ਫਗਵਾੜਾ ਨਗਰ ਨਿਗਮ ’ਚ ''ਆਪ'' ਕੌਂਸਲਰਾਂ ਦੀ ਗਿਣਤੀ ਵਧ ਕੇ ਹੋਈ 14, ਹੁਣ ਬਹੁਮਤ ਲਈ 12 ਹੋਰ ਦੀ ਹੈ ਲੋੜ

Friday, Dec 27, 2024 - 05:34 PM (IST)

ਫਗਵਾੜਾ ਨਗਰ ਨਿਗਮ ’ਚ ''ਆਪ'' ਕੌਂਸਲਰਾਂ ਦੀ ਗਿਣਤੀ ਵਧ ਕੇ ਹੋਈ 14, ਹੁਣ ਬਹੁਮਤ ਲਈ 12 ਹੋਰ ਦੀ ਹੈ ਲੋੜ

ਫਗਵਾੜਾ (ਜਲੋਟਾ)-ਨਗਰ ਨਿਗਮ ਫਗਵਾੜਾ ’ਚ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੀ ਗਿਣਤੀ 13 ਤੋਂ ਵਧ ਕੇ 14 ਹੋ ਗਈ ਹੈ। ਜਾਣਕਾਰੀ ਅਨੁਸਾਰ ਵਾਰਡ ਨੰਬਰ 26 ਤੋਂ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਚੋਣਾਂ ਲੜਨ ਵਾਲੇ ਇੰਦਰਜੀਤ ਸਿੰਘ ਨੇ ‘ਆਪ’ ਦੇ ਅਮਰਜੀਤ ਸਿੰਘ, ਕਾਂਗਰਸ ਦੀ ਰਣਜੀਤ ਕੌਰ, ਬਸਪਾ ਦੀ ਰਣਜੀਤ ਕੌਰ, ਭਾਜਪਾ ਦੀ ਰਾਜਵਿੰਦਰ ਕੌਰ ਅਤੇ ਇਕ ਹੋਰ ਆਜ਼ਾਦ ਉਮੀਦਵਾਰ ਪਰਸ਼ੋਤਮ ਦਾਸ ਦੇ ਖ਼ਿਲਾਫ਼ ਚੋਣਾਂ ਲੜੀਆਂ ਸਨ।

ਆਜ਼ਾਦ ਕੌਂਸਲਰ ਇੰਦਰਜੀਤ ਸਿੰਘ ਨੂੰ ਅੱਜ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਆਮੈਂਟ ਡਾ. ਰਾਜ ਕੁਮਾਰ ਚੱਬੇਵਾਲ, 'ਆਪ' ਦੇ ਸੂਬਾ ਬੁਲਾਰੇ ਹਰਜੀ ਮਾਨ ਦੀ ਹਾਜ਼ਰੀ ’ਚ 'ਆਪ' ਵਿਚ ਸ਼ਾਮਲ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਵਾਰਡ ਨੰਬਰ 10 ਤੋਂ ਆਜ਼ਾਦ ਉਮੀਦਵਾਰ ਹਰਪ੍ਰੀਤ ਭੋਗਲ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਸਨ।
ਅਜਿਹੇ ’ਚ 'ਆਪ' ਦੇ ਕਾਰਪੋਰੇਸ਼ਨ ਹਾਊਸ ’ਚ ਕੌਂਸਲਰਾਂ ਦੀ ਗਿਣਤੀ ਹੁਣ ਵਧ ਕੇ 14 ਹੋ ਗਈ ਹੈ, ਜੋ ਅਜੇ ਵੀ ਬਹੁਮਤ ਦੇ ਕੁੱਲ੍ਹ 26 ਦੇ ਅੰਕੜੇ ਤੋਂ 12 ਘੱਟ ਹੈ। ਯਾਨੀ ਜੇਕਰ 'ਆਪ' ਆਪਣਾ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਫਗਵਾੜਾ ਨਗਰ ਨਿਗਮ ’ਚ ਬਣਾਉਣਾ ਚਾਹੁੰਦੀ ਹੈ ਤਾਂ ਉਸ ਨੂੰ 12 ਹੋਰ ਕੌਂਸਲਰਾਂ ਦੀ ਲੋੜ ਪਵੇਗੀ।

ਇਹ ਵੀ ਪੜ੍ਹੋ- ਪੰਜਾਬ 'ਚ ਪੈ ਰਹੇ ਮੀਂਹ ਨੇ ਠਾਰੇ ਲੋਕ, ਹੋਰ ਜ਼ੋਰ ਫੜੇਗੀ ਠੰਡ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਸੂਤਰਾਂ ਮੁਤਾਬਕ ਕੁੱਲ੍ਹ 50 ਵਾਰਡਾਂ ਵਾਲੇ ਫਗਵਾੜਾ ਨਗਰ ਨਿਗਮ ’ਚ ਬਸਪਾ ਅਤੇ ਆਜ਼ਾਦ ਉਮੀਦਵਾਰਾਂ ਸਮੇਤ ਵਿਧਾਇਕ ਦੀ ਵੋਟ ਦੇ ਆਧਾਰ ’ਤੇ ਕਾਂਗਰਸ ਪਾਰਟੀ ਇਸ ਸਮੇਂ 29 ਦੇ ਅੰਕੜੇ ’ਤੇ ਹੈ। ਅਜਿਹੇ ’ਚ ਜੇਕਰ 'ਆਪ' ਨੂੰ ਬਹੁਮਤ ਸਾਬਤ ਕਰਨਾ ਹੈ ਤਾਂ ਉਸ ਨੂੰ 12 ਹੋਰ ਕੌਂਸਲਰਾਂ ਦੀ ਲਾਜ਼ਮੀ ਲੋੜ ਹੋਵੇਗੀ। ਕਾਰਪੋਰੇਸ਼ਨ ਹਾਊਸ ਵਿਚ ਅਕਾਲੀ ਦਲ (ਬ) ਦੇ ਉਮੀਦਵਾਰਾਂ ਦੀ ਗਿਣਤੀ 3, ਭਾਜਪਾ ਦੇ 4 ਅਤੇ ਆਜ਼ਾਦ ਉਮੀਦਵਾਰਾਂ ਦੀ ਗਿਣਤੀ ਅਜੇ 3 ਹੈ।

ਇਹ ਵੀ ਪੜ੍ਹੋ- ਪੰਜਾਬ 'ਚ 11 ਕਤਲ ਕਰਨ ਵਾਲੇ ਸੀਰੀਅਲ ਕਿਲਰ ਬਾਰੇ ਵੱਡੇ ਖ਼ੁਲਾਸੇ, ਹੁਸ਼ਿਆਰਪੁਰ ਨਾਲ ਵੀ ਜੁੜੇ ਤਾਰ

ਸੂਤਰਾਂ ਮੁਤਾਬਕ ਦੋ ਆਜ਼ਾਦ ਕੌਂਸਲਰਾਂ ਨੇ ਕਾਂਗਰਸ ਪਾਰਟੀ ਨੂੰ ਬਿਨਾਂ ਸਰਤ ਆਪਣਾ ਸਮਰਥਨ ਦੇ ਦਿੱਤਾ ਹੈ। ਜੇਕਰ 'ਆਪ' ਕਾਂਗਰਸ ਪਾਰਟੀ ਦੇ ਕੌਂਸਲਰਾਂ ਨੂੰ ਛੱਡ ਕੇ ਸਿੱਧੇ ਤੌਰ ’ਤੇ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣਾ ਚਾਹੁੰਦੀ ਹੈ ਤਾਂ ਉਸ ਨੂੰ ਭਾਜਪਾ ਦੇ 4, ਅਕਾਲੀ ਦਲ (ਬ) ਦੇ 3, ਕਾਂਗਰਸ ਦਾ ਸਮਰਥਨ ਕਰਨ ਵਾਲੇ ਬਸਪਾ ਦੇ 3 ਅਤੇ ਘੱਟੋ-ਘੱਟ 2 ਆਜ਼ਾਦ ਉਮੀਦਵਾਰਾਂ ਦਾ ਸਮਰਥਨ ਹਾਸਲ ਕਰਨਾ ਪਵੇਗਾ। ਮਹੱਤਵਪੂਰਨ ਪਹਿਲੂ ਇਹ ਹੈ ਕਿ ਨਿਗਮ ਹਾਊਸ ਵਿਚ ਅਜੇ ਵੀ 1 ਆਜ਼ਾਦ ਕੌਂਸਲਰ ਮੌਜੂਦ ਹੈ, ਜਿਸ ਬਾਰੇ ਦਾਅਵੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ ਕਿ ਉਸ ਕਿਸ ਪਾਸੇ ਹੈ? ਜੇਕਰ ਕਾਂਗਰਸ ਦੇ ਅੰਦਰ ਕੌਂਸਲਰਾਂ ਦੀ ਭੰਨਤੋੜ ਕਰਨ ਵਿਚ 'ਆਪ' ਕਾਮਯਾਬ ਹੋ ਜਾਂਦੀ ਹੈ ਤਾਂ ਨਗਰ ਨਿਗਮ ਫਗਵਾਡ਼ਾ ਚ ਆਪ ਦੀ ਸੱਤਾ ਆ ਸਕਦੀ ਹੈ? ਇੰਝ ਹੋਣਾ ਬਹੁਤ ਮੁਸ਼ਕਿਲ ਲਗ ਰਿਹਾ ਹੈ ਕਿਉਂਕਿ ਕਾਂਗਰਸੀ ਵਿਧਾਇਕ ਦੇ ਨਾਲ ਕਾਂਗਰਸ ਪਾਰਟੀ ਦੇ ਸਾਰੇ ਕੌਂਸਲਰ ਪਹਾਡ਼ ਵਾਂਗ ਖਡ਼ੇ ਹਨ ਅਤੇ ਕਾਂਗਰਸ ਇਹ ਦਾਅਵਾ ਕਰ ਰਹੀ ਹੈ ਕਿ ਆਪ ਸਮੇਤ ਕਈ ਕੌਂਸਲਰ ਉਸ ਦੇ ਸਿੱਧੇ ਸੰਪਰਕ ਵਿਚ ਚਲ ਰਹੇ ਹਨ।

ਇਹ ਵੀ ਪੜ੍ਹੋ- ਬਠਿੰਡਾ 'ਚ ਵੱਡਾ ਬੱਸ ਹਾਦਸਾ, ਅੱਧੀ ਦਰਜਨ ਤੋਂ ਵੱਧ ਸਵਾਰੀਆਂ ਦੀ ਮੌਤ, ਵੇਖੋ ਰੂਹ ਕੰਬਾਊ ਤਸਵੀਰਾਂ
 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

shivani attri

Content Editor

Related News