ਨਕੋਦਰ ਤੋਂ ਆਈ ਮਦਭਾਗੀ ਖ਼ਬਰ, ਪੋਲਿੰਗ ਸਟਾਫ਼ 'ਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ

Saturday, Jun 01, 2024 - 07:26 PM (IST)

ਨਕੋਦਰ ਤੋਂ ਆਈ ਮਦਭਾਗੀ ਖ਼ਬਰ, ਪੋਲਿੰਗ ਸਟਾਫ਼ 'ਚ ਡਿਊਟੀ 'ਤੇ ਤਾਇਨਾਤ APRO ਮੁਲਾਜ਼ਮ ਦੀ ਹੋਈ ਮੌਤ

ਨਕੋਦਰ (ਪਾਲੀ)- ਜਲੰਧਰ ਵਿਚ ਪੈ ਰਹੀਆਂ ਵੋਟਾਂ ਦਰਮਿਆਨ ਨਕੋਦਰ ਤੋਂ ਮਦਭਾਗੀ ਖ਼ਬਰ ਸਾਹਮਣੇ ਆਈ ਹੈ। ਨਕੋਦਰ ਵਿਖੇ ਪੋਲਿੰਗ ਸਟਾਫ਼ ਵਿਚ ਡਿਊਟੀ 'ਤੇ ਤਾਇਨਾਤ ਏ. ਪੀ. ਆਰ. ਓ. ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਵਜੋਂ ਹੋਈ ਹੈ, ਜੋਕਿ ਜਲੰਧਰ ਦਾ ਹੀ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਡੀ. ਐੱਸ. ਪੀ. ਨਕੋਦਰ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸੁਰਿੰਦਰ ਕੁਮਾਰ ਪੁੱਤਰ ਗਿਰਧਾਰੀ ਲਾਲ ਵਾਸੀ ਪੀ. ਡਬਲਿਊ. ਡੀ. ਰੈਸਟ ਹਾਊਸ ਜਲੰਧਰ ਕੈਂਟ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਨਕੋਦਰ ਦੇ ਬੂਥ ਨੰ. 85 ਵਿਖੇ ਮੁਹੰਮਦ ਬਲੀ ਸਕੂਲ ’ਚ ਸੁਰਿੰਦਰ ਕੁਮਾਰ ਦੀ ਡਿਊਟੀ ਬਤੌਰ ਅਸਿਸਟੈਂਟ ਪ੍ਰੋਜ਼ਾਈਡਿੰਗ ਅਫ਼ਸਰ ਲੱਗੀ ਹੋਈ ਸੀ। ਡਿਊਟੀ ਦੌਰਾਨ ਹੀ ਅਚਾਨਕ ਸੁਰਿੰਦਰ ਕੁਮਾਰ ਦੀ ਸਿਹਤ ਖ਼ਰਾਬ ਹੋ ਗਈ। ਮੌਕੇ ’ਤੇ ਉਨ੍ਹਾਂ ਜਲੰਧਰ ਦੇ ਇਕ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਵੀ ਪੜ੍ਹੋ- ਸੁਸ਼ੀਲ ਰਿੰਕੂ ਦੀ ਜਨਤਾ ਨੂੰ ਅਪੀਲ, ਗਰਮੀ ਨੂੰ ਨਾ ਵੇਖੋ, ਅੱਜ ਦਾ ਦਿਨ ਦੇਸ਼ ਦਾ ਭਵਿੱਖ ਕਰੇਗਾ ਤੈਅ (ਵੀਡੀਓ)
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News