ਕਲਯੁੱਗੀ ਪਿਤਾ ਨੇ ਦਾਤਰ ਨਾਲ ਨਾਬਾਲਿਗ ਬੇਟੀ ਨੂੰ ਉਤਾਰਿਆ ਮੌਤ ਦੇ ਘਾਟ
Friday, Jul 28, 2017 - 04:27 PM (IST)
ਪਠਾਨਕੋਟ/ਧਾਰਕਲਾਂ(ਸ਼ਾਰਦਾ, ਪਵਨ)-ਧਾਰਕਲਾਂ ਬਲਾਕ ਦੇ ਪਿੰਡ ਨਿਆੜੀ ਵਿਖੇ ਕਲਯੁੱਗੀ ਪਿਤਾ ਨੇ ਦਾਤਰ ਨਾਲ ਆਪਣੀ 16 ਸਾਲਾ ਬੇਟੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਨੀਮ ਪਹਾੜੀ ਲੋਕਾਂ 'ਚ ਸਨਸਨੀ ਫੈਲ ਗਈ। ਸੂਚਨਾ ਮਿਲਣ 'ਤੇ ਧਾਰਕਲਾਂ ਪੁਲਸ ਮੁਖੀ ਕੁਲਵਿੰਦਰ ਕੁਮਾਰ ਪੁਲਸ ਪਾਰਟੀ ਨਾਲ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਾ ਦੀ ਪਛਾਣ ਅੰਜਲੀ ਪੁੱਤਰੀ ਰਾਕੇਸ਼ ਕੁਮਾਰ ਵਾਸੀ ਪਿੰਡ ਨਿਆੜੀ ਦੇ ਰੂਪ 'ਚ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਲੜਕੀ ਦੇ ਪਿਤਾ ਨੂੰ ਕਾਬੂ ਕਰ ਕੇ ਹੱਤਿਆ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
