ਵਿਆਹ ਦੇ 11 ਦਿਨਾਂ ਬਾਅਦ ਲਾੜੀ ਨੇ ਚਾੜ੍ਹ ''ਤਾ ਚੰਨ੍ਹ, ਚੱਕਰਾਂ ''ਚ ਪਿਆ NRI ਪਤੀ, ਹੈਰਾਨ ਕਰੇਗਾ ਮਾਮਲਾ
Thursday, Jan 09, 2025 - 03:50 PM (IST)
ਜਲੰਧਰ/ਕਪੂਰਥਲਾ- ਥਾਣਾ ਬਸਤੀ ਬਾਵਾ ਖੇਲ ਦੀ ਪੁਲਸ ਨੇ ਐੱਨ. ਆਰ. ਆਈ. ਦੀ ਲਾੜੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਲਾੜੀ ਵਿਆਹ ਦੇ 11 ਦਿਨ ਬਾਅਦ ਹੀ ਗਹਿਣੇ ਲੈ ਕੇ ਫਰਾਰ ਹੋ ਗਈ ਸੀ। ਐੱਨ. ਆਰ. ਆਈ. ਨਾਲ ਵਿਆਹ ਕਰਨ ਵਾਲੀ ਨਵਨੀਤ ਕੌਰ ਵਾਸੀ ਮੀਰਪੁਰ (ਕਪੂਰਥਲਾ) 'ਤੇ ਦੋਸ਼ ਹੈ ਕਿ ਉਹ ਐੱਨ. ਆਰ. ਆਈ. ਪਤੀ ਦੇ ਘਰ ਵਿਚੋਂ 20 ਹਜ਼ਾਰ ਦੀ ਨਕਦੀ, 2 ਹਜ਼ਾਰ ਰੁਪਏ ਯੂਰੋ, ਇਕ ਸੋਨੇ ਦੀ ਅੰਗੂਠੀ, ਇਕ ਸੋਨੇ ਦੀ ਚੈਨ, 5 ਤੋਲੇ ਸੋਨੇ ਦਾ ਸੈੱਟ, 2 ਡਾਇਮੰਡ ਰਿੰਗ ਅਤੇ ਮੋਬਾਇਲ ਫੋਨ ਚੋਰੀ ਕਰਕੇ ਲੈ ਗਈ ਸੀ। ਪੁਲਸ ਨੇ ਨਵਨੀਤ ਕੌਰ ਕੋਲੋਂ 2 ਰਿੰਗ, ਇਕ ਮੋਬਾਇਲ ਫੋਨ ਅਤੇ 20 ਹਜ਼ਾਰ ਰੁਪਏ ਬਰਾਮਦ ਕੀਤੇ ਹਨ। ਪੁਲਸ ਲਾੜੀ ਦੇ ਕਥਿਤ ਬੁਆਏਫਰੈਂਡ ਨਵਦੀਪ ਸਿੰਘ ਵਾਸੀ ਪਿੰਡ ਸ਼ੰਕਰ ਦੀ ਤਲਾਸ਼ ਵਿਚ ਰੇਡ ਕਰ ਰਹੀ ਹੈ।
ਇਹ ਵੀ ਪੜ੍ਹੋ : ਜਲੰਧਰ 'ਚ 2 ਨੌਜਵਾਨਾਂ ਦਾ ਕਤਲ ਕਰਨ ਵਾਲਾ ਮਨੀ ਨੋਇਡਾ ਤੋਂ ਗ੍ਰਿਫ਼ਤਾਰ, ਹੋਣਗੇ ਵੱਡੇ ਖ਼ੁਲਾਸੇ
ਗ੍ਰਿਫ਼ਤਾਰ ਕੀਤੀ ਗਈ ਲਾੜੀ ਨੇ ਦਾਅਵਾ ਕੀਤਾ ਹੈ ਕਿ ਬਾਕੀ ਦੇ ਗਹਿਣੇ ਉਸ ਦੇ ਜਾਣਕਾਰ ਨਵਦੀਪ ਸਿੰਘ ਨਵੀ ਦੇ ਕੋਲ ਹਨ। ਪੁਲਸ ਲਾੜੀ ਨੂੰ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਲਾੜੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦੇ ਹੋਏ ਐੱਸ. ਐੱਚ. ਓ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਫਰਾਰ ਨਵਦੀਪ ਸਿੰਘ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਦੋਵਾਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 331 (1), 305 (ਏ) ਅਤੇ 3 (50) ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਸ ਨੂੰ ਦਿੱਤੇ ਗਏ ਬਿਆਨ ਵਿਚ 37 ਸਾਲ ਦੇ ਅੰਮ੍ਰਿਤਪਾਲ ਸਿੰਘ ਵਾਸੀ ਕਟਹਿਰਾ ਮੁਹੱਲਾ ਨੇ ਕਿਹਾ ਸੀ ਕਿ ਉਹ ਜਰਮਨ ਦਾ ਨਾਗਰਿਕ ਹੈ। ਵਿਆਹ ਲਈ ਭਾਰਤ ਆਇਆ ਸੀ। ਉਸ ਨੇ 20 ਦਸੰਬਰ ਨੂੰ ਸੁਲਤਾਨਪੁਰ ਲੋਧੀ ਦੇ ਮੀਰਪੁਰ ਦੀ ਰਹਿਣ ਵਾਲੀ ਨਵਦੀਪ ਕੌਰ ਨਾਲ ਵਿਆਹ ਕਰ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਵੱਡੀ ਮੁਸੀਬਤ ! ਵਧਦਾ ਈ-ਕਚਰਾ ਸਿਹਤ ਲਈ ਬਣ ਰਿਹੈ ਖ਼ਤਰਾ
ਐੱਨ. ਆਰ. ਆਈ. ਦਾ ਦੋਸ਼ ਹੈ ਕਿ 31 ਦਸੰਬਰ ਨੂੰ ਉਸ ਦੀ ਪਤਨੀ ਇਕ ਸਾਜਿਸ਼ ਤਹਿਤ ਘਰ ਵਿਚੋਂ ਚੋਰੀ ਕਰਕੇ ਭੱਜ ਗਈ। ਉਸ ਨੂੰ ਪਤਾ ਲੱਗਾ ਕਿ ਇਸ ਸਾਜਿਸ਼ ਵਿਚ ਨਵਦੀਪ ਸਿੰਘ ਵੀ ਸ਼ਾਮਲ ਹੈ। ਘਰੋਂ ਉਕਤ ਗਹਿਣੇ ਅਤੇ ਕੈਸ਼ ਲੈ ਗਈ ਸੀ। ਪੁਲਸ ਨੇ ਦੋਸ਼ੀ ਲਾੜੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ ਅਦਾਰੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e