ਬੜਾ ਪਿੰਡ 'ਚ ਕਬੱਡੀ ਟੂਰਨਾਮੈਂਟ 5 ਫਰਵਰੀ ਤੋਂ

01/29/2019 4:09:33 PM

ਜਲੰਧਰ/ਫਿਲੌਰ : ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬੜਾ ਪਿੰਡ ਵਲੋਂ ਪੰਜ ਅਤੇ ਛੇ ਫਰਵਰੀ ਨੂੰ ਕਬੱਡੀ ਕੱਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਕਬੱਡੀ ਕੱਪ ਵਿਚ ਪੰਜਾਬ ਕਬੱਡੀ ਐਸੋਸੀਏਸ਼ਨ ਦੀਆਂ 8 ਟੀਮਾਂ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੀਆਂ ਟੀਮਾਂ ਨੂੰ ਪਹਿਲਾ ਇਨਾਮ ਡੇਢ ਲੱਖ ਅਤੇ ਦੂਜਾ ਇਨਾਮ 1 ਲੱਖ ਰੁਪਏ ਹੋਵੇਗਾ। ਕਬੱਡੀ ਪ੍ਰਮੋਟਰ ਪਾਲਾ ਸਹੋਤਾ ਨੇ ਦੱਸਿਆ ਕਿ ਟੂਰਨਾਮੈਂਟ ਦੇ ਬੈਸਟ ਰੇਡਰ ਅਤੇ ਜਾਫੀਆਂ ਨੂੰ ਮੋਟਰਸਾਈਕਲ ਦਿੱਤੇ ਜਾਣਗੇ। 
ਪੰਜ ਫਰਵਰੀ ਨੂੰ 67 ਕਿੱਲੋ ਵਰਗ ਵਿਚ 16 ਟੀਮਾਂ ਹਿੱਸਾ ਲੈਣਗੀਆਂ। ਇਨ੍ਹਾਂ ਮੁਕਾਬਲਿਆਂ ਦਾ ਪਹਿਲਾ ਇਨਾਮ 15 ਹਜ਼ਾਰ ਰੁਪਏ ਅਤੇ ਦੂਸਰਾ ਇਨਾਮ 12 ਹਜ਼ਾਰ ਰੁਪਏ ਹੋਵੇਗਾ। ਜਦਕਿ 80 ਕਿੱਲੋ ਵਰਗ ਦੇ ਕਬੱਡ ਮੁਕਾਬਲਿਆਂ ਵਿਚ ਪਹਿਲਾ ਇਨਾਮ 25 ਹਜ਼ਾਰ ਅਤੇ ਦੂਜਾ ਇਨਾਮ 20 ਹਜ਼ਾਰ ਰੁਪਏ ਹੋਵੇਗਾ। ਟੂਰਨਾਮੈਂਟ ਵਿਚ ਬਤੌਰ ਦਰਸ਼ਕ ਹਾਜ਼ਰ ਹੋਣ ਵਾਲੇ ਕਬੱਡੀ ਪ੍ਰੇਮੀਆਂ ਲਈ ਵੀ ਡਰਾਅ ਕੱਡੇ ਜਾਣਗੇ ਜਿਨ੍ਹਾਂ ਵਿਚ ਪਹਿਲਾਂ ਇਨਾਮ ਮੋਟਰਸਾਈਕਲ ਅਤੇ ਦੂਜਾ ਇਨਾਮ 32 ਇੰਚ ਦੀ ਐੱਲ. ਈ. ਡੀ. ਹੋਵੇਗਾ ਅਤੇ ਤੀਜੇ, ਚੌਥੇ, ਪੰਜਵੇਂ ਇਨਾਮ ਵਜੋਂ ਸਾਈਕਲ ਦਿੱਤੇ ਜਾਣਗੇ।


Related News