ਪੰਜਾਬ ਦੇ ਇਸ ਜ਼ਿਲ੍ਹੇ ''ਚ ਬੰਦ ਰਹਿਣਗੀਆਂ ਇਹ ਦੁਕਾਨਾਂ

05/27/2024 7:00:39 PM

ਕਪੂਰਥਲਾ (ਵਿਪਨ)- ਸ੍ਰੀ ਦੁਰਗਾ ਮੰਡਲ ਮੰਦਿਰ ਮਾਤਾ ਭੱਦਰਕਾਲੀ ਵੈੱਲਫੇਅਰ ਸੋਸਾਇਟੀ ਵੱਲੋਂ ਮਾਤਾ ਭੱਦਰਕਾਲੀ ਜੀ ਦੇ 77ਵੇਂ ਮੇਲੇ ਦੇ ਮੱਦੇਨਜ਼ਰ 27 ਮਈ ਨੂੰ ਸਜਾਈ ਜਾਣ ਵਾਲੀ ਸ਼ੋਭਾ ਯਾਤਰਾ ਦੌਰਾਨ ਸ਼ੋਭਾ ਯਾਤਰਾ ਦੇ ਰੂਟ 'ਤੇ ਸ਼ਰਾਬ ਅਤੇ ਮੀਟ ਦੀਆਂ ਦੁਕਾਨਾਂ ਬੰਦ ਰਹਿਣਗੀਆਂ।

ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸੋਮਵਾਰ ਨੂੰ ਸ਼ੋਭਾ ਯਾਤਰਾ ਦੇ ਸਮੇਂ ਇਸ ਰੂਟ 'ਤੇ ਪੈਂਦੀਆਂ ਸਾਰੀਆਂ ਮੀਟ/ਸ਼ਰਾਬ ਦੀਆਂ ਦੁਕਾਨਾਂ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 27 ਮਈ ਨੂੰ ਸ਼ਾਮ 5 ਵਜੇ ਸ਼੍ਰੀ ਬ੍ਰਹਮ ਕੁੰਡ ਮੰਦਿਰ ਤੋਂ ਸ਼ੋਭਾ ਯਾਤਰਾ ਆਰੰਭ ਹੋ ਕੇ ਪੁਰਾਣੀ ਦਾਣਾ ਮੰਡੀ ਰਾਹੀਂ ਹੁੰਦੀ ਹੋਈ ਮਾਤਾ ਭੱਦਰਕਾਲੀ ਮੰਦਰ ਵਿਖੇ ਪਹੁੰਚੇਗੀ। ਜਿਲ੍ਹਾ ਪ੍ਰਸ਼ਾਸਨ ਨੇ ਇਸ ਸੰਬੰਧੀ ਹੁਕਮ ਜਾਰੀ ਕਰਕੇ ਸ਼ੋਭਾ ਯਾਤਰਾ ਦੌਰਾਨ ਰੂਟ ‘ਤੇ ਪੈਂਦੇ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News