਸੀ. ਐੱਫ. ਕਪੂਰਥਲਾ, 61 ਸਾਲਾ ਪੁਰਸ਼ ਮੰਡੀ ਰੋਡ ਸੁਲਤਾਨਪੁਰ ਲੋਧੀ, 26 ਸਾਲਾ ਪੁਰਸ਼ ਐੱਚ. ਡੀ. ਐੱਫ. ਸੀ. ਬੈਂਕ ਕਪੂਰਥਲਾ, 73 ਸਾਲਾ ਔਰਤ ਪ੍ਰੇਮ ਨਗਰ ਕਪੂਰਥਲਾ, 51 ਸਾਲਾ ਔਰਤ ਅਰਬਨ ਅਸਟੇਟ ਕਪੂਰਥਲਾ, 43 ਸਾਲਾ ਪੁਰਸ਼ ਸੀ. ਏ. ਆਫਿਸ ਕਪੂਰਥਲਾ, 40 ਸਾਲਾ ਪੁਰਸ਼ ਦਕੋਹਾ ਜਲੰਧਰ, 51 ਸਾਲਾ ਪੁਰਸ਼ ਬੇਗੋਵਾਲ, 22 ਸਾਲਾ ਔਰਤ ਬੇਗੋਵਾਲ, 42 ਸਾਲਾ ਔਰਤ ਬੇਗੋਵਾਲ, 35 ਸਾਲਾ ਔਰਤ ਨੰਗਲ ਲੁਬਾਣਾ, 39 ਸਾਲਾ ਪੁਰਸ਼ ਨੰਗਲ ਲੁਬਾਣਾ, 18 ਸਾਲਾ ਨੌਜਵਾਨ ਬੇਗੋਵਾਲ, 34 ਸਾਲਾ ਪੁਰਸ਼ ਮੁਸਤਫਾਬਾਦ, 33 ਸਾਲਾ ਪੁਰਸ਼ ਮੁਸਤਫਾਬਾਦ, 17 ਸਾਲਾ ਨੌਜਵਾਨ ਰੂਪਨਪੁਰ, 59 ਸਾਲਾ ਔਰਤ ਕਰਨੈਲ ਗੰਜ ਵਾਸੀ ਕਪੂਰਥਲਾ, 32 ਸਾਲਾ ਪੁਰਸ਼ ਬਿਗਲਾ (ਕਪੂਰਥਲਾ), 57 ਸਾਲਾ ਪੁਰਸ਼ ਗੋਪਾਲ ਪਾਰਕ, 28 ਸਾਲਾ ਪੁਰਸ਼ ਕੇਸਰੀ ਬਾਗ, 34 ਸਾਲਾ ਔਰਤ ਰਜਾਪੁਰ, 60 ਸਾਲਾ ਪੁਰਸ਼ ਬੇਗੋਵਾਲ, 62 ਸਾਲਾ ਔਰਤ ਬੇਗੋਵਾਲ, 41 ਸਾਲਾ ਪੁਰਸ਼ ਬੇਗੋਵਾਲ, 55 ਸਾਲਾ ਪੁਰਸ਼ ਪੋਸਟ ਆਫਿਸ ਕਪੂਰਥਲਾ, 70 ਸਾਲਾ ਪਰਸ਼ ਪੋਸਟ ਆਫਿਸ, 3 ਸਾਲਾ ਬੱਚਾ ਕਪੂਰਥਲਾ, 39 ਸਾਲਾ ਪੁਰਸ਼ ਪੋਸਟ ਆਫਿਸ, 2 ਸਾਲਾ ਬੱਚਾ ਆਦਰਸ਼ ਕਾਲੋਨੀ ਕਪੂਰਥਲਾ, 56 ਸਾਲਾ ਪੁਰਸ਼ ਹਰਨਾਮ ਨਗਰ ਕਪੂਰਥਲਾ, 41 ਸਾਲਾ ਪੁਰਸ਼ ਪੋਸਟ ਆਫਿਸ, 60 ਸਾਲਾ ਔਰਤ ਪੋਸਟ ਆਫਿਸ, 28 ਸਾਲਾ ਪੁਰਸ਼ ਪੋਸਟ ਆਫਿਸ, 48 ਸਾਲਾ ਪੁਰਸ਼ ਅਰਬਨ ਅਸਟੇਟ ਕਪੂਰਥਲਾ, 34 ਸਾਲਾ ਮਹਿਲਾ ਗੁਰੂ ਨਾਨਕ ਨਗਰ ਕਪੂਰਥਲਾ, 65 ਸਾਲਾ ਮਹਿਲਾ ਗੁਰੂ ਨਾਨਕ ਨਗਰ, 62 ਸਾਲਾ ਮਹਿਲਾ ਗੁਰੂ ਨਾਨਕ ਨਗਰ, 53 ਸਾਲਾ ਪੁਰਸ਼ ਅਰਫਵਾਲਾ ਮੁਹੱਲਾ, 70 ਸਾਲਾ ਮਹਿਲਾ ਉੱਚਾ ਧੋਡ਼ਾ, 45 ਸਾਲਾ ਮਹਿਲਾ ਸ਼ੇਰਾਂਵਾਲਾ, 35 ਸਾਲਾ ਪੁਰਸ਼ ਮੁਹੱਲਾ ਸ਼ਹਿਰੀਆਂ, 35 ਸਾਲਾ ਮਹਿਲਾ ਕੇਸਰੀ ਬਾਗ, 57 ਸਾਲਾ ਔਰਤ ਕਪੂਰਥਲਾ, 22 ਸਾਲਾ ਪੁਰਸ਼ ਐੱਚ. ਡੀ. ਐੱਫ. ਸੀ. ਬੈਂਕ ਬੇਗੋਵਾਲ, 17 ਸਾਲਾ ਨੌਜਵਾਨ ਖੱਸਣ ਕਪੂਰਥਲਾ ਤੇ 62 ਸਾਲਾ ਪੁਰਸ਼ ਮੁਹੱਲਾ ਸ਼ੇਖਾਂਵਾਲਾ ਕਪੂਰਥਲਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਜਿਨ੍ਹਾਂ 3 ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ’ਚੋਂ 2 ਫਗਵਾਡ਼ਾ ਨਾਲ ਸਬੰਧਤ ਤੇ 1 ਬੇਗੋਵਾਲ ਨਾਲ ਸਬੰਧਤ ਹੈ।


Bharat Thapa

Content Editor

Related News