ਕਲਯੁੱਗੀ ਪੁੱਤਾਂ ਨੇ ਜਾਇਦਾਦ ਖ਼ਾਤਰ ਬਜ਼ੁਰਗ ਪਿਤਾ 'ਤੇ ਢਾਹਿਆ ਤਸ਼ੱਦਦ, CCTV 'ਚ ਕੈਦ ਹੋਈ ਕਰਤੂਤ
Thursday, Oct 15, 2020 - 12:13 PM (IST)
ਗੁਰਦਾਸਪੁਰ (ਗੁਰਪ੍ਰੀਤ) : ਮਾਪੇ ਜੋ ਆਪਣੇ ਧੀਆਂ ਪੁੱਤਰਾਂ ਨੂੰ ਪਾਲਣ 'ਚ ਕੋਈ ਕਸਰ ਨਹੀਂ ਛੱਡਦੇ ਅਤੇ ਉਮੀਦ ਰੱਖਦੇ ਹਨ ਕਿ ਜਦੋਂ ਉਹ ਬਜ਼ੁਰਗ ਹੋ ਜਾਣਗੇ ਤਾਂ ਉਨ੍ਹਾਂ ਦੇ ਬੱਚੇ ਉਨ੍ਹਾਂ ਦੀ ਸੇਵਾ ਸੰਭਾਲ ਕਰਨਗੇ ਪਰ ਅੱਜ ਕੱਲ੍ਹ ਦੇ ਕੁਝ ਕਲਯੁਗੀ ਬੱਚੇ ਜਾਇਦਾਦ ਲਈ ਆਪਣੇ ਬਜ਼ੁਰਗ ਮਾਂ-ਪਿਓ ਦੀ ਕੁੱਟਮਾਰ ਕਰਦੇ ਹਨ। ਅਜਿਹਾ ਹੀ ਮਾਮਲਾ ਕਾਦੀਆਂ ਦੇ ਹਰਚੋਵਾਲ 'ਚ ਸਾਹਮਣੇ ਆਇਆ ਹੈ, ਜਿੱਥੇ ਪੁੱਤਰਾਂ ਅਤੇ ਪੋਤਰਿਆਂ ਵਲੋਂ ਆਪਣੇ ਬਜ਼ੁਰਗ ਪਿਓ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਇਹ ਸਾਰੀ ਵਾਰਦਾਤ ਵੀ ਉਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਵੱਡਾ ਫ਼ੈਸਲਾ, ਪੰਜਾਬ 'ਚ ਅਜੇ ਨਹੀਂ ਖੋਲ੍ਹੇ ਜਾਣਗੇ ਸਿਨੇਮਾ ਹਾਲ
ਜਾਣਕਾਰੀ ਮੁਤਾਬਕ ਬਜ਼ੁਰਗ ਅਵਤਾਰ ਸਿੰਘ ਸੇਵਾ ਮੁਕਤ ਸੂਬੇਦਾਰ ਹੈ। ਉਸ ਦੇ ਕਿ 5 ਬੱਚੇ ਹਨ, ਜਿਨ੍ਹਾਂ 'ਚ ਦੋ ਬੇਟੀਆਂ ਅਤੇ ਤਿੰਨ ਬੇਟੇ ਹਨ। ਬਜ਼ੁਰਗ ਆਪਣੇ ਸਭ ਤੋਂ ਛੋਟੇ ਬੇਟੇ ਦੇ ਨਾਲ ਘਰ 'ਚ ਰਹਿ ਰਿਹਾ ਹੈ। ਉਸੇ ਘਰ 'ਚ ਉਸ ਦੇ ਵੱਡੇ ਪੁੱਤਰ ਵੀ ਰਹਿ ਰਹੇ ਹਨ, ਜਿੰਨਾਂ ਨੇ ਜਾਇਦਾਦ ਨੂੰ ਲੈ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਬਜ਼ੁਰਗ ਵਲੋਂ ਐੱਸ.ਐੱਸ.ਪੀ. ਨੂੰ ਵੀ ਦਰਖ਼ਾਸਤ ਦਿੱਤੀ ਗਈ ਹੈ ਪਰ ਪੁਲਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਦੁਖੀ ਹੋ ਕੇ ਬਜ਼ੁਰਗ ਵਲੋਂ ਆਤਮ ਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਇਸ ਸਬੰਧੀ ਜਦੋਂ ਬਜ਼ੁਰਗ ਦੇ ਪੁੱਤਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ।
ਇਹ ਵੀ ਪੜ੍ਹੋ : ਵਿਆਹ ਸਮਾਗਮ ਤੋਂ ਵਾਪਸ ਆ ਰਹੇ ਹਾਕੀ ਖਿਡਾਰੀ ਸਮੇਤ ਮਾਂ ਨਾਲ ਵਾਪਰਿਆ ਭਾਣਾ, ਹੋਈ ਦਰਦਨਾਕ ਮੌਤ
ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਇਸ ਸਬੰਧੀ ਪੁਲਸ ਨੂੰ ਵੀ ਸ਼ਿਕਾਇਤ ਦੇਣ ਗਏ ਸਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ। ਉਥੇ ਹੀ ਦੂਜੇ ਪਾਸੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।