ਆਖਿਰ ਬਜ਼ੁਰਗ ਨੂੰ ਮਿਲਿਆ ਇਨਸਾਫ਼
Saturday, Feb 03, 2018 - 05:36 AM (IST)
ਅਹਿਮਦਗੜ੍ਹ(ਤਾਇਲ)-ਡੇਢ ਮਹੀਨਾ ਪਹਿਲਾਂ ਇਕ 65 ਸਾਲਾ ਬਜ਼ੁਰਗ ਨੂੰ ਇਨਸਾਫ ਮਿਲਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਗੁਲਜ਼ਾਰ ਸਿੰਘ ਪੁੱਤਰ ਜ਼ੋਰਾ ਸਿੰਘ ਵਾਸੀ ਪਿੰਡ ਲਸੋਈ ਜ਼ਿਲਾ ਸੰਗਰੂਰ ਦੇ ਨੌਜਵਾਨ ਲੜਕੇ ਹਰਦੀਪ ਸਿੰਘ ਦੀ ਮਿਤੀ 5 ਦਸੰਬਰ 2017 ਨੂੰ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਇਹ ਹਾਦਸਾ ਇਕ ਟਰੱਕ ਚਾਲਕ ਵਲੋਂ ਉਸ 'ਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਣ ਕਰਨ ਵਾਪਰਿਆ। ਮ੍ਰਿਤਕ ਦੇ ਪਿਤਾ ਗੁਲਜ਼ਾਰ ਸਿੰਘ ਨੇ 28 ਦਸੰਬਰ 2017 ਨੂੰ ਐੱਸ. ਐੱਸ. ਪੀ. ਸੰਗਰੂਰ ਕੋਲ ਲੜਕੇ ਦੀ ਮੌਤ ਹੋਣ ਕਾਰਨ ਇਨਸਾਫ ਦੀ ਮੰਗ ਕੀਤੀ ਸੀ। ਮਿਤੀ 28 ਜਨਵਰੀ 2018 ਨੂੰ ਮ੍ਰਿਤਕ ਦਾ ਪਿਤਾ ਗੁਲਜ਼ਾਰ ਸਿੰਘ ਪਿੰਡ ਲਸੋਈ ਦੀ ਪੰਚਾਇਤ ਨਾਲ ਪੁਲਸ ਸਟੇਸ਼ਨ ਅਹਿਮਦਗੜ੍ਹ ਵਿਖੇ ਆ ਕੇ ਪੁਲਸ ਮੁਖੀ ਕੁਲਵਿੰਦਰ ਸਿੰਘ ਨੂੰ ਮਿਲਿਆ ਅਤੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਪਰ ਪੁਲਸ ਮੁਖੀ ਟਾਲ-ਮਟੋਲ ਕਰਦਾ ਰਿਹਾ। ਇਸ ਘਟਨਾ ਦੀ ਸੂਚਨਾ ਮਾਲੇਰਕੋਟਲਾ ਦੇ ਐੱਸ. ਪੀ. ਰਾਜ ਕੁਮਾਰ ਨੂੰ ਮਿਲੇ ਤਾਂ ਉਨ੍ਹਾਂ ਨੇ ਪੁਲਸ ਮੁਖੀ ਸਦਰ ਅਹਿਮਦਗੜ੍ਹ ਨੂੰ ਦੋਸ਼ੀ ਖਿਲਾਫ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਤਾਂ ਕਿਤੇ ਜਾ ਕੇ ਕੇਸ ਦਰਜ ਹੋਇਆ। ਇਸ ਸਬੰਧੀ ਜੌੜੇ ਪੁਲ ਪੁਲਸ ਚੌਕੀ ਦੇ ਇੰਚਾਰਜ ਬਸ਼ੀਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਖਿਲਾਫ ਧਾਰਾ 279, 304ਏ ਅਧੀਨ ਕੇਸ ਦਰਸ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਅਹਿਮਦਗੜ੍ਹ ਦੇ ਸ਼ਹਿਰੀਆਂ ਨੇ ਐੱਸ. ਐੱਸ. ਪੀ. ਸੰਗਰੂਰ ਮਨਦੀਪ ਸਿੰਘ ਸਿੱਧੂ ਅਤੇ ਮਾਲੇਰਕੋਟਲਾ ਦੇ ਐੱਸ. ਪੀ. ਰਾਜ ਕੁਮਾਰ ਨੂੰ 65 ਸਾਲਾ ਬਜ਼ੁਰਗ ਨੂੰ ਇਨਸਾਫ ਦਿਵਾਉਣ ਲਈ ਵਧਾਈ ਦਿੱਤੀ ਹੈ।
