ਜੇਠ ਨੇ ਕੀਤਾ ਭਾਬੀ ਦਾ ਕਤਲ, ਖੇਤਾਂ ''ਚ ਸੁੱਟੀ ਲਾਸ਼

Wednesday, Jan 11, 2023 - 11:52 PM (IST)

ਜੇਠ ਨੇ ਕੀਤਾ ਭਾਬੀ ਦਾ ਕਤਲ, ਖੇਤਾਂ ''ਚ ਸੁੱਟੀ ਲਾਸ਼

ਮਾਛੀਵਾੜਾ ਸਾਹਿਬ (ਟੱਕਰ) : ਸਤਲੁਜ ਦਰਿਆ ਕਿਨਾਰੇ ਵਸੇ ਪਿੰਡ ਸਿਕੰਦਰਪੁਰ ਵਿਖੇ ਦੇਰ ਸ਼ਾਮ ਵਾਪਰੀ ਘਟਨਾ ’ਚ ਇਕ ਜੇਠ ਨੇ ਆਪਣੀ ਭਾਬੀ ਦਾ ਕਤਲ ਕਰ ਦਿੱਤਾ ਹੈ। ਮ੍ਰਿਤਕਾ ਦੀ ਪਛਾਣ ਮੁਸਕਾਨ (30) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮੁਸਕਾਨ ਦਾ ਪਤੀ ਰਾਜ ਸਿੰਘ ਮਾਛੀਵਾੜਾ ਵਿਖੇ ਇਕ ਦੁਕਾਨ ’ਤੇ ਨੌਕਰੀ ਕਰਦਾ ਹੈ ਅਤੇ ਘਰ ਵਿੱਚ ਉਸਦੀ ਪਤਨੀ ਅਤੇ ਬੱਚੀ ਇਕੱਲੇ ਸਨ।

ਇਹ ਵੀ ਪੜ੍ਹੋ : AAP ਸਾਂਸਦ ਸੰਜੇ ਸਿੰਘ ਸਮੇਤ 6 ਲੋਕਾਂ ਨੂੰ 3 ਮਹੀਨੇ ਦੀ ਸਜ਼ਾ, ਜਾਣੋ ਕੀ ਹੈ ਪੂਰਾ ਮਾਮਲਾ

ਮੁੱਢਲੀ ਜਾਣਕਾਰੀ 'ਚ ਇਹ ਸਾਹਮਣੇ ਆਇਆ ਕਿ ਜੇਠ ਦਾ ਆਪਣੀ ਭਾਬੀ ਨਾਲ ਕਿਸੇ ਗੱਲ ਤੋਂ ਝਗੜਾ ਹੋ ਗਿਆ, ਜਿਸ ਕਾਰਨ ਉਸਨੇ ਤੇਜ਼ਧਾਰ ਹਥਿਆਰ ਨਾਲ ਉਸਦੀ ਧੌਣ ’ਤੇ ਵਾਰ ਕਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜੇਠ ਨੇ ਮੁਸਕਾਨ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਬੋਰੀ ’ਚ ਪਾ ਕੇ ਖੇਤਾਂ ’ਚ ਸੁੱਟ ਦਿੱਤੀ। ਪੁਲਸ ਨੇ ਰਾਤ 10 ਵਜੇ ਲਾਸ਼ ਨੂੰ ਖੇਤਾਂ ’ਚੋਂ ਬਰਾਮਦ ਕਰ ਲਿਆ ਹੈ, ਜਦਕਿ ਕਤਲ ਕਰਨ ਵਾਲਾ ਜੇਠ ਮੌਕੇ ਤੋਂ ਫਰਾਰ ਹੋ ਗਿਆ। ਭਲਕੇ ਪੁਲਸ ਦੀ ਤਫਤੀਸ਼ ਤੋਂ ਪਤਾ ਲੱਗੇਗਾ ਕਿ ਕਤਲ ਦਾ ਕੀ ਕਾਰਨ ਹੈ।


author

Mandeep Singh

Content Editor

Related News