ਗੁਜਰਾਤ ਪੁਲਸ ਵੱਲੋਂ ਕਪੂਰਥਲਾ ’ਚ ਛਾਪੇਮਾਰੀ, ਜਾਣੋ ਪੂਰਾ ਮਾਮਲਾ

Wednesday, Jan 08, 2025 - 12:22 PM (IST)

ਗੁਜਰਾਤ ਪੁਲਸ ਵੱਲੋਂ ਕਪੂਰਥਲਾ ’ਚ ਛਾਪੇਮਾਰੀ, ਜਾਣੋ ਪੂਰਾ ਮਾਮਲਾ

ਕਪੂਰਥਲਾ (ਭੂਸ਼ਣ)-ਗੁਜਰਾਤ ਦੇ ਮੋਰਬੀ ਤੋਂ ਆਈ ਪੁਲਸ ਟੀਮ ਨੇ ਇਕ ਸ਼ਰਾਬ ਠੇਕੇਦਾਰ ਨੂੰ ਫੜਣ ਲਈ ਮੰਗਲਵਾਰ ਨੂੰ ਸ਼ਹਿਰ ਦੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਉਕਤ ਸ਼ਰਾਬ ਠੇਕੇਦਾਰ ਜੋ ਕਿ ਪਿਛਲੇ ਸਾਲ ਅਪ੍ਰੈਲ ਤੋਂ ਲੋੜੀਂਦਾ ਚੱਲ ਰਿਹਾ ਹੈ, ਇਕ ਵਾਰ ਫਿਰ ਪੁਲਸ ਟੀਮ ਨੂੰ ਚਕਮਾ ਦੇ ਕੇ ਸ਼ਹਿਰ ਵਿਚੋਂ ਫਰਾਰ ਹੋ ਗਿਆ।  ਜਾਣਕਾਰੀ ਮੁਤਾਬਕ ਪਿਛਲੇ ਸਾਲ ਅਪ੍ਰੈਲ ਮਹੀਨੇ ’ਚ ਗੁਜਰਾਤ ਦੇ ਮੋਰਬੀ ਇਲਾਕੇ ਦੀ ਪੁਲਸ ਨੇ ਕਰੋੜਾਂ ਰੁਪਏ ਦੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਸੀ। ਜਦੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਪੂਰੇ ਮਾਮਲੇ ’ਚ ਕਪੂਰਥਲਾ ਦੇ ਇਕ ਸ਼ਰਾਬ ਠੇਕੇਦਾਰ ਦਾ ਨਾਮ ਸਾਹਮਣੇ ਆਇਆ, ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸ. ਐੱਸ. ਪੀ. ਮੋਰਬੀ ਰਾਹੁਲ ਤ੍ਰਿਪਾਠੀ ਨੇ ਪੁਲਸ ਦੀ ਵਿਸ਼ੇਸ਼ ਟੀਮ ਦਾ ਗਠਨ ਕਰਕੇ ਉਕਤ ਸ਼ਰਾਬ ਠੇਕੇਦਾਰ ਨੂੰ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ- ਪੰਜਾਬ 'ਚ ਪੁਲਸ ਨੇ ਕਰ 'ਤਾ ਵੱਡਾ ਐਨਕਾਊਂਟਰ, ਤਾੜ-ਤਾੜ ਚੱਲੀਆਂ ਗੋਲ਼ੀਆਂ ਨਾਲ ਕੰਬਿਆ ਇਲਾਕਾ

ਗੁਜਰਾਤ ਪੁਲਸ ਨੇ ਕਪੂਰਥਲਾ ’ਚ ਕਈ ਵਾਰ ਛਾਪੇਮਾਰੀ ਕੀਤੀ ਸੀ ਪਰ ਇਸ ਦੌਰਾਨ ਉਕਤ ਸ਼ਰਾਬ ਠੇਕੇਦਾਰ ਜਲੰਧਰ ’ਚ ਪਿੱਛਾ ਕਰ ਰਹੀ ਗੁਜਰਾਤ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਲੰਬੇ ਸਮੇਂ ਤੱਕ ਮੁਲਜ਼ਮ ਸ਼ਰਾਬ ਠੇਕੇਦਾਰ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਸੀ। ਇਕ ਵਾਰ ਫਿਰ ਗੁਜਰਾਤ ਪੁਲਸ ਦੀ ਟੀਮ ਗੁਜਰਾਤ ਪੁਲਸ ਦੀ ਇਕ ਵਿਸ਼ੇਸ਼ ਬੱਸ ’ਚ ਕਪੂਰਥਲਾ ਪਹੁੰਚੀ ਅਤੇ ਇੰਸਪੈਕਟਰ ਬੀ. ਡੀ. ਬੱਟ ਦੀ ਅਗਵਾਈ ’ਚ ਉਕਤ ਸ਼ਰਾਬ ਠੇਕੇਦਾਰ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਪਰ ਇਸ ਦੌਰਾਨ ਉਕਤ ਸ਼ਰਾਬ ਠੇਕੇਦਾਰ ਇਕ ਵਾਰ ਫਿਰ ਫਰਾਰ ਹੋ ਗਿਆ, ਜਿਸ ਕਾਰਨ ਪੁਲਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਗੁਜਰਾਤ ਤੋਂ ਆਏ ਇੰਸਪੈਕਟਰ ਬੀ. ਡੀ. ਬੱਟ ਦੀ ਟੀਮ ਨੇ ਇਸ ਪੂਰੇ ਆਪ੍ਰੇਸ਼ਨ ਤੋਂ ਪਹਿਲਾਂ ਕਪੂਰਥਲਾ ਪੁਲਸ ਨੂੰ ਸੂਚਨਾ ਦਿੱਤੀ ਸੀ। ਜਿਸ ਦੌਰਾਨ ਟੀਮ ਦੇ ਨਾਲ ਕਪੂਰਥਲਾ ਪੁਲਸ ਦੇ ਮੁਲਾਜ਼ਮ ਵੀ ਮੌਜੂਦ ਸਨ।

ਜ਼ਿਕਰਯੋਗ ਹੈ ਕਿ ਡਰਾਈ ਸਟੇਟ ਵਜੋਂ ਜਾਣੇ ਜਾਂਦੇ ਗੁਜਰਾਤ ’ਚ ਸ਼ਰਾਬ ਸਮੱਗਲਿੰਗ ਨੂੰ ਲੈ ਕੇ ਬਹੁਤ ਸਖ਼ਤ ਕਾਨੂੰਨ ਬਣਿਆ ਹੋਇਆ ਹੈ। ਜਿਸ ਤਹਿਤ ਘੱਟੋ-ਘੱਟ 10 ਸਾਲ ਦੀ ਕੈਦ ਅਤੇ ਲੱਖਾਂ ਰੁਪਏ ਜੁਰਮਾਨੇ ਦੀ ਵਿਵਸਥਾ ਹੈ। ਉੱਥੇ ਹੀ ਇਸ ਪੂਰੇ ਮਾਮਲੇ ’ਚ ਸ਼ਾਮਲ ਮੁਲਜ਼ਮ ਠੇਕੇਦਾਰ ਨੂੰ ਫੜਨ ਲਈ ਕਰੀਬ 1500 ਕਿਲੋਮੀਟਰ ਦੀ ਦੂਰੀ ਤੋਂ ਆਈ ਗੁਜਰਾਤ ਪੁਲਸ ਦੇ ਇਸ ਆਪ੍ਰੇਸ਼ਨ ਨਾਲ ਗੁਜਰਾਤ ਪੁਲਸ ਮੁਲਜ਼ਮ ਠੇਕੇਦਾਰ ਨੂੰ ਫੜਨ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ 'ਚ 'ਆਪ' ਲਈ ਮੇਅਰ ਬਣਾਉਣਾ ਹੋਵੇਗਾ ਮੁਸ਼ਕਿਲ, ਜਾਣੋ ਕਿੱਥੇ ਫਸ ਸਕਦੈ ਪੇਚ
ਇਸ ਸਬੰਧੀ ਕਪੂਰਥਲਾ ਪੁੱਜੇ ਗੁਜਰਾਤ ਪੁਲਸ ਦੇ ਇੰਸਪੈਕਟਰ ਬੀ. ਡੀ. ਬੱਟ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਮੁਲਜ਼ਮ ਨੂੰ ਹਰ ਕੀਮਤ ’ਤੇ ਗ੍ਰਿਫਤਾਰ ਕਰਨ ਲਈ ਪੂਰੀ ਮਿਹਨਤ ਕਰ ਰਹੀ ਹੈ, ਜਿਸ ਲਈ ਕਪੂਰਥਲਾ ਪੁਲਸ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੀ ਕਹਿੰਦੇ ਹਨ ਐੱਸ. ਐੱਸ. ਪੀ.
ਇਸ ਸਬੰਧੀ ਜਦੋਂ ਐੱਸ. ਐੱਸ. ਪੀ. ਕਪੂਰਥਲਾ ਗੌਰਵ ਤੂਰਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਗੁਜਰਾਤ ਪੁਲਸ ਵੱਲੋਂ ਕਪੂਰਥਲਾ ਪੁਲਸ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਸ ਦੇ ਮਕਸਦ ਨਾਲ ਉਨ੍ਹਾਂ ਡੀ. ਐੱਸ. ਪੀ. (ਸਬ ਡਵੀਜ਼ਨ) ਦੀਪਕਰਨ ਸਿੰਘ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਹ ਵੀ ਪੜ੍ਹੋ- ਕਿਸਾਨੀ ਸੰਘਰਸ਼ ਦਰਮਿਆਨ ਭਾਜਪਾ ਦਾ ਵੱਡਾ ਬਿਆਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News