ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਦਸੂਹਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਪਾਣੀ ''ਚ ਡੁੱਬਣ ਨਾਲ ਮੌਤ

Wednesday, May 22, 2024 - 06:53 PM (IST)

ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਦਸੂਹਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਪਾਣੀ ''ਚ ਡੁੱਬਣ ਨਾਲ ਮੌਤ

ਦਸੂਹਾ (ਵਰਿੰਦਰ ਪੰਡਿਤ, ਝਾਵਰ, ਨਾਗਲਾ)- ਬਲਾਕ ਦਸੂਹਾ ਦੇ ਪਿੰਡ ਛੋਟਾ ਟੇਰਕਿਆਣਾ ਦੇ ਮੁਹੱਲਾ ਛੁਰੀਆਂ ਦੇ ਨੌਜਵਾਨ ਦੀ ਸਿਆਟਲ ਅਮਰੀਕਾ ਵਿਖੇ ਪਾਣੀ ਵਿੱਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 22 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਜੋਂ ਹੋਈ ਹੈ।  ਮਨਪ੍ਰੀਤ ਸਿੰਘ ਦੇ ਪਿਤਾ ਬਲਜੀਤ ਸਿੰਘ ਅਤੇ ਸਰਪੰਚ ਮੰਗਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 11 ਵਜੇ ਰਿਸ਼ਤੇਦਾਰਾਂ ਦਾ ਫੋਨ ਆਇਆ ਕਿ ਉਨ੍ਹਾਂ ਦੇ ਮੁੰਡੇ ਦੀ ਪਾਣੀ 'ਚ ਨਹਾਉਣ ਸਮੇਂ ਡੁੱਬਣ ਨਾਲ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋ ਲੜਕੇ ਨਹਾਉਣ ਗਏ ਸਨ। ਪਾਣੀ ਡੂੰਘਾ ਹੋਣ ਕਾਰਨ ਨਹਾਉਂਦੇ ਸਮੇਂ ਮਨਪ੍ਰੀਤ ਸਿੰਘ ਡੂੰਘੇ ਪਾਣੀ ਵਿੱਚ ਚਲਾ ਗਿਆ ਜਦਕਿ ਦੂਜਾ ਲੜਕਾ ਫੋਨ ਸੁਣ ਰਿਹਾ ਸੀ। ਜਦੋਂ ਉਸ ਨੂੰ ਇਸ ਸਬੰਧੀ ਪਤਾ ਲੱਗਾ ਤਾਂ ਤੁਰੰਤ ਪੁਲਸ ਨੂੰ ਬੁਲਾਇਆ ਗਿਆ। ਪੁਲਸ ਵੱਲੋਂ ਮਨਪ੍ਰੀਤ ਸਿੰਘ ਨੂੰ ਬਾਹਰ ਕੱਢਿਆ ਗਿਆ। 

ਇਹ ਵੀ ਪੜ੍ਹੋ-  ਖ਼ੁਦ ਨੂੰ ਬਾਬਾ ਕਹਾਉਣ ਵਾਲੇ ਦਾ ਕਾਰਾ ਜਾਣ ਹੋਵੋਗੇ ਹੈਰਾਨ, ਅੰਮ੍ਰਿਤਸਰ ਪੁਲਸ ਨੂੰ ਹੈ ਵਾਂਟੇਡ

PunjabKesari

ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਇਕ ਭਰਾ ਅਤੇ ਇਕ ਭੈਣ ਸੀ। ਉਹ ਅਕਤੂਬਰ 2019 ਨੂੰ ਅਮਰੀਕਾ ਵਿਖੇ ਰੋਜ਼ੀ-ਰੋਟੀ ਲਈ ਢਾਈ ਸਾਲ ਪਹਿਲਾਂ ਗਿਆ ਸੀ ਜਦਕਿ ਉਸ ਦੀ ਮੌਤ ਦੀ ਖ਼ਬਰ ਆ ਗਈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਹੈ ਨੌਜਵਾਨ ਮਨਪ੍ਰੀਤ ਸਿੰਘ ਦੀ ਲਾਸ਼ ਨੂੰ ਤੁਰੰਤ ਭਾਰਤ ਲਿਆਉਣ ਲਈ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ- ਜਲੰਧਰ 'ਚ ਪੈਸੇਂਜਰ ਟਰੇਨ ਸਾਹਮਣੇ ਟਰੈਕਟਰ ਆਉਣ ਕਾਰਨ ਪਈਆਂ ਭਾਜੜਾਂ, ਫ਼ਿਲਮੀ ਸਟਾਈਲ 'ਚ ਟਲਿਆ ਵੱਡਾ ਹਾਦਸਾ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News