ਜੀਜਾ ਭਜਾ ਲੈ ਗਿਆ ਸਾਲੇਹਾਰ

04/26/2018 6:40:56 AM

ਜਲੰਧਰ, (ਬੁਲੰਦ)— ਗਾਂਧੀ ਕੈਂਪ ਵਾਸੀ ਕੀਮਤੀ ਲਾਲ ਨੇ ਆਪਣੀ ਭੈਣ ਨਾਲ ਪੁਲਸ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ ਆਪਣੇ ਸਕੇ ਜੀਜੇ ਖਿਲਾਫ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਸਦਾ ਜੀਜਾ ਕੁਲਦੀਪ ਉਰਫ ਸੋਨੂੰ ਆਪਣੀ ਹੀ ਸਾਲੇਹਾਰ ਸੋਨੀਆ ਪਤਨੀ ਕੀਮਤੀ ਲਾਲ ਨੂੰ ਵਰਗਲਾ ਕੇ ਤੇ ਪੈਸਿਆਂ ਦਾ ਲਾਲਚ ਦੇ ਕੇ ਆਪਣੇ ਨਾਲ ਭਜਾ ਕੇ ਲੈ ਗਿਆ ਹੈ ਤੇ ਨਾਲ ਹੀ ਕੀਮਤੀ ਲਾਲ ਦਾ ਇਕ ਬੱਚਾ ਵੀ ਉਸਦੀ ਪਤਨੀ ਨਾਲ ਲੈ ਗਈ ਹੈ। 
ਕੀਮਤੀ ਤੇ ਉਸਦੀ ਭੈਣ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਜੀਜਾ ਪਹਿਲਾਂ ਵੀ ਕਈ ਔਰਤਾਂ ਨੂੰ ਵਰਗਲਾ ਕੇ ਭਜਾ ਚੁੱਕਾ ਹੈ। ਕੀਮਤੀ ਨੇ ਦੱਸਿਆ ਕਿ ਬੀਤੀ 5 ਅਪ੍ਰੈਲ ਤੋਂ ਦੋਵੇਂ ਭੱਜੇ ਹੋਏ ਹਨ ਅਤੇ ਉਸਦੇ ਕੋਲ ਆਪਣੇ ਤਿੰਨ ਬੱਚੇ ਅਤੇ ਉਸਦੀ ਭੈਣ ਕੋਲ 4 ਬੱਚੇ ਹਨ। ਉਨ੍ਹਾਂ ਪੁਲਸ ਕੋਲੋਂ ਮੰਗ ਕੀਤੀ ਕਿ ਦੋਵਾਂ ਨੂੰ ਫੜ ਕੇ ਸਜ਼ਾ ਦਿੱਤੀ ਜਾਵੇ।


Related News