ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ’ਚ 6,26,866 ਵੋਟਰ ਆਪਣੀ ਵੋਟ ਦਾ ਕਰਨਗੇ ਇਸਤੇਮਾਲ
Monday, May 20, 2024 - 02:28 PM (IST)
ਕਪੂਰਥਲਾ (ਮਹਾਜਨ)- ਲੋਕ ਸਭਾ ਚੋਣਾਂ ਨੂੰ ਲੈ ਕੇ ਜ਼ਿਲ੍ਹਾ ਕਪੂਰਥਲਾ ’ਚ 6,26,866 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਨ੍ਹਾਂ ਵਿਚ 3,26,989 ਪੁਰਸ਼ ਅਤੇ 2,99,844 ਮਹਿਲਾ ਅਤੇ 33 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਇਹ ਗੱਲ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੇ ਕਹੀ। ਉਨ੍ਹਾਂ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫਗਵਾੜਾ ਵਿਚ ਵੋਟਰਾਂ ਦੀ ਗਿਣਤੀ 1,94,486 ਹੈ, ਜਿਨ੍ਹਾਂ ਵਿਚ 1,02,325 ਪੁਰਸ਼, 92,150 ਮਹਿਲਾ ਅਤੇ 11 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਇਸੇ ਤਰ੍ਹਾਂ ਲੋਕ ਸਭਾ ਹਲਕਾ ਖਡੂਰ ਸਾਹਿਬ ਵਿਚ ਪੈਂਦੇ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਖੇ ਕੁੱਲ 1,49,159 ਵੋਟਰ ਹਨ, ਜਿਨਾਂ ਵਿਚ 79,003 ਪੁਰਸ਼, 70,153 ਮਹਿਲਾਂ ਅਤੇ 3 ਟਰਾਂਸਜੈਂਡਰ ਵੋਟਰ ਹਨ। ਵਿਧਾਨ ਸਭਾ ਹਲਕਾ ਕਪੂਰਥਲਾ ਵਿਚ ਕੁੱਲ 1,48,414 ਵੋਟਰਾਂ ਵਿਚ 76,860 ਪੁਰਸ਼, 71,536 ਮਹਿਲਾ ਅਤੇ 18 ਟਰਾਂਸਜੈਂਡਰ ਵੋਟਰ ਸ਼ਾਮਲ ਹਨ। ਵਿਧਾਨ ਸਭਾ ਹਲਕਾ ਭੁਲੱਥ ਵਿਚ ਕੁੱਲ 1,34,807 ਵੋਟਰਾਂ ਵਿਚ 68,801 ਪੁਰਸ਼, 66,005 ਮਹਿਲਾ ਅਤੇ 1 ਟਰਾਂਸਜੈਂਡਰ ਵੋਟਰ ਸ਼ਾਮਲ ਹੈ। ਜਿਲੇ ਵਿਚ ਕੁੱਲ 4421 ਦਿਵਿਆਂਗ ਵੋਟਰ ਹਨ, ਜਿਨ੍ਹਾਂ ਵਿਚ 1459 ਵਿਧਾਨ ਸਭਾ ਹਲਕਾ ਫਗਵਾੜਾ ਵਿਖੇ ਹਨ, ਇਨ੍ਹਾਂ ਵਿਚ 790 ਪੁਰਸ਼ ਅਤੇ 669 ਮਹਿਲਾ ਵੋਟਰ ਸ਼ਾਮਲ ਹਨ।
ਇਹ ਵੀ ਪੜ੍ਹੋ- ਅੰਤਰਰਾਜੀ ਲੁਟੇਰਾ ਗਿਰੋਹ ਦਾ ਪਰਦਾਫ਼ਾਸ਼, 11 ਗ੍ਰਿਫ਼ਤਾਰ, 13 ਤੋਲੇ ਸੋਨਾ ਸਣੇ ਹੋਰ ਕੀਮਤੀ ਸਾਮਾਨ ਬਰਾਮਦ
ਇਸੇ ਤਰ੍ਹਾਂ ਵਿਧਾਨ ਹਲਕਾ ਕਪੂਰਥਲ ਵਿਚ 1321 ਦਿਵਿਆਂਗ ਵੋਟਰਾਂ ਵਿਚ 762 ਪੁਰਸ਼ ਅਤ 559 ਮਹਿਲਾ ਵੋਟਰ ਸ਼ਾਮਲ ਹਨ। ਵਿਧਾਨ ਸਭਾ ਹਲਕਾ ਭੁਲੱਥ ਵਿਚ 828 ਦਿਵਿਆਂਗ ਵੋਟਰਾਂ ਵਿਚ 520 ਪੁਰਸ਼ ਅਤੇ 308 ਮਹਿਲਾ ਵੋਟਰ ਹਨ। ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਵਿਚ 813 ਦਿਵਿਆਂਗ ਵੋਟਰਾਂ ਵਿਚ 506 ਪੁਰਸ਼ ਅਤੇ 307 ਮਹਿਲਾ ਵੋਟਰ ਸ਼ਾਮਲ ਹਨ। ਜ਼ਿਲ੍ਹੇ ਵਿਚ 85 ਸਾਲ ਤੋਂ ਵੱਧ ਉਮਰ ਦੇ 6759 ਵੋਟਰ ਹਨ, ਜਿਨ੍ਹਾਂ ਵਿਚ ਸਭ ਤੋਂ ਵੱਧ 1977 ਫਗਵਾੜਾ, 1808 ਸੁਲਤਾਨਪੁਰ ਲੋਧੀ, 1601 ਕਪੂਰਥਲਾ ਅਤੇ 1373 ਵੋਟਰ ਭੁਲੱਥ ਹਲਕੇ ਵਿਚ ਹਨ। ਇਸੇ ਤਰ੍ਹਾਂ ਐੱਨ. ਆਰ. ਆਈ. ਵੋਟਰਾਂ ਦੀ ਗਿਣਤੀ 19 ਹੈ, ਜਿਨ੍ਹਾਂ ਵਿਚ ਭੁਲੱਥ ਅਤੇ ਕਪੂਰਥਲਾ ਹਲਕਿਆਂ ਵਿਚ 8-8 ਸੁਲਤਾਨਪੁਰ ਲੋਧੀ ਵਿਖੇ 3 ਵੋਟਰ ਸ਼ਾਮਲ ਹਨ।
18 ਤੋਂ 19 ਸਾਲ ਉਮਰ ਵਰਗ ਦੇ ਵੋਟਰਾਂ ਦੀ ਗਿਣਤੀ 12,555
18 ਤੋਂ 19 ਸਾਲ ਉਮਰਵਰਗ ਦੇ ਵੋਟਰਾਂ ਦੀ ਗਿਣਤੀ 12,555 ਹੈ, ਜਿਨ੍ਹਾਂ ਵਿਚ 3407 ਵੋਟਰ ਸੁਲਤਾਨਪੁਰ ਲੋਧੀ, 3353 ਫਗਵਾੜਾ, 3100 ਕਪੂਰਥਲਾ ਅਤੇ 2695 ਵੋਟਰ ਭੁਲੱਥ ਹਲਕੇ ਵਿਚ ਹਨ। ਇਸੇ ਤਰ੍ਹਾਂ ਜ਼ਿਲੇ ਦੇ ਸਰਵਿਸ ਵੋਟਰਾਂ ਦੀ ਗਿਣਤੀ 1252 ਹੈ, ਜਿਨ੍ਹਾਂ ਵਿਚ ਭੁਲੱਥ ਵਿਖੇ 445 ਜਿਨ੍ਹਾਂ ਵਿਚ 434 ਪੁਰਸ਼ ਅਤੇ 11 ਮਹਿਲਾ ਵੋਟਰ ਸ਼ਾਮਲ ਹਨ। ਹਲਕਾ ਸੁਲਤਾਨਪੁਰ ਲੋਧੀ ਵਿਖੇ 383 ਸਰਵਿਸ ਵੋਟਰਾਂ ’ਚ 369 ਪੁਰਸ਼ ਅਤੇ 14 ਮਹਿਲਾ ਵੋਟਰ ਹਨ। ਹਲਕਾ ਕਪੂਰਥਲਾ ਵਿਚ 229 ਸਰਵਿਸ ਵੋਟਰਾਂ ਵਿਚ 221 ਪੁਰਸ਼ ਅਤੇ 8 ਮਹਿਲਾ ਵੋਟਰ ਸ਼ਾਮਲ ਹਨ। ਇਸੇ ਤਰ੍ਹਾਂ ਫਗਵਾੜਾ ਵਿਧਾਨ ਸਭਾ ਹਲਕਾ ਵਿਖੇ ਕੁੱਲ 195 ਸਰਵਿਸ ਵੋਟਰ ਹਨ ਜਿਨ੍ਹਾਂ ਵਿਚ 185 ਪੁਰਸ਼ ਅਤੇ 10 ਮਹਿਲਾ ਵੋਟਰ ਸ਼ਾਮਲ ਹਨ।
ਇਹ ਵੀ ਪੜ੍ਹੋ- ਇੰਸਟਾ 'ਤੇ ਵਾਇਰਲ ਹੋਈ ਗੁੰਡਿਆਂ ਵੱਲੋਂ ਪੋਸਟ ਕੀਤੀ ਅਨੋਖੀ ਵੀਡੀਓ, ਰੇਟ ਲਿਸਟ ਵੇਖ ਪੁਲਸ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8