ਥਾਣੇ ਦਾ ਮੁਨਸ਼ੀ ਬਣ ਕੇ ਜਨਾਨੀ ਨਾਲ ਆਇਆ ਵਿਅਕਤੀ ਕਰ ਗਿਆ ਕਾਰਾ, ਸੀ. ਸੀ. ਟੀ. ਵੀ. ਦੇਖਿਆ ਤਾਂ ਉੱਡੇ ਹੋਸ਼

Saturday, Mar 20, 2021 - 10:11 PM (IST)

ਥਾਣੇ ਦਾ ਮੁਨਸ਼ੀ ਬਣ ਕੇ ਜਨਾਨੀ ਨਾਲ ਆਇਆ ਵਿਅਕਤੀ ਕਰ ਗਿਆ ਕਾਰਾ, ਸੀ. ਸੀ. ਟੀ. ਵੀ. ਦੇਖਿਆ ਤਾਂ ਉੱਡੇ ਹੋਸ਼

ਜੰਡਿਆਲਾ ਗੁਰੂ (ਸੁਰਿੰਦਰ,ਸ਼ਰਮਾ)- ਜੰਡਿਆਲਾ ਗੁਰੂ ਸ਼ਹਿਰ ਅਤੇ ਆਸਪਾਸ ਦੇ ਇਲਾਕਿਆਂ ’ਚ ਲੁੱਟਾਂ ਖੋਹਾਂ ’ਤੇ ਚੋਰੀ ਦੀਆਂ ਘਟਨਾਵਾਂ ਆਮ ਜਿਹੀ ਗੱਲ ਹੋ ਗਈ ਹੈ। ਜਿਵੇਂ ਕਿ ਅੱਜ ਦਰਸ਼ਨੀ ਬਾਜ਼ਾਰ ਵਿਖੇ ਕਪੂਰ ਜਿਊਲਰ ਦੀ ਦੁਕਾਨ ’ਤੇ ਪਤੀ-ਪਤਨੀ ਬਣ ਕੇ ਆਏ ਆਦਮੀ ਅਤੇ ਜਨਾਨੀ ਵੱਲੋਂ ਲਗਭਗ 1 ਲੱਖ 25 ਹਜ਼ਾਰ ਦੇ ਗਹਿਣੇ ਲੈ ਕੇ ਰਫੂ ਚੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੁਕਾਨ ਮਾਲਕ ਨਰੇਸ਼ ਕੁਮਾਰ ਨੇ ਦੱਸਿਆ ਕਿ ਦੁਪਹਿਰ ਡੇਢ ਵਜੇ ਇਕ ਜਨਾਨੀ ਅਤੇ ਇਕ ਮਰਦ ਦੁਕਾਨ ’ਤੇ ਆਇਆ। ਉਕਤ ਮਰਦ ਨੇ ਕਿਹਾ ਕਿ ਉਹ ਥਾਣਾ ਜੰਡਿਆਲਾ ਗੁਰੂ ਵਿਖੇ ਬਤੌਰ ਮੁਨਸ਼ੀ ਤਾਇਨਾਤ ਹੈ ਅਤੇ ਉਹ ਆਪਣੇ ਭਰਾ ਦੀ ਮੰਗਣੀ ਲਈ ਮੁੰਦਰੀ ਖਰੀਦਣ ਆਏ ਹਨ।

ਇਹ ਵੀ ਪੜ੍ਹੋ : ਪ੍ਰੇਮ ਵਿਆਹ ਤੋਂ ਖਫ਼ਾ ਮਾਪਿਆਂ ਨੇ ਹੱਥੀਂ ਕਤਲ ਕੀਤੀ ਧੀ

ਉਨ੍ਹਾਂ ਨੇ ਮੁੰਦਰੀ ਪਸੰਦ ਕੀਤੀ ਅਤੇ ਆਪਣੀ ਐਕਟਿਵਾ ਪੀ. ਬੀ. 02 ਬੀ. ਏ 1104 ’ਤੇ ਸਵਾਰ ਹੋ ਕੇ ਚਲਾ ਗਿਆ ਕਿ ਉਹ ਏ. ਟੀ. ਐੱਮ. ’ਚੋ ਪੈਸੇ ਕੱਢਵਾ ਲਿਆਵੇ। ਜਦੋਂ ਉਹ ਕਾਫੀ ਦੇਰ ਨਾ ਆਇਆ ਤਾਂ ਉਸ ਨਾਲ ਆਈ ਜਨਾਨੀ ਵੀ ਬਹਾਨਾ ਬਣਾ ਕੇ ਉਥੋਂ ਚਲੀ ਗਈ। ਉਨ੍ਹਾਂ ਜਦੋਂ ਸੀ. ਸੀ. ਟੀ. ਵੀ. ਕੈਮਰੇ ’ਚ  ਵੇਖਿਆ ਤਾਂ ਪਤਾ ਲੱਗਾ ਕਿ ਉਹ ਜਦੋਂ ਮੁੰਦਰੀਆਂ ਵੇਖ ਰਹੇ ਸਨ ਤਾਂ ਉਹ 5 ਸੋਨੇ ਦੀਆਂ ਮੁੰਦਰੀਆਂ ਕੱਢ ਕੇ ਲੈ ਗਏ ਤੇ ਉਨ੍ਹਾਂ ਦੀ ਥਾਂ 5 ਨਕਲੀ ਮੁੰਦਰੀਆਂ ਰੱਖ ਗਏ ਸਨ। ਦੁਕਾਨ ਮਾਲਕ ਵੱਲੋਂ ਪੁਲਸ ਚੌਂਕੀ ਟਾਊਨ ਜੰਡਿਆਲਾ ਗੁਰੂ ਵਿਖੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਟੱਕਰ ਤੋਂ ਬਾਅਦ ਮਰਸਡੀਜ਼ ਤੇ ਅਰਟਿਗਾ ਦੇ ਉੱਡੇ ਪਰਖਚੇ, ਤਸਵੀਰਾਂ ’ਚ ਦੇਖੋ ਹਾਦਸੇ ਦਾ ਭਿਆਨਕ ਮੰਜ਼ਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News