ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਦਾਗ ਵੀ ਪਵਿੱਤਰ ਵੇਂਈ ਦੀ ਕਾਰਸੇਵਾ ਰਾਹੀਂ ਜਾਵੇਗਾ ਧੋਤਾ: ਸੰਤ ਸੀਚੇਵਾਲ
Saturday, Dec 28, 2024 - 06:49 PM (IST)
ਸੁਲਤਾਨਪੁਰ ਲੋਧੀ (ਸੋਢੀ)- ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਪ੍ਰਦੂਸ਼ਣ ਮੁਕਤ ਕਰਨ ਤੋਂ ਬਾਅਦ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੁਧਿਆਣਾ ਦੇ ਬੁੱਢਾ ਦਰਿਆ ਵਿਖੇ ਕਾਰ ਸੇਵਾ ਸ਼ੁਰੂ ਕੀਤੀ ਹੋਈ ਹੈ। ਸੇਵਾ ਦਾ ਇਹ ਜਜ਼ਬਾ ਦਰੀਆ ਲਈ ਮਲ੍ਹਮ ਬਣ ਗਿਆ ਹੈ ਅਤੇ ਸੰਤ ਸੀਚੇਵਾਲ ਦੇ ਯਤਨਾਂ ਨਾਲ ਦਰਿਆ ਦੇ ਪ੍ਰਦੂਸ਼ਣ ਨੇ ਆਪਣੇ ਜ਼ਖ਼ਮ ਭਰਨੇ ਸ਼ੁਰੂ ਕਰ ਦਿੱਤੇ ਹਨ। ਰਾਜ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬੁੱਢਾ ਦਰਿਆ 'ਤੇ ਪੱਕਾ ਮੋਰਚਾ ਲਗਾ ਕੇ ਆਪਣੀ ਕਾਰਸੇਵਾ ਜਾਰੀ ਕੀਤੀ ਹੋਈ ਹੈ, ਉਸ ਤੋਂ ਇਕ ਗੱਲ ਤਾਂ ਸਾਫ਼ ਹੋ ਗਈ ਹੈ ਕਿ ਪਵਿੱਤਰ ਕਾਲੀ ਵੇਈਂ ਦੀ ਤਰਜ਼ 'ਤੇ ਉਹ ਬੁੱਢਾ ਦਰਿਆ 'ਚ ਪ੍ਰਦੂਸ਼ਣ ਦਾ ਦਾਗ ਧੋਣ 'ਚ ਲੱਗੇ ਹੋਏ ਹਨ। ਕਾਰ ਸੇਵਾ ਕਾਰਨ ਉਨ੍ਹਾਂ ਨੇ ਆਪਣਾ ਵਿਦੇਸ਼ੀ ਦੌਰਾ ਵੀ ਰੱਦ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਕੜਾਕੇ ਦੀ ਠੰਡ ਦਰਮਿਆਨ ਸਿਹਤ ਮਹਿਕਮੇ ਵੱਲੋਂ ਐਡਵਾਈਜ਼ਰੀ ਜਾਰੀ, ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਕੜਾਕੇ ਦੀ ਠੰਡ ਦੇ ਬਾਵਜੂਦ ਕਾਰਸੇਵਕ ਸੰਤ ਸੀਚੇਵਾਲ ਦੀ ਅਗਵਾਈ ਹੇਠ ਦਰਿਆ ਦੀ ਸਫ਼ਾਈ ਦੇ ਕਾਰਜਾਂ ਵਿਚ ਜੰਗੀ ਪੱਧਰ ''ਤੇ ਲੱਗੇ ਹੋਏ ਹਨ। ਕਾਰਸੇਵਾ ਦੌਰਾਨ ਕੁਝ ਡੇਅਰੀ ਮਾਲਕਾਂ ਦਾ ਸਹਿਯੋਗ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਸਰਗਰਮੀ ਆਸ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਪੀ. ਪੀ. ਸੀ. ਬੀ. ਦੀ ਸਖ਼ਤੀ ਤੋਂ ਬਾਅਦ ਕਾਨੂੰਨ ਦੀ ਤਾਕਤ ਨੂੰ ਸਮਝਣ ਵਾਲੇ ਲੋਕਾਂ ਨੇ ਦਰਿਆ 'ਚ ਕੂੜਾ ਸੁੱਟਣਾ ਬੰਦ ਕਰ ਦਿੱਤਾ ਹੈ। ਇਹ ਪਹਿਲੀ ਵਾਰ ਹੈ ਜਦੋਂ ਪ੍ਰਦੂਸ਼ਣ ਦੀ ਰੋਕਥਾਮ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਬੁੱਢਾ ਦਰਿਆ ਮਾਮਲੇ ਨਾਲ ਸਬੰਧਤ 10 ਦੇ ਕਰੀਬ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ ਅਤੇ ਬਾਕੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸਾਵਧਾਨ ! ਘਰ ਬੈਠੇ ਬਿਠਾਏ ਸਾਬਕਾ ਫ਼ੌਜੀ ਨਾਲ ਹੋ ਗਿਆ ਵੱਡਾ ਕਾਂਡ, ਹੋਸ਼ ਉਡਾ ਦੇਵੇਗੀ ਇਹ ਘਟਨਾ
ਤੁਹਾਨੂੰ ਦੱਸ ਦੇਈਏ ਕਿ ਬੁੱਢਾ ਦਰਿਆ 'ਤੇ ਕਾਰ ਸੇਵਾ ਦਾ ਇਹ ਦੂਜਾ ਪੜਾਅ ਹੈ। ਪਹਿਲਾ ਪੜਾਅ ਇਸ ਸਾਲ 2 ਫਰਵਰੀ ਨੂੰ ਸ਼ੁਰੂ ਹੋਇਆ ਸੀ, ਜਿਸ ਤਹਿਤ ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਤਰਫੋਂ ਪ੍ਰਦੂਸ਼ਣ ਪ੍ਰਭਾਵਿਤ ਦਰਿਆਵਾਂ ਦੇ ਕੰਢਿਆਂ 'ਤੇ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਦੌਰਾਨ ਦਰਿਆ ਦੇ ਕੰਢਿਆਂ ਤੋਂ ਗੰਦਗੀ ਹਟਾ ਕੇ ਸੜਕ ਨੂੰ ਪੱਧਰਾ ਕਰਕੇ ਕਰੀਬ 11 ਹਜ਼ਾਰ ਬੂਟੇ ਲਗਾਏ ਗਏ। ਹਾਲਾਂਕਿ ਕੁਝ ਅਨਸਰਾਂ ਕਾਰਨ ਇਸ ਮੁਹਿੰਮ ''ਤੇ ਮਾੜਾ ਅਸਰ ਪੈ ਰਿਹਾ ਹੈ। ਸੰਤ ਸੀਚੇਵਾਲ ਨੇ ਅਜਿਹੇ ਲੋਕਾਂ ਨੂੰ ਇੱਕ ਵਾਰ ਫਿਰ ਸਹਿਯੋਗ ਦੀ ਅਪੀਲ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਇਸ ਸਮੇਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਂਬਰ ਦੇ ਯਤਨਾਂ ਤੋਂ ਬਾਅਦ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪ੍ਰਸ਼ਾਸਨ ਅਤੇ ਵਾਤਾਵਰਣ ਪ੍ਰੇਮੀਆਂ ਵੱਲੋਂ ਸਖ਼ਤ ਸੰਘਰਸ਼ ਕੀਤਾ ਜਾ ਰਿਹਾ ਹੈ।
ਦਰਿਆ 'ਤੇ ਵਿਕਸਿਤ ਹੋਈ ਹਰਿਆਲੀ
ਇਸ ਸਮੇਂ ਸੰਤ ਸੀਚੇਵਾਲ ਵੱਲੋਂ ਦਰਿਆ ਕੰਢੇ ਸੈਂਕੜੇ ਰੁੱਖ-ਪੌਦੇ ਲਗਾਉਣ ਦੀ ਮੁਹਿੰਮ ਦੇ ਚਲਦਿਆਂ ਦਰਿਆ ਕੰਢੇ ਹਰਿਆਲੀ ਪੈਦਾ ਹੋ ਰਹੀ ਹੈ। ਦਰਿਆ ਦੀ ਜ਼ਮੀਨ ਨੂੰ ਪੱਧਰਾ ਕਰਨ ਅਤੇ ਦਰੱਖਤ ਲਗਾਉਣ ਦਾ ਕੰਮ ਫਰਵਰੀ ਮਹੀਨੇ ਸ਼ੁਰੂ ਹੋ ਗਿਆ ਸੀ। ਜਿੱਥੇ ਇਕ ਸਮੇਂ ਖੜ੍ਹੇ ਹੋਣਾ ਵੀ ਔਖਾ ਸੀ, ਉੱਥੇ 10 ਮਹੀਨਿਆਂ ਵਿੱਚ 11 ਹਜ਼ਾਰ ਬੂਟੇ ਲਗਾਉਣਾ ਬਹੁਤ ਹੀ ਸੁਖ਼ਦ ਪਹਿਲੂ ਰਿਹਾ ਹੈ।
ਇਹ ਵੀ ਪੜ੍ਹੋ- ਕਪੂਰਥਲਾ ਨਾਲ ਸੀ ਡਾ. ਮਨਮੋਹਨ ਸਿੰਘ ਦਾ ਪੁਰਾਣਾ ਨਾਤਾ, ਭੈਣ ਅਮਰਜੀਤ ਕੌਰ ਨੇ ਦੱਸੀਆਂ ਦਿਲਚਸਪ ਗੱਲਾਂ
ਅਸੀਂ ਕਿਸੇ ਫੈਕਟਰੀ ਜਾਂ ਡੇਅਰੀ ਖ਼ਿਲਾਫ਼ ਨਹੀਂ ਹਾਂ ਪਰ ਕੁਦਰਤੀ ਪਾਣੀਆਂ 'ਚ ਸਾਫ਼ ਪਾਣੀ ਦੇ ਹੱਕ ਵਿੱਚ ਹਾਂ
ਸੰਸਦ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਅਸੀਂ ਕਿਸੇ ਕਾਰਖਾਨੇ, ਡੇਅਰੀ ਆਦਿ ਦੇ ਵਿਰੁੱਧ ਨਹੀਂ ਹਾਂ ਪਰ ਕੁਦਰਤੀ ਪਾਣੀਆਂ ਅਤੇ ਦਰਿਆਵਾਂ ਵਿੱਚ ਵਹਿਣ ਵਾਲੇ ਸਾਫ਼, ਪ੍ਰਦੂਸ਼ਣ ਮੁਕਤ ਪਾਣੀ ਦੇ ਹੱਕ ਵਿੱਚ ਜ਼ਰੂਰ ਹਾਂ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸ਼ੁੱਧ ਪਾਣੀ ਅਤੇ ਹਵਾ ਮੁਹੱਈਆ ਕਰਵਾਉਣ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪੈਸੇ ਦੀ ਖ਼ਾਤਰ ਵਰਤਮਾਨ, ਹੋਂਦ ਅਤੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣਾ ਸਿਆਣਪ ਨਹੀਂ ਹੈ।
ਦਰਿਆਵਾਂ ਨੂੰ ਆਲੋਚਨਾ ਨਾਲ ਨਹੀਂ ਸਗੋਂ ਯਤਨਾਂ ਨਾਲ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ
ਸੀਚੇਵਾਲ ਨੇ ਪੰਜਾਬ ਦੀ ਭਲਾਈ ਚਾਹੁੰਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਵਾਤਾਵਰਨ ਦੀ ਸੰਭਾਲ ਲਈ ਸਮਾਂ ਕੱਢਣ। ਉਨ੍ਹਾਂ ਕਿਹਾ ਕਿ ਪ੍ਰਦੂਸ਼ਤ ਦਰਿਆਵਾਂ ਨੂੰ ਆਲੋਚਨਾ ਰਾਹੀਂ ਨਹੀਂ ਸਗੋਂ ਯਤਨਾਂ ਰਾਹੀਂ ਪ੍ਰਦੂਸ਼ਣ ਮੁਕਤ ਕੀਤਾ ਜਾ ਸਕਦਾ ਹੈ, ਇਸ ਲਈ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ- ਜਲੰਧਰ ਦੇ NH 'ਤੇ ਵੱਡਾ ਹਾਦਸਾ, ਮਰੀਜ਼ ਨੂੰ ਲੈ ਕੇ ਜਾ ਰਹੀ ਐਂਬੂਲੈਂਸ ਦੀ ਟਰਾਲੇ ਨਾਲ ਟੱਕਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e