ਪਾਰਕਿੰਗ ਸਥਲ ਸਾਹਮਣੇ ਮਾਡ਼ੀ ਹਾਲਤ ’ਚ ਬਿਜਲੀ ਦਾ ਖੰਬਾ ਬਣ ਸਕਦੈ ਦੁਰਘਟਨਾ ਦਾ ਕਾਰਨ
Thursday, Apr 18, 2019 - 04:21 AM (IST)
ਕਪੂਰਥਲਾ (ਮੁਕੇਸ਼)-ਫਗਵਾਡ਼ਾ ਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਮਲਟੀਸਟੋਰੀ ਕਾਰ ਪਾਰਕਿੰਗ ਕੰਪਲੈਕਸ ਦਾ ਉਦਘਾਟਨ ਤਾਂ ਹੋਇਆ ਪਰ ਨਾ ਹੀ ਅਧਿਕਾਰੀ ਤੇ ਨਾ ਹੀ ਲੋਕ ਇਸ ਸਹੂਲਤ ਦਾ ਲਾਭ ਦੇਣ ਤੇ ਲੈਣ ’ਚ ਰੁਚੀ ਦਿਖਾ ਰਹੇ ਹਨ। ਅੱਜ ਵੀ ਸ਼ਰੇਆਮ ਗੱਡੀਆਂ ਸ਼ਹਿਰ ਦੀ ਮੁੱਖ ਸਡ਼ਕਾਂ ’ਤੇ ਖੜ੍ਹੀਆਂ ਦੇਖੀਆਂ ਜਾਂਦੀਆਂ ਹਨ। ਸਡ਼ਕਾਂ ’ਤੇ ਲੱਗਦੇ ਜਾਮ ਤੋਂ ਨਿਗਮ ਅਧਿਕਾਰੀ, ਪੁਲਸ ਪ੍ਰਸ਼ਾਸਨ ਜਾਣਬੁੱਝ ਕੇ ਅਣਜਾਣ ਬਣਿਆ ਹੋਇਆ ਹੈ। ਕਦੇ ਵੀ ਸਡ਼ਕ ਮਾਰਗ ਬੰਦ ਕਰਕੇ ਰਾਹਗੀਰਾਂ ਲਈ ਮੁਸ਼ਕਲ ਖਡ਼੍ਹੀ ਕਰਦੀਆਂ ਗੱਡੀਆਂ ਨੂੰ ਕ੍ਰੇਨ ਨਾਲ ਚੁੱਕ ਕੇ ਪਾਰਕਿੰਗ ’ਚ ਪਹੁੰਚਾਇਆ ਗਿਆ। ਸ਼ਾਇਦ ਇਹ ਕੰਮ ਸੋਚੀ ਸਮਝੀ ਯੋਜਨਾ ਦੇ ਤਹਿਤ ਹੋ ਰਿਹਾ ਹੈ ਨਹੀਂ ਤਾਂ ਪਾਰਕਿੰਗ ਕੰਪਲੈਕਸ ਦੇ ਸਾਹਮਣੇ ਪਾਵਰਕਾਮ ਦੇ ਮਾਡ਼ੀ ਹਾਲਤ ’ਚ ਲੱਗੇ ਖੰਭੇ ਕਾਰਨ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਪਾਵਰਕਾਮ ਦੀਆਂ ਬਿਜਲੀ ਤਾਰਾਂ ਪਾਰਕਿੰਗ ਕੰਪਲੈਕਸ ਦੇ ਮੁੱਖ ਦੁਆਰ ਸਾਹਮਣੇ ਕਾਫੀ ਨੀਵੀਆਂ ਲਟਕਦੀਆਂ ਦੇਖੀਆਂ ਜਾ ਸਕਦੀਆਂ ਹਨ ਜੋ ਕਿ ਕਿਸੇ ਦੁਰਘਟਨਾ ਨੂੰ ਸੱਦਾ ਦੇ ਰਹੀਆਂ ਪ੍ਰਤੀਤ ਹੋ ਰਹੀਆਂ ਹਨ। ਰੋਜ਼ਾਨਾ ਬਿਜਲੀ ਦੀਆਂ ਤਾਰਾਂ ਨਾਲ ਉਲਝਦੇ ਲੋਕ ਰਾਹ ਦੇ ਰਹੇ ਹਨ ਕਿ ਕਦੋਂ ਨਿਗਮ ਪ੍ਰਸ਼ਾਸਨ ਪਾਵਰਕਾਮ ਅਧਿਕਾਰੀਆਂ ਨੂੰ ਖੰਭਾ ਹਟਾਉਣ ਜਾਂ ਤਾਰਾਂ ਨੂੰ ਉੱਚਾ ਕਰਨ ਦੀ ਬੇਨਤੀ ਕਰੇਗਾ ਤੇ ਲੋਕਾਂ ਦੇ ਸਿਰ ਲਟਕਦੀ ਖਤਰੇ ਦੀ ਘੰਟੀ/ਤਲਵਾਰ ਨੂੰ ਦੂਰ ਕੀਤਾ ਜਾਵੇਗਾ। ਸਵੱਛਤਾ ਅਭਿਆਨ ਮੰਚ ਪ੍ਰਧਾਨ ਮਦਨ ਮੋਹਨ ਖੱਟਰ ਨੇ ਉਕਤ ਸਮੱਸਿਆ ਨੂੰ ਨਿਪਟਾਉਣ ਦੀ ਗੁਹਾਰ ਲਾਈ ਹੈ। ਸਮਾਜਿਕ ਵਿਚਾਰ ਮੰਚ ਚੇਤਨਾ ਦੇ ਸੰਯੋਜਨ ਡਾ. ਯਸ਼ ਚੋਪਡ਼ਾ ਨੇ ਕਿਹਾ ਕਿ ਸਬੰਧਤ ਵਿਭਾਗ ਤੇ ਅਧਿਕਾਰੀ ਖੁਦ ਨਿਰੀਖਣ ਕਰਕੇ ਦੇਖਣ ਕਿ ਕਿਵੇਂ ਗੱਡੀਆਂ ਦੇ ਟਕਰਾਉਣ ਨਾਲ ਖੰਭਾ ਜ਼ਮੀਨ ਪੱਧਰ ’ਤੇ ਟੁੱਟ ਚੁੱਕਾ ਹੈ ਤੇ ਕਦੇ ਵੀ ਅਸੁਖਦ ਘਟਨਾ ਵਾਪਰ ਸਕਦੀ ਹੈ ਤੇ ਨੇਡ਼ੇ ਪੈਂਦੇ ਸਰਕਾਰੀ ਗਰਲਜ਼ ਸਕੂਲ ਦੀਆਂ ਵਿਦਿਆਰਥਣਾਂ ਨੂੰ ਆਪਣੀ ਲਪੇਟ ’ਚ ਲੈ ਸਕਦੀ ਹੈ। ਜੇਕਰ ਸਮਾਂ ਰਹਿੰਦੇ ਕਾਰਵਾਈ ਕਰਕੇ ਖੰਭਾ ਨਾ ਹਟਾਇਆ ਗਿਆ ਤਾਂ ਕੋਈ ਦੁਰਘਟਨਾ ਵਾਪਰ ਸਕਦੀ ਹੈ।