ਟਿੱਕਰੀ ਬਾਰਡਰ ਤੋਂ 'ਉਗਰਾਹਾਂ' ਦਾ ਵੱਡਾ ਐਲਾਨ, ਸਰਕਾਰ ਨਾਲ ਗੱਲਬਾਤ ਲਈ ਸਾਹਮਣੇ ਰੱਖੀ ਇਹ ਮੰਗ

Thursday, Feb 04, 2021 - 12:49 PM (IST)

ਟਿੱਕਰੀ ਬਾਰਡਰ ਤੋਂ 'ਉਗਰਾਹਾਂ' ਦਾ ਵੱਡਾ ਐਲਾਨ, ਸਰਕਾਰ ਨਾਲ ਗੱਲਬਾਤ ਲਈ ਸਾਹਮਣੇ ਰੱਖੀ ਇਹ ਮੰਗ

ਚੰਡੀਗੜ੍ਹ (ਰਮਨਜੀਤ) : ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਐਲਾਨ ਕੀਤਾ ਹੈ ਕਿ ਜਿੰਨਾਂ ਚਿਰ ਸਰਕਾਰ ਝੂਠੇ ਕੇਸਾਂ ਦੇ ਬਹਾਨੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕਰਦੀ ਅਤੇ ਮਾਹੌਲ ਨੂੰ ਸੁਖਾਵਾਂ ਨਹੀਂ ਬਣਾਉਂਦੀ, ਉਦੋਂ ਤੱਕ ਸਰਕਾਰ ਨਾਲ ਗੱਲਬਾਤ ਨਹੀਂ ਕੀਤੀ ਜਾਵੇਗੀ। ਇਹ ਐਲਾਨ ਉਗਰਾਹਾਂ ਨੇ ਟਿੱਕਰੀ ਬਾਰਡਰ ਸਥਿਤ ਪਕੌੜਾ ਚੌਂਕ ਵਿਖੇ ਕਿਸਾਨ ਸੰਘਰਸ਼ 'ਚ ਸ਼ਾਮਲ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕੀਤਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਨੂੰ NGT ਵੱਲੋਂ 50 ਕਰੋੜ ਦਾ ਜੁਰਮਾਨਾ ਭਰਨ ਦੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਜੋਗਿੰਦਰ ਸਿੰਘ ਉਗਰਾਹਾਂ ਨੇ ਮੰਗ ਕੀਤੀ ਕਿ ਦਿੱਲੀ ਦੇ ਬਾਰਡਰਾਂ ’ਤੇ ਬੈਠੇ ਕਿਸਾਨਾਂ ਦੀ ਪੁਲਸ ਵੱਲੋਂ ਕੀਤੀ ਘੇਰਾਬੰਦੀ ਖ਼ਤਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ-ਪਾਣੀ, ਇੰਟਰਨੈਟ ਸੇਵਾਵਾਂ ਬਹਾਲ ਕੀਤੀਆਂ ਜਾਣ, 26 ਜਨਵਰੀ ਵਾਲੀ ਘਟਨਾ ਨਾਲ ਜੋੜ ਕੇ ਜੇਲ੍ਹਾਂ 'ਚ ਬੰਦ ਕਿਸਾਨ ਬਿਨਾਂ ਸ਼ਰਤ ਰਿਹਾਅ ਕੀਤੇ ਜਾਣ, ਥਾਣਿਆਂ 'ਚ ਜ਼ਬਤ ਕੀਤਾ ਸਮਾਨ ਵਾਪਸ ਕੀਤਾ ਜਾਵੇ, ਕਿਸਾਨ ਆਗੂਆਂ ’ਤੇ ਪਾਏ ਝੂਠੇ ਕੇਸ ਰੱਦ ਕੀਤੇ ਜਾਣ। ਉਨ੍ਹਾਂ ਕਿਹਾ ਕਿ ਇਸ ਨਾਲ ਮਾਹੌਲ ਸੁਖਾਵਾਂ ਬਣੇਗਾ ਅਤੇ ਗੱਲਬਾਤ ਲਈ ਅੱਗੇ ਵਧਿਆ ਜਾ ਸਕੇਗਾ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਸਬੰਧੀ 'ਵੀਡੀਓ' 'ਤੇ 'ਕੇਜਰੀਵਾਲ' ਦੀ ਕੈਪਟਨ ਨੂੰ ਚਿਤਾਵਨੀ, ਜਾਣੋ ਪੂਰਾ ਮਾਮਲਾ

ਜੇਲ੍ਹਾਂ 'ਚ ਬੰਦ ਕਿਸਾਨਾਂ ਬਾਰੇ ਉਨ੍ਹਾਂ ਕਿਹਾ ਕਿ ਜੱਥੇਬੰਦੀ ਦੀਆਂ ਟੀਮਾਂ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਲਗਭਗ 65 ਕਿਸਾਨਾਂ ਬਾਰੇ ਪਤਾ ਲੱਗ ਚੁੱਕਿਆ ਹੈ, ਜਦੋਂ ਕਿ ਬਾਕੀਆਂ ਦੀ ਪੜਤਾਲ ਜਾਰੀ ਹੈ। ਉਨ੍ਹਾਂ ਹਾਲੇ ਵੀ ਗੁੰਮਸ਼ੁਦਾ ਕਿਸਾਨਾਂ ਬਾਰੇ ਪੀੜਤ ਪਰਿਵਾਰਾਂ ਨੂੰ 94175- 39714 ’ਤੇ ਸੂਚਨਾ ਦੇਣ ਦੀ ਅਪੀਲ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨਾਂ ਦੀ ਰਿਹਾਈ ਲਈ ਹੋਣ ਵਾਲਾ ਸਾਰਾ ਕਾਨੂੰਨੀ ਖ਼ਰਚਾ ਜੱਥੇਬੰਦੀ ਵੱਲੋਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : 'ਕਿਸਾਨੀ ਅੰਦੋਲਨ' ਨਾਲ ਜੁੜੀ ਜ਼ਰੂਰੀ ਖ਼ਬਰ, ਮੋਰਚੇ ਦੇ ਨਾਂ 'ਤੇ ਫੰਡ ਇਕੱਠਾ ਕਰਨ ਵਾਲਿਆਂ ਨੂੰ ਸਖ਼ਤ ਤਾੜਨਾ

ਇਸ ਮੌਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵੱਲੋਂ ਪਹੁੰਚੇ ਉੱਘੇ ਸਮਾਜਿਕ ਕਾਰਕੁੰਨ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਬਸਤੀਵਾਦੀ ਅੰਗਰੇਜ਼ ਹਕੂਮਤ ਖ਼ਿਲਾਫ਼ ਚੱਲੇ ਸੰਘਰਸ਼ 'ਚ ਵੀ ਹਰਿਆਣਾ (ਜੋ ਕਿ ਉਦੋਂ ਪੰਜਾਬ ਦਾ ਹੀ ਹਿੱਸਾ ਸੀ) ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਹੁਣ ਵੀ ਹਰਿਆਣਾ ਦੇ ਕਿਸਾਨ ਉੱਭਰਵਾਂ ਯੋਗਦਾਨ ਪਾ ਰਹੇ ਹਨ। 
ਨੋਟ : ਗ੍ਰਿਫ਼ਤਾਰ ਕੀਤੇ ਕਿਸਾਨਾਂ ਦੀ ਰਿਹਾਈ ਤੱਕ ਸਰਕਾਰ ਨਾਲ ਗੱਲਬਾਤ ਨਾ ਕਰਨ ਦੇ ਉਗਰਾਹਾਂ ਦੇ ਬਿਆਨ ਬਾਰੇ ਦਿਓ ਰਾਏ


author

Babita

Content Editor

Related News