ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਿਕ ਸਬੰਧ, ਮਾਮਲਾ ਦਰਜ
Saturday, Dec 15, 2018 - 01:24 PM (IST)
ਕਾਹਨੂੰਵਾਨ (ਸੁਨੀਲ) : ਇਕ ਵਿਦਿਆਰਥਣ ਨਾਲ ਵਿਆਹ ਦਾ ਵਾਅਦਾ ਕਰ ਕੇ ਉਸ ਨਾਲ ਲਗਾਤਾਰ ਜਬਰ-ਜ਼ਨਾਹ ਕਰਨ ਵਾਲੇ ਇਕ ਦੋਸ਼ੀ ਦੇ ਵਿਰੁੱਧ ਕਾਹਨੂੰਵਾਨ ਪੁਲਸ ਨੇ ਧਾਰਾ 376 ਅਧੀਨ ਕੇਸ ਦਰਜ ਕੀਤਾ ਹੈ, ਪਰ ਦੋਸ਼ੀ ਫਰਾਰ ਦੱਸਿਆ ਜਾਂਦਾ ਹੈ।
ਜਾਣਕਾਰੀ ਮੁਤਾਬਕ ਕਾਹਨੂੰਵਾਨ ਪੁਲਸ ਸਟੇਸ਼ਨ ਅਧੀਨ ਇਕ ਪਿੰਡ ਦੀ ਵਿਦਿਆਰਥਣ ਜੋ ਇਕ ਪ੍ਰਾਈਵੇਟ ਕਾਲਜ 'ਚ ਬੀ.ਐੱਸ.ਸੀ. ਨਰਸਿੰਗ ਦੀ ਪੜਾਈ ਕਰ ਰਹੀ ਹੈ ਦਾ ਲਗਭਗ 18 ਮਹੀਨੇ ਪਹਿਲਾ ਦੋਸ਼ੀ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਪਿੰਡ ਮੱਲੀਆਂ ਨਾਲ ਮੇਲ ਮਿਲਾਪ ਹੋਇਆ ਸੀ ਅਤੇ ਦੋਸ਼ੀ ਸ਼ਿਕਾਇਤਕਰਤਾ ਨੂੰ ਆਪਣੇ ਘਰ ਬੁਲਾ ਕੇ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰ ਕੇ ਸਰੀਰਿਕ ਸਬੰਧ ਬਣਾਉਂਦਾ ਰਿਹਾ, ਪਰ ਹੁਣ ਦੋਸ਼ੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਮਹਿਲਾ ਪੁਲਸ ਅਧਿਕਾਰੀ ਕਿਰਨਦੀਪ ਕੌਰ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਨ ਦੇ ਬਾਅਦ ਦੋਸ਼ੀ ਦੇ ਵਿਰੁੱਧ ਕੇਸ ਦਰਜ ਕੀਤਾ, ਪਰ ਦੋਸ਼ੀ ਫਰਾਰ ਹੋਣ 'ਚ ਸਫਲ ਹੋ ਗਿਆ।
