ਭਿਆਨਕ ਗਰਮੀ ਦੌਰਾਨ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਹੋਇਆ ਐਲਾਨ

Monday, May 20, 2024 - 10:26 AM (IST)

ਭਿਆਨਕ ਗਰਮੀ ਦੌਰਾਨ ਸਕੂਲਾਂ 'ਚ ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ, ਇਸ ਤਾਰੀਖ਼ ਤੋਂ ਹੋਇਆ ਐਲਾਨ

ਚੰਡੀਗੜ੍ਹ (ਆਸ਼ੀਸ਼) : ਬੀਤੇ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੂੰ ਦੇਖਦੇ ਹੋਏ ਸ਼ਹਿਰ ਦੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਕਰ ਦਿੱਤਾ ਗਿਆ ਹੈ। ਉੱਥੇ ਹੀ ਡਬਲ ਸ਼ਿਫਟ ਵਾਲੇ ਸਕੂਲਾਂ 'ਚ ਨਰਸਰੀ ਤੋਂ ਲੈ ਕੇ ਦੂਜੀ ਕਲਾਸ ਤੱਕ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ। ਸਕੂਲਾਂ 'ਚ 3 ਵਾਰ ਵਾਟਰ ਬੈੱਲ ਹੋਵੇਗੀ ਤਾਂ ਜੋ ਬੱਚੇ ਪਾਣੀ ਪੀਂਦੇ ਰਹਿਣ। ਸਵੇਰ ਦੀ ਪ੍ਰਾਰਥਨਾ ਸਭਾ ਤੋਂ ਲੈ ਕੇ ਹੋਰ ਗਤੀਵਿਧੀਆਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।

ਇਵਨਿੰਗ ਸ਼ਿਫਟ 'ਚ ਚੱਲਣ ਵਾਲੇ ਸਕੂਲਾਂ 'ਚ ਨਰਸਰੀ ਤੋਂ ਦੂਜੀ ਜਮਾਤ ਤੱਕ ਛੁੱਟੀਆਂ ਕਰਕੇ ਤੀਜੀ ਤੋਂ 5ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਕੂਲ ਪ੍ਰਸ਼ਾਸਨ ਸਵੇਰ ਦੇ ਸਮੇਂ ਬੁਲਾਵੇਗਾ ਜਾਂ ਫਿਰ ਆਨਲਾਈਨ ਕਲਾਸਾਂ ਹੋਣਗੀਆਂ। ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਮੁਤਾਬਕ ਇਵਨਿੰਗ ਸ਼ਿਫਟ ਦੇ ਅਧਿਆਪਕਾਂ ਨੂੰ ਵੀ ਸਵੇਰ ਦੀ ਸ਼ਿਫਟ 'ਚ ਆਉਣਾ ਪਵੇਗਾ। ਗਰਮੀ ਕਾਰਨ ਇਸ ਵਾਰ ਸਰਕਾਰੀ ਸਕੂਲਾਂ 'ਚ 23 ਮਈ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਜਾ ਰਹੀਆਂ ਹਨ। ਡਬਲ ਸ਼ਿਫਟ ਵਾਲੇ 20 ਸਰਕਾਰੀ ਸਕੂਲਾਂ 'ਚ ਪਹਿਲੀ ਤੋਂ 5ਵੀਂ ਜਮਾਤ ਦੇ ਬੱਚੇ ਸਿੱਖਿਆ ਗ੍ਰਹਿਣ ਕਰਦੇ ਹਨ। ਡਬਲ ਸ਼ਿਫਟ ਵਾਲੇ ਸਕੂਲਾਂ 'ਚ ਦੂਜੀ ਜਮਾਤ ਦੇ ਬੱਚਿਆਂ ਦੀਆਂ ਛੁੱਟੀਆਂ 20 ਮਈ ਤੋਂ ਸ਼ੁਰੂ ਹੋ ਰਹੀਆਂ ਹਨ। ਉੱਥੇ ਹੀ ਤੀਜੀ, ਚੌਥੀ ਅਤੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਸਵੇਰ ਦੀ ਸ਼ਿਫਟ 'ਚ ਜਮਾਤਾਂ ਲਾਉਣੀਆਂ ਪੈਣਗੀਆਂ। 

ਇਹ ਵੀ ਪੜ੍ਹੋ : ਪੰਜਾਬ 'ਚ ਸਕੂਲਾਂ ਦਾ Time ਬਦਲੇ ਜਾਣ ਮਗਰੋਂ ਹੁਣ ਨਵੇਂ ਹੁਕਮ ਜਾਰੀ, ਪੜ੍ਹੋ ਪੂਰੀ ਖ਼ਬਰ
ਸ਼ਹਿਰ 'ਚ 5 ਦਿਨਾਂ ਲਈ ਰੈੱਡ ਅਲਰਟ
ਚੰਡੀਗੜ੍ਹ (ਪਾਲ) : ਲਗਾਤਾਰ ਤੀਜੇ ਦਿਨ 44 ਡਿਗਰੀ ਪਾਰੇ ਨੇ ਲੋਕਾਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਹੈ। ਅਗਲੇ 5 ਦਿਨਾਂ ’ਚ ਸ਼ਹਿਰ ’ਚ ਗਰਮੀ ਹੋਰ ਤਿੱਖੀ ਹੋ ਜਾਵੇਗੀ ਕਿਉਂਕਿ ਮੌਸਮ ਵਿਭਾਗ ਨੇ ਹੁਣ ਆਰੈਂਜ ਅਲਰਟ ਨਹੀਂ, ਸਗੋਂ 23 ਮਈ ਤੱਕ ਸ਼ਹਿਰ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਅਗਲੇ 5 ਦਿਨਾਂ ਤੱਕ ਗਰਮੀ ਤੋਂ ਕੋਈ ਰਾਹਤ ਮਿਲਣ ਵਾਲੀ ਨਹੀਂ ਤੇ ਤਾਪਮਾਨ 44 ਡਿਗਰੀ ਦੇ ਆਸ-ਪਾਸ ਹੀ ਰਹੇਗਾ। ਚੰਡੀਗੜ੍ਹ ਸ਼ਹਿਰ ’ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ’ਚ ਲੂ ਹੋਰ ਤੇਜ਼ ਹੋਵੇਗੀ। ਸ਼ਹਿਰ ਦੇ ਸਕੂਲਾਂ ਨੂੰ 12 ਵਜੇ ਬੰਦ ਕਰਨ ਦੇ ਹੁਕਮਾਂ ਤੋਂ ਬਾਅਦ ਹੁਣ ਸਰਕਾਰੀ ਸਕੂਲਾਂ ’ਚ ਚੱਲਣ ਵਾਲੀ ਦੂਜੀ ਸ਼ਿਫਟ ਵੀ ਖ਼ਤਮ ਕਰ ਦਿੱਤੀ ਗਈ ਹੈ। 

ਇਹ ਵੀ ਪੜ੍ਹੋ : ਪੰਜਾਬ 'ਚ ਹੈਰਾਨ ਕਰਨ ਵਾਲਾ ਮਾਮਲਾ : ਗੁਆਂਢੀਆਂ ਦੀ ਰਸੋਈ ਦੇ ਕੱਪਬੋਰਡ 'ਚੋਂ ਮਿਲੀ ਔਰਤ ਦੀ ਲਾਸ਼
ਇਸ ਵਾਰ ਮਈ ਮਹੀਨੇ ’ਚ ਬਣੇ ਦੋ ਰਿਕਾਰਡ
ਜਿਸ ਤਰ੍ਹਾਂ ਤਾਪਮਾਨ ਵੱਧ ਰਿਹਾ ਹੈ, ਉਸ ਕਾਰਨ ਮਈ ਮਹੀਨੇ ’ਚ ਹੁਣ ਤੱਕ ਦੋ ਵਾਰ ਨਵੇਂ ਰਿਕਾਰਡ ਬਣ ਚੁੱਕੇ ਹਨ। ਮਈ ਮਹੀਨੇ ’ਚ ਲਗਾਤਾਰ ਦੋ ਵਾਰ ਪਾਰਾ 44 ਡਿਗਰੀ ਤੋਂ ਪਾਰ ਗਿਆ। ਸ਼ਨੀਵਾਰ ਰਾਤ ਨੂੰ ਘੱਟੋ-ਘੱਟ ਤਾਪਮਾਨ 26.6 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਹਵਾਈ ਅੱਡੇ ’ਤੇ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਰਿਹਾ। ਇਹ ਲਗਾਤਾਰ ਦੂਜਾ ਦਿਨ ਸੀ ਜਦੋਂ ਹਵਾਈ ਅੱਡੇ ਦਾ ਵੱਧ ਤੋਂ ਵੱਧ ਤਾਪਮਾਨ 44.8 ਡਿਗਰੀ ਦਰਜ ਕੀਤਾ ਗਿਆ।
ਅਗਲੇ 5 ਦਿਨ ਭਾਰੀ
ਮੌਸਮ ਵਿਭਾਗ ਨੇ ਸੰਭਾਵਨਾ ਪ੍ਰਗਟਾਈ ਹੈ ਕਿ 24 ਮਈ ਤੱਕ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਤੱਕ ਰਹਿ ਸਕਦਾ ਹੈ। ਘੱਟੋ-ਘੱਟ ਤਾਪਮਾਨ ’ਚ ਵੀ ਵਾਧਾ ਵੇਖਣ ਨੂੰ ਮਿਲੇਗਾ। ਰਾਤ ਦਾ ਤਾਪਮਾਨ 27 ਤੋਂ 30 ਡਿਗਰੀ ਦੇ ਵਿਚਕਾਰ ਰਹੇਗਾ। ਘੱਟੋ-ਘੱਟ ਤਾਪਮਾਨ ’ਚ ਵਾਧਾ ਹੋਣ ਕਾਰਨ ਸਵੇਰ ਹੁੰਦਿਆਂ ਹੀ ਗਰਮੀ ਦਾ ਕਹਿਰ ਵਧਦਾ ਜਾ ਰਿਹਾ ਹੈ। ਐਤਵਾਰ ਨੂੰ 11.30 ਵਜੇ ਹੀ ਵੱਧ ਤੋਂ ਵੱਧ ਤਾਪਮਾਨ 40.6 ਡਿਗਰੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News