ਜੀਜੇ ਦਾ ਸ਼ਰਮਨਾਕ ਕਾਰਾ: ਭੈਣ ਨੂੰ ਮਿਲਣ ਆਏ ਭਰਾ ਅਤੇ ਮਾਂ ’ਤੇ ਕੀਤਾ ਦਾਤਰ ਨਾਲ ਹਮਲਾ

Thursday, May 13, 2021 - 10:35 AM (IST)

ਜੀਜੇ ਦਾ ਸ਼ਰਮਨਾਕ ਕਾਰਾ: ਭੈਣ ਨੂੰ ਮਿਲਣ ਆਏ ਭਰਾ ਅਤੇ ਮਾਂ ’ਤੇ ਕੀਤਾ ਦਾਤਰ ਨਾਲ ਹਮਲਾ

ਬਟਾਲਾ (ਸਾਹਿਲ/ਯੋਗੀ) - ਬਟਾਲਾ ’ਚ ਇਕ ਜੀਜੇ ਵਲੋਂ ਆਪਣੇ ਸਾਲੇ ’ਤੇ ਤੇਜ਼ਧਾਰ ਦਾਤਰਾਂ ਨਾਲ ਵਾਰ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਰਕੇ ਉਹ ਜ਼ਖ਼ਮੀ ਹੋ ਗਿਆ। ਜ਼ਖ਼ਮੀ ਹਾਲਤ ’ਚ ਸਾਲੇ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

PunjabKesari

ਇਸ ਮਾਮਲੇ ਦੇ ਸਬੰਧ ’ਚ ਬਟਾਲਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੋਦਰਪੁਰ ਨੇ ਦੱਸਿਆ ਕਿ ਮੇਰੀ ਭੈਣ ਰੇਖਾ ਦਾ ਵਿਆਹ 2 ਸਾਲ ਪਹਿਲਾ ਪਿੰਡ ਪੇਜੋਚੱਕ ਦੇ ਗੁਰਦੀਪ ਸਿੰਘ ਨਾਲ ਹੋਇਆ ਸੀ। ਉਨ੍ਹਾਂ ਦੀ ਇਕ ਕੁੜੀ ਵੀ ਹੈ। ਉਸ ਨੇ ਦੱਸਿਆ ਕਿ ਮੇਰਾ ਜੀਜਾ ਪਿਛਲੇ ਕਾਫ਼ੀ ਸਮੇਂ ਤੋਂ ਮੇਰੀ ਭੈਣ ਨੂੰ ਬਿਨਾ ਕਿਸੇ ਕਾਰਨ ਤੋਂ ਤੰਗ ਪ੍ਰੇਸ਼ਾਨ ਕਰਦਾ ਆ ਰਿਹਾ ਸੀ। 

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਬੀਤੇ ਦਿਨ ਮੈਂ ਆਪਣੀ ਮਾਤਾ ਜਸਬੀਰ ਕੌਰ ਨੂੰ ਨਾਲ ਲੈ ਕੇ ਆਪਣੀ ਭੈਣ ਦੇ ਘਰ ਉਸ ਨੂੰ ਮਿਲਣ ਲਈ ਚਲਾ ਗਿਆ। ਉਥੇ ਜਾ ਕੇ ਅਸੀਂ ਜੀਜੇ ਨੂੰ ਤੰਗ ਕਰਨ ਦਾ ਕਾਰਨ ਪੁੱਛਿਆ ਤਾਂ ਉਸ ਨੇ ਬੈਠ ਕੇ ਗੱਲ ਕਰਨ ਦੀ ਥਾਂ ਮੇਰੇ, ਮੇਰੀ ਮਾਂ ਅਤੇ ਮੇਰੀ ਭੈਣ ’ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਅਸੀਂ ਜ਼ਖਮੀ ਹੋ ਗਏ। ਉਸ ਨੇ ਦੱਸਿਆ ਕਿ ਸਾਡੇ ’ਤੇ ਹਮਲਾ ਕਰਨ ਤੋਂ ਬਾਅਦ ਉਹ ਖੁਦ ਫ਼ਰਾਰ ਹੋ ਗਿਆ। ਅਸੀਂ ਤੁਰੰਤ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਸਾਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ। ਇਸ ਘਟਨਾ ਦੀ ਸਾਰੀ ਜਾਣਕਾਰੀ ਥਾਣਾ ਘੁਮਾਣ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ


author

rajwinder kaur

Content Editor

Related News