ਨੌਕਰੀ ਕਰਕੇ ਆ ਰਹੇ 2 ਸਕੇ ਭਰਾਵਾਂ ਨੂੰ ਤੇਲ ਦੇ ਟੈਂਕਰ ਨੇ ਮਾਰੀ ਟੱਕਰ, ਮੌਤ

Sunday, May 17, 2020 - 05:05 PM (IST)

ਨੌਕਰੀ ਕਰਕੇ ਆ ਰਹੇ 2 ਸਕੇ ਭਰਾਵਾਂ ਨੂੰ ਤੇਲ ਦੇ ਟੈਂਕਰ ਨੇ ਮਾਰੀ ਟੱਕਰ, ਮੌਤ

ਪਟਿਆਲਾ (ਬਲਜਿੰਦਰ) : ਸ਼ਨੀਵਾਰ ਨੂੰ ਐਸਕਾਰਟ ਫੈਕਟਰੀ 'ਚ ਨੌਕਰੀ ਕਰਕੇ ਆ ਰਹੇ ਮੋਟਰਸਾਈਕਲ 'ਤੇ ਦੋ ਸਕੇ ਭਰਾਵਾਂ ਨੂੰ ਤੇਲ ਦੇ ਟੈਂਕਰ ਨੇ ਟੱਕਰ ਮਾਰ ਦਿੱਤੀ ਅਤੇ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜਗਬੀਰ ਸਿੰਘ ਲਖਬੀਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਕਾਠਮੰਠੀ ਵਜੋਂ ਹੋਈ ਹੈ। ਇਸ ਦੀ ਪੁਸ਼ਟੀ ਕਰਦੇ ਹੋਏ ਐੱਸ.ਐੱਚ.ਓ. ਇੰਸ ਹੈਰੀ ਬੋਪਰਾਏ ਨੇ ਦੱਸਿਆ ਕਿ ਇਹ ਮੋਟਰਸਾਈਕਲ ਸਵਾਰ ਅਰਬਨ ਅਸਟੇਟ ਬਾਈਪਾਸ ਦੇ ਕੋਲ ਆ ਰਹੇ ਸਨ ਅਤੇ ਦੋਵਾਂ ਨੂੰ ਤੇਲ ਵਾਲੇ ਟੈਂਕਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤੇਲ ਟੈਂਕਰ ਦਾ ਡਰਾਇਵਰ ਮੌਕੇ 'ਤੇ ਫਰਾਰ ਹੋ ਗਿਆ। ਜਿਸ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਜਾਵੇਗਾ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ 'ਚ ਲਾਕਡਾਊਨ ਅਤੇ ਕਰਫਿਊ ਦੇ ਦੌਰਾਨ ਕਈ ਵੱਡੀ ਗਿਣਤੀ 'ਚ ਹਾਦਸੇ ਹੋ ਰਹੇ ਹਨ, ਕਿਉਂਕਿ ਸੜਕਾਂ ਖਾਲੀ ਹੋਣ ਦੇ ਕਾਰਨ ਗੱਡੀਆਂ ਤੇਜ਼ ਭਜਾਉਂਦੇ ਹਨ ਅਤੇ ਚੌਂਕਾਂ 'ਤੇ ਬੱਤੀਆਂ ਵੀ ਬੰਦ ਹਨ।


author

Shyna

Content Editor

Related News