ਅੰਮ੍ਰਿਤਸਰ ਦੇ ਗੇਟ ਹਕੀਮਾ ਕੋਲ ਮਿਲਿਆ ਬੱਚੇ ਦਾ ਭਰੂਣ, ਫੈਲੀ ਸਨਸਨੀ, cctv ਖੰਗਾਲ ਰਹੀ ਪੁਲਸ
Monday, Dec 29, 2025 - 05:06 PM (IST)
ਅੰਮ੍ਰਿਤਸਰ (ਸਰਬਜੀਤ)- ਗੇਟ ਹਕੀਮਾ ਇਲਾਕੇ ਵਿੱਚ ਇੱਕ ਬੱਚੇ ਦਾ ਭਰੂਣ ਮਿਲਣ ਦੀ ਖ਼ਬਰ ਸਾਹਮਣੇ ਆਉਂਦਿਆਂ ਹੀ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਬੱਚੇ ਦੇ ਭਰੂਣ ਕੋਲ ਖੜੇ ਇਲਾਕਾ ਨਿਵਾਸੀਆਂ ਤੇ ਆਉਣ ਜਾਣ ਵਾਲਿਆਂ ਦਾ ਇਹੀ ਕਹਿਣਾ ਸੀ ਕਿ ਕਲਯੁਗੀ ਮਾਂ ਵੱਲੋਂ ਇਹ ਕੀ ਕਾਰਾ ਕਰ ਦਿੱਤਾ ਗਿਆ, ਜੋ ਕਿ ਬਹੁਤ ਮੰਦਭਾਗੀ ਗੱਲ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਵੱਡੀ ਗਿਣਤੀ ਵਿੱਚ ਲੋਕ ਮੌਕੇ ‘ਤੇ ਇਕੱਠੇ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ’ਚ ਕੈਂਸਰ ਨੂੰ ਲੈ ਕੇ ਡਰਾਉਣੀ ਰਿਪੋਰਟ, ਇਹ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ
ਲੋਕਾਂ ਵੱਲੋਂ ਇਸ ਮੰਦਭਾਗੀ ਘਟਨਾ ਦੀ ਕੜੀ ਨਿੰਦਾ ਕਰਦਿਆਂ ਦੋਸ਼ੀ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਗੇਟ ਹਕੀਮਾਂ ਤੋਂ ਅਨਗੜ੍ਹਵਾਲ ਨੂੰ ਜਾਂਦੀ ਸੜਕ ਦੇ ਵਿਚਕਾਰ ਪੈਂਦੇ ਇਲਾਕਾ ਗਵਾਲ ਅੱਡਾ ਦੀ ਸੜਕ 'ਤੇ ਕੁਝ ਦੁਕਾਨਦਾਰਾਂ ਵੱਲੋਂ ਇੱਕ ਬੱਚੇ ਦਾ ਭਰੁਣ ਡਿੱਗਾ ਦੇਖਿਆ ਗਿਆ । ਉਨ੍ਹਾਂ ਦੱਸਿਆ ਕਿ ਦੁਕਾਨਾਂ ਖੋਲਣ ਤੋਂ ਪਹਿਲਾਂ ਇਹ ਭਰੂਣ ਸੜਕ ਵਿਚਕਾਰ ਬਿਨਾਂ ਕੱਪੜਿਆਂ ਤੋਂ ਪਿਆ ਦੇਖਿਆ ਗਿਆ ਜਦ ਕਿ ਉੱਥੇ ਮੌਜੂਦ ਇੱਕ ਨੌਜਵਾਨ ਦਾ ਕਹਿਣਾ ਸੀ ਕਿ ਕੁਝ ਕੁੱਤੇ ਇਸ ਛੋਟੇ ਜਿਹੇ ਭਰੂਣ ਨੂੰ ਮੂੰਹ ਵਿੱਚ ਪਾ ਕੇ ਲੈ ਕੇ ਜਾ ਰਹੇ ਸਨ। ਨੌਜਵਾਨ ਨੇ ਤੁਰੰਤ ਸੂਝਬੂਝ ਦਿਖਾਉਂਦੇ ਹੋਏ ਕੁੱਤਿਆਂ ਨੂੰ ਮੌਕੇ ਤੋਂ ਭਜਾਇਆ ਅਤੇ ਇਸ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਪੁਲਸ ਪ੍ਰਸ਼ਾਸਨ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਪੁਲਸ ਵੱਲੋਂ ਭਰੂਣ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁੱਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਸ਼ਨਾਖਤ ਕੀਤੀ ਜਾ ਸਕੇ। ਮੌਕੇ ‘ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਿਵੇਂ ਹੀ ਦੋਸ਼ੀ ਦੀ ਪਹਿਚਾਣ ਹੋਵੇਗੀ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਸ ਨਾਲ ਸਾਂਝੀ ਕਰੇ। ਇਸ ਘਟਨਾ ਨੇ ਸਮਾਜ ਨੂੰ ਇਕ ਵਾਰ ਫਿਰ ਸੋਚਣ ‘ਤੇ ਮਜ਼ਬੂਰ ਕਰ ਦਿੱਤਾ ਹੈ ਕਿ ਮਨੁੱਖਤਾ ਕਿਹੜੀ ਦਿਸ਼ਾ ਵੱਲ ਵਧ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
