ਅੰਮ੍ਰਿਤਸਰ ਦੇ ਨੌਜਵਾਨ ਨੇ ਜੋਅ ਬਾਈਡੇਨ ਨੂੰ ਵੱਖਰੇ ਹੀ ਅੰਦਾਜ਼ 'ਚ ਦਿੱਤੀ ਜਿੱਤ ਦੀ ਵਧਾਈ (ਤਸਵੀਰਾਂ)
Sunday, Nov 08, 2020 - 04:26 PM (IST)
ਅੰਮ੍ਰਿਤਸਰ (ਸੁਮਿਤ)— ਜੋਅ ਬਾਈਡੇਨ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਹਨ, ਉਥੇ ਹੀ ਉਨ੍ਹਾਂ ਦੀ ਜਿੱਤ ਦੇ ਬਾਅਦ ਦੇਸ਼ ਅਤੇ ਦੁਨੀਆ ਭਰ 'ਚ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਅੰਮ੍ਰਿਤਸਰ ਦੇ ਇਕ ਆਰਟੀਟਿਸਟ ਜਗਜੀਤ ਸਿੰਘ ਰੂਬਲ ਨੇ ਆਪਣੇ ਅੰਦਾਜ਼ 'ਚ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਜਗਜੀਤ ਸਿੰਘ ਨੇ ਅਮਰੀਕਾ ਦੇ ਸਾਰੇ 46 ਰਾਸ਼ਟਰਪਤੀਆਂ ਦੀਆਂ ਤਸਵੀਰਾਂ ਲਗਾ ਕੇ ਇਕ ਪੇਂਟਿੰਗ ਤਿਆਰ ਕੀਤੀ ਹੈ। ਉਨ੍ਹਾਂ ਜੋਅ ਬਾਈਡੇਨ ਨੂੰ ਵਧਾਈ ਦਾ ਸੰਦੇਸ਼ ਦਿੰਦੇ ਹੋਏ ਉਨ੍ਹਾਂ ਦੀ ਤਸਵੀਰ ਬਣਾਈ ਹੈ, ਜੋ ਤਸਵੀਰ ਆਪਣੇ ਆਪ 'ਚ ਵੱਖਰੀ ਹੀ ਪਛਾਣ ਵਿਖਾਉਂਦੀ ਹੈ।
ਅਮਰੀਕਾ ਦਾ ਝੰਡਾ ਲਗਾ ਦਿੱਤਾ ਵੱਖਰਾ ਸੰਦੇਸ਼
ਇਸ ਦੇ ਨਾਲ ਹੀ ਜਗਜੀਤ ਨੇ ਅਮਰੀਕਾ ਦੇ ਰਾਸ਼ਟਰਪਤੀਆਂ ਦੀ ਇਸ ਤਸਵੀਰ 'ਚ ਇਕ ਅਮਰੀਕਾ ਦਾ ਝੰਡਾ ਵੀ ਲਗਾਇਆ ਗਿਆ ਹੈ। ਇਸ ਝੰਡੇ ਦਾ ਮਕਸਦ ਹੈ ਕਿ ਅਮਰੀਕਾ ਅੱਗੇ ਵੱਧਦਾ ਰਹੇ। ਇਸ ਆਰਟਿਸਟ ਨੇ ਆਪਣੀ ਕਲਾ ਦੇ ਮੱਧ ਨਾਲ ਇਕ ਵਧਾਈ ਦਾ ਸੰਦੇਸ਼ ਵੀ ਦਿੱਤਾ ਹੈ ਕਿ ਅਮਰੀਕਾ ਤਰੱਕੀ ਕਰੇ ਅਤੇ ਭਾਰਤ ਨਾਲ ਅਮਰੀਕਾ ਦੇ ਵਧੀਆ ਸੰਬੰਧ ਰਹਿਣ। ਬੀਤੇ ਕੁਝ ਸਮੇਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਡੋਨਾਲਡ ਟਰੱਪ ਵੱਲੋਂ ਚਾਈਨਾ 'ਤੇ ਕਾਫ਼ੀ ਹਮਲਾ ਕੀਤਾ ਜਾਂਦਾ ਸੀ ਪਰ ਹੁਣ ਕੀ ਜੋਅ ਬਾਈਡੇਨ ਆਰਥਿਕ ਦ੍ਰਿਸ਼ਟੀ ਨਾਲੋਂ ਅਮਰੀਕਾ ਨੂੰ ਕਿੰਨਾ ਅੱਗੇ ਲੈ ਕੇ ਜਾਂਦੇ ਹਨ, ਇਹ ਵੇਖਣ ਵਾਲੀ ਗੱਲ ਹੋਵੇਗੀ।
ਇਹ ਵੀ ਪੜ੍ਹੋ: ਜਲੰਧਰ ਦੀ ਮਸ਼ਹੂਰ ਹੋਈ 'ਪਰੌਂਠਿਆਂ ਵਾਲੀ ਬੇਬੇ' ਲਈ ਸਰਕਾਰ ਨੇ ਦਿੱਤੀ ਵਿੱਤੀ ਮਦਦ
ਵ੍ਹਾਈਟ ਹਾਊਸ 'ਚ ਇਸ ਤਸਵੀਰ ਨੂੰ ਲਗਾਉਣ ਦੀ ਜਤਾਈ ਇੱਛਾ
ਜਗਜੀਤ ਨੇ ਕਿਹਾ ਕਿ ਉਹ ਆਪਣੇ ਵੱਲੋਂ ਬਣਾਈ ਗਈ ਇਹ ਅਮਰੀਕੀ ਰਾਸ਼ਟਰਪਤੀਆਂ ਦੀ ਇਸ ਪੇਂਟਿੰਗ ਵਾਲੀ ਸਾਂਝੀ ਤਸਵੀਰ ਨੂੰ ਵ੍ਹਾਈਟ ਹਾਊਸ 'ਚ ਲਗਾਉਣਾ ਚਾਹੁੰਦੇ ਹਨ। ਉਨ੍ਹਾਂ ਇੱਛਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ ਵ੍ਹਾਈਟ ਹਾਊਸ 'ਚ ਜਾ ਕੇ ਐਗਜ਼ੀਬਿਸ਼ਨ ਲਗਾਉਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ
4 ਮਹੀਨਿਆਂ 'ਚ ਤਿਆਰ ਕੀਤੀ ਇਹ ਸਾਂਝੀ ਤਸਵੀਰ
ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀਆਂ ਦੀ ਇਸ ਪੇਂਟਿੰਗ ਨੂੰ ਬਣਾਉਣ ਲਈ 4 ਮਹੀਨਿਆਂ ਦਾ ਸਮਾਂ ਲੱਗਾ ਹੈ। ਉਨ੍ਹਾਂ ਕਿਹਾ ਕਿ ਉਹ ਅਮਰੀਕੀ ਸੱਭਿਆਚਾਰ ਅਤੇ ਹਾਲੀਵੁੱਡ ਸਟਾਰਸ ਦੀ ਵੀ ਪੇਂਟਿੰਗ ਬਣਾ ਰਹੇ ਹਨ। ਇਸ ਤੋਂ ਪਹਿਲਾਂ ਉਹ ਬਾਲੀਵੁੱਡ ਸਟਾਰਸ ਦੀ ਵੀ ਪੇਂਟਿੰਗ ਬਣਾ ਚੁੱਕੇ ਹਨ।
ਇਹ ਵੀ ਪੜ੍ਹੋ: ਸੰਤਾਨ ਦੀ ਮੰਗਲ-ਕਾਮਨਾ ਲਈ 'ਅਹੋਈ' ਮਾਤਾ ਦਾ ਵਰਤ ਅੱਜ, ਇਸ ਮਹੂਰਤ 'ਚ ਕਰੋ ਪੂਜਾ