ਵਿਦਿਆਰਥੀਆਂ ''ਚ ਵਿਦੇਸ਼ ਜਾਣ ਦਾ ਘਟਿਆ ਮੋਹ, 40 ਫੀਸਦੀ ਤੱਕ ਆਈ ਕਮੀ
Friday, Jan 10, 2025 - 03:53 AM (IST)
ਸੁਲਤਾਨਪੁਰ ਲੋਧੀ (ਧੀਰ) - ਵਿਦੇਸ਼ਾ 'ਚ ਸਰਕਾਰਾਂ ਵੱਲੋਂ ਲਗਾਤਾਰ ਜਾਰੀ ਕੀਤੇ ਜਾ ਰਹੇ ਸਖ਼ਤ ਨਿਯਮਾਂ ਕਾਰਨ ਵਿਦਿਆਰਥੀਆਂ ਦਾ ਵਿਦੇਸ਼ ਜਾਣ ਤੇ ਜਹਾਜ਼ ਦੀ ਤਾਕੀ ਨੂੰ ਹੱਥ ਪਾਉਣ ਦਾ ਰੁਝਾਨ ਘੱਟ ਹੋਣ ਲੱਗਾ ਹੈ। ਇਸ ਵਜ੍ਹਾ ਨਾਲ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ `ਚ ਵੱਡੀ ਗਿਰਾਵਟ ਆਈ ਹੈ। ਇੰਮੀਗ੍ਰੇਸ਼ਨ ਮਾਹਿਰਾਂ ਗਗਨਦੀਪ ਸਿੰਘ, ਨਵਪ੍ਰੀਤ ਸਿੰਘ ਤੇ ਅਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਕੈਨੇਡਾ 'ਚ 40 ਫੀਸਦੀ ਦੀ ਕਮੀ ਦਰਜ਼ ਕੀਤੀ ਗਈ ਹੈ। ਉੱਥੇ ਹੀ ਯੂ.ਕੇ. ਤੇ ਆਸਟ੍ਰੇਲੀਆ `ਚ 16-17 ਫੀਸਦੀ ਦੀ ਵੀ ਗਿਰਾਵਟ ਦੇਖੀ ਗਈ ਹੈ। ਕੈਨੇਡਾ `ਚ ਨਿੱਝਰ ਕਤਲ ਮਾਮਲੇ ਤੋਂ ਬਾਅਦ ਭਾਰਤ ਕੈਨੇਡਾ ਦੇ ਰਿਸ਼ਤਿਆਂ 'ਚ ਗੜਬੜੀ ਆਈ, ਜਿਸ ਵਜ੍ਹਾ ਨਾਲ ਕੈਨੇਡਾ ਸਰਕਾਰ ਲਗਾਤਾਰ ਨਿਯਮਾਂ `ਚ ਬਦਲਾਅ ਕਰ ਰਹੀ ਹੈ।
ਹਾਲਾਂਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਜਸਟਿਸ ਟਰੂਡੋ ਨੇ ਅਸਤੀਫ਼ਾ ਦੇ ਦਿੱਤਾ ਹੈ ਫਿਰ ਵੀ ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਰੁਝਾਨ ਘੱਟ ਹੈ। ਉਨ੍ਹਾਂ ਹਾਲ ਹੀ `ਚ ਕੈਨੇਡਾ ਸਰਕਾਰ ਵੱਲੋਂ ਮਾਤਾ-ਪਿਤਾ ਵੀਜ਼ਾ `ਤੇ ਰੋਕ ਲਾਉਣ ਦੇ ਮਾਮਲੇ `ਚ ਆਖਿਆ ਕਿ ਕੁਝ ਕੈਟਾਗਿਰੀ ਹੈ, ਜਿਸ `ਚ ਪੀ.ਆਰ. ਤੋਂ ਪਹਿਲਾਂ ਮਾਪਿਆਂ ਦਾ ਵੀਜਾ ਅਪਲਾਈ ਕਰ ਸਕਦੇ ਸਨ। ਅਜਿਹੇ `ਚ ਕੁਝ ਕੈਟਾਗਿਰੀ ਹੇ, ਜਿਸ `ਚ ਸੁਪਰਵੀਜ਼ਾ ਜਰੀਏ ਮਾਪੇ ਲੰਮੇ ਸਮੇਂ ਤੱਕ ਬੱਚਿਆਂ ਕੋਲ ਰਹਿ ਸਕਦੇ ਸਨ। ਇਸ ਮਾਮਲੇ ਸਬੰਧੀ ਹੁਣ ਕੈਨੇਡਾ ਸਰਕਾਰ ਨੇ ਇਸ ਲੰਮੇ ਸਮੇਂ ਨੂੰ ਕੁਝ ਘੱਟ ਕੀਤਾ ਹੈ। ਉਨ੍ਹਾਂ ਆਖਿਆ ਕਿ ਕੈਨੇਡਾ `ਚ ਹਾਊਸਿੰਗ ਕ੍ਰਾਈਸੈਸ (ਵਿੱਤੀ ਸੰਕਟ) ਕਾਫ਼ੀ ਜਿ਼ਆਦਾ ਹੈ। ਇਸ ਦੇ ਚਲਦੇ ਪ੍ਰਧਾਨ ਮੰਤਰੀ ਜਸਟਿਡ ਟਰੂਡੋ ਨੂੰ ਵੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ। ਕੈਨੇਡਾ ਨੇ ਉਨੀ ਤੇਜ਼ੀ ਨਾਲ ਖੁਦ ਦਾ ਵਿਕਾਸ ਨਹੀਂ ਕੀਤਾ ਜਿੰਨੀ ਤੇਜ਼ੀ ਨਾਲ ਬੱਚਿਆਂ ਨੂੰ ਕੈਨੇਡਾ ਬੁਲਾਉਣ `ਚ ਕੀਤਾ ਹੈ। ਕੈਨੇਡਾ `ਚ ਜੀ.ਡੀ.ਪੀ ਗ੍ਰੋਥ ਸਮੇਤ ਕਈ ਬਿਜਨੈਸ `ਚ ਵਾਧਾ ਹੁੰਦਾ ਹੈ। ਕੈਨੇਡਾ ‘ਚ ਲਾਸਟ ਬਜਟ ਵੱਲ ਧਿਆਨ ਮਾਰੀਏ ਤਾਂ ਉੱਥੇ ਹਾਊਸਿੰਗ ਤੋਂ ਉੱਪਰ ਸੀ ਤੇ ਇਹ ਮੁੱਦਾ ਉੱਥੇ ਕਾਫ਼ੀ ਵੱਡਾ ਮੁੱਦਾ ਦੇਖਣ ਨੂੰ ਮਿਲਿਆ।
ਸਬੰਧਾਂ `ਚ ਆਈ ਦਰਾਰ ਵੀ ਇੱਕ ਕਾਰਨ
ਉਨ੍ਹਾਂ ਆਖਿਆ ਕਿ ਕੈਨੇਡਾ-ਭਾਰਤ `ਚ ਆਈ ਦਰਾਰ ਦੇ ਚਲਦੇ ਵਿਦਿਆਰਥੀ ਕੈਨੇਡਾ ਜਾਣ ਤੋਂ ਝਿਜਕਦੇ ਨਜ਼ਰ ਆਏ ਹਨ। ਇਸ ਦੇ ਚਲਦੇ ਵੱਡੀ ਮਾਤਰਾ `ਚ ਵਿਦਿਆਰਥੀਆਂ ਨੇ ਸਥਾਨਕ ਕਾਲਜ `ਚ ਦਾਖਲਾ ਲੈਣ ਦਾ ਰੁਖ ਕੀਤਾ। ਉੱਥੇ ਹੀ ਪੰਜਾਬ ਸਰਕਾਰ ਵੱਲੋਂ ਬੱਚਿਆਂ ਨੂੰ ਨੌਕਰੀ ਦੇਣ ਸਬੰਧੀ ਆਖਿਆ ਕਿ ਨੌਜਵਾਨ ਸਾਡੀ ਪਛਾਣ ਹਨ। ਜੇਕਰ ਨੌਜਵਾਨਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਪੰਜਾਬ `ਚ ਬਦਲਾਅ ਲਿਆਂਦਾ ਜਾ ਸਕਦਾ ਹੈ। 1991 ਦਾ ਰਿਕਾਰਡ ਦੇਖੀਏ ਤਾਂ ਪੰਜਾਬ ਨੰਬਰ ਇੱਕ `ਤੇ ਸੀ ਪਰ ਹੁਣ 18ਵੇਂ ਤੋਂ 19ਵੇਂ ਨੰਬਰ `ਤੇ ਪਹੁੰਚ ਗਿਆ ਹੈ।ਵਿਦੇਸ਼ਾਂ `ਚ ਲਗਾਤਾਰ ਨਿਯਮਾਂ `ਚ ਬਦਲਾਅ ਹੋਣ ਦੇ ਚਲਦੇ ਉੱਥੇ ਆਪਣੇ ਦੇਸ਼ਾ `ਚ ਰਹਿਣਾ ਪਸੰਦ ਕਰਨਗੇ। ਉਨ੍ਹਾਂ ਆਖਿਆ ਕਿ ਵਿਦੇਸ਼ `ਚ ਮਾਤਾ ਪਿਤਾ ਦੇ ਆਉਣ `ਤੇ ਰੋਕ ਲਾਈ ਗਈ ਹੈ। ਵਿਦੇਸ਼ਾਂ ਦੇ ਹਾਲਾਤ ਕੁਝ ਠੀਕ ਨਹੀਂ ਇਹ ਵੀ ਇੱਕ ਕਾਰਨ ਹੈ ਕਿ ਵਿਦਿਆਰਥੀ ਵਿਦੇਸ਼ ਨਹੀਂ ਜਾਣਾ ਚਾਹੁੰਦੇ।