ਹਰਿਆਣਾ ''ਚ ਲੋਕ ਸਭਾ ਚੋਣਾਂ ਦੌਰਾਨ ਇਕ ਵਿਧਾਇਕ ਦੀ ਮੌਤ, ਜਾਣੋ ਕੀ ਰਹੀ ਵਜ੍ਹਾ

Saturday, May 25, 2024 - 03:01 PM (IST)

ਹਰਿਆਣਾ ''ਚ ਲੋਕ ਸਭਾ ਚੋਣਾਂ ਦੌਰਾਨ ਇਕ ਵਿਧਾਇਕ ਦੀ ਮੌਤ, ਜਾਣੋ ਕੀ ਰਹੀ ਵਜ੍ਹਾ

ਚੰਡੀਗੜ੍ਹ- ਹਰਿਆਣਾ 'ਚ ਗੁਰੂਗ੍ਰਾਮ ਦੀ ਬਾਦਸ਼ਾਹਪੁਰ ਸੀਟ ਤੋਂ ਵਿਧਾਇਕ ਰਾਕੇਸ਼ ਦੌਲਤਾਬਾਦ ਦਾ ਸ਼ਨੀਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਰਾਕੇਸ਼ ਦੌਲਤਾਬਾਦ 2019 ਵਿਚ ਵਿਧਾਨ ਸਭਾ ਚੋਣਾਂ ਵਿਚ ਬਾਦਸ਼ਾਹਪੁਰ ਸੀਟ ਤੋਂ ਆਜ਼ਾਦ ਉਮੀਦਵਾਰ ਸਨ। ਉਨ੍ਹਾਂ ਨੇ ਭਾਜਪਾ ਦੇ ਮਨੀਸ਼ ਯਾਦਵ ਨੂੰ ਹਰਾਇਆ ਸੀ। ਮੁੱਖ ਮੰਤਰੀ ਨਾਇਬ ਸੈਣੀ ਨੇ ਬਾਦਸ਼ਾਹਪੁਰ ਦੇ ਵਿਧਾਇਕ ਅਤੇ ਵਿਧਾਨ ਸਭਾ ਵਿਚ ਮੁਖੀ ਸਹਿਯੋਗੀ ਰਹੇ ਰਾਕੇਸ਼ ਦੌਲਤਾਬਾਦ ਦੇ ਦਿਹਾਂਤ 'ਤੇ ਸੋਗ ਜ਼ਾਹਰ ਕੀਤਾ ਹੈ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: ਹਰਿਆਣਾ 'ਚ 11 ਵਜੇ ਤੱਕ 22 ਫ਼ੀਸਦੀ ਵੋਟਿੰਗ

ਸੈਣੀ ਨੇ ਆਪਣੇ ਸੋਗ ਸੰਦੇਸ਼ ਵਿਚ ਕਿਹਾ ਕਿ ਰਾਕੇਸ਼ ਦੌਲਤਾਬਾਦ ਦੇ ਅਚਾਨਕ ਦੇਹਾਂਤ ਤੋਂ ਦੁਖੀ ਅਤੇ ਸਦਮੇ ਵਿਚ ਹਾਂ। ਰਾਕੇਸ਼ ਜੀ ਦੇ ਅਚਨਚੇਤ ਦਿਹਾਂਤ ਨਾਲ ਹਰਿਆਣਾ ਦੀ ਰਾਜਨੀਤੀ ਵਿਚ ਖਲਾਅ ਪੈਦਾ ਹੋ ਗਿਆ ਹੈ। ਪਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ। ਪਰਿਵਾਰ ਅਤੇ ਸਮਰਥਕਾਂ ਨੂੰ ਇਸ ਦੁੱਖ ਨੂੰ ਸਹਿਣ ਦਾ ਬਲ ਬਖਸ਼ੇ। ਦੌਲਤਾਬਾਦ ਗੁਰੂਗ੍ਰਾਮ ਦੀ ਬਾਦਸ਼ਾਹਪੁਰ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ। ਉਨ੍ਹਾਂ ਨੂੰ ਪਾਲਮ ਵਿਹਾਰ 'ਚ ਸਵੇਰੇ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੌਲਤਾਬਾਦ ਨੇ ਬਾਦਸ਼ਾਹਪੁਰ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ 2019 ਦੀਆਂ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਉਸ ਦਾ ਅਕਸ ਇਕ ਸਮਾਜ ਸੇਵੀ ਵਰਗਾ ਸੀ। 

ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ: 6ਵੇਂ ਪੜਾਅ 'ਚ ਸਵੇਰੇ 11 ਵਜੇ ਤੱਕ 25 ਫ਼ੀਸਦੀ ਵੋਟਿੰਗ, ਪੱਛਮੀ ਬੰਗਾਲ 'ਚ ਬੰਪਰ ਵੋਟਿੰਗ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News