ਨਾਬਾਲਗਾ ਨੂੰ ਨੌਕਰੀ ਦਿਵਾਉਣਣ ਦੇ ਬਹਾਨੇ ਬਣਾਇਆ ਹਵਸ ਦਾ ਸ਼ਿਕਾਰ

Sunday, Jul 28, 2019 - 04:48 PM (IST)

ਨਾਬਾਲਗਾ ਨੂੰ ਨੌਕਰੀ ਦਿਵਾਉਣਣ ਦੇ ਬਹਾਨੇ ਬਣਾਇਆ ਹਵਸ ਦਾ ਸ਼ਿਕਾਰ

ਫਿਰੋਜ਼ਪੁਰ (ਕੁਮਾਰ, ਮਲਹੋਤਰਾ)— ਸਾਢੇ 17 ਸਾਲਾ ਨਾਬਾਲਗ ਲੜਕੀ ਨੂੰ ਪ੍ਰੇਮ ਜਾਲ ਵਿਚ ਫਸਾਉਣ ਅਤੇ ਨੌਕਰੀ ਦਿਵਾਉਣ ਦੇ ਬਹਾਨੇ ਹੋਟਲ ਵਿਚ ਲਿਜਾ ਕੇ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਇਕ ਵਿਅਕਤੀ ਖਿਲਾਫ ਮੁਕੱਦਮਾ ਦਰਜ ਕੀਤਾ ਹੈ।

ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਲੜਕੀ ਨੇ ਦੋਸ਼ ਲਾਇਆ ਕਿ ਜਸਵੀਰ ਸਿੰਘ ਸੁੱਖਾ ਨਾਮੀ ਵਿਅਕਤੀ ਨੇ ਉਸ ਨੂੰ ਪਹਿਲਾਂ ਆਪਣੇ ਪ੍ਰੇਮ ਜਾਲ ਵਿਚ ਫਸਾਇਆ ਅਤੇ ਫਿਰ ਨੌਕਰੀ ਲਾਉਣ ਦੇ ਬਹਾਨੇ ਸ਼ਹਿਰ ਦੇ ਇਕ ਹੋਟਲ ਵਿਚ ਲਿਜਾ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਲੜਕੀ ਅਨੁਸਾਰ ਮੁਲਜ਼ਮ ਬਾਅਦ ਵਿਚ ਵੀ ਧਮਕੀਆਂ ਦੇ ਕੇ ਅਤੇ ਬਲੈਕਮੇਲ ਕਰ ਕੇ ਉਸ ਦਾ ਉਸੇ ਹੋਟਲ ਵਿਚ ਜਬਰ-ਜ਼ਨਾਹ ਕਰਦਾ ਰਿਹਾ। ਸਬ- ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਮੁਲਜ਼ਮ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News