ਜੰਮੂ-ਕਸ਼ਮੀਰ ਵਿਖੇ ਬਾਲਾਕੋਟ ''ਚ ਵੰਡੀ ਗਈ 691ਵੇਂ ਟਰੱਕ ਰਾਹਤ ਸਮੱਗਰੀ

Monday, Jan 16, 2023 - 04:39 PM (IST)

ਜੰਮੂ-ਕਸ਼ਮੀਰ ਵਿਖੇ ਬਾਲਾਕੋਟ ''ਚ ਵੰਡੀ ਗਈ 691ਵੇਂ ਟਰੱਕ ਰਾਹਤ ਸਮੱਗਰੀ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)- ਜ਼ਿਲ੍ਹਾ ਪੁੰਛ (ਜੰਮੂ-ਕਸ਼ਮੀਰ) ਦਾ ਬਾਲਾਕੋਟ ਉਹ ਬਲਾਕ ਹੈ, ਜਿਸ ਦਾ ਅੱਧਾ ਹਿੱਸਾ ਭਾਰਤ ’ਚ ਅਤੇ ਅੱਧਾ ਹਿੱਸਾ ਪਾਕਿਸਤਾਨ ’ਚ ਹੈ। ਇਸੇ ਜਗ੍ਹਾ ਭਾਰਤੀ ਹਵਾਈ ਫ਼ੌਜ ਨੇ ਏਅਰ ਸਟ੍ਰਾਈਕ ਕੀਤੀ ਸੀ। ਸੀਜ਼ ਫਾਇਰ ਤੋਂ ਪਹਿਲਾਂ ਇੱਥੇ ਹਰ ਰੋਜ਼ ਗੋਲੀਬਾਰੀ ਹੁੰਦੀ ਸੀ, ਜਿਸ ਕਾਰਨ ਇਥੇ ਨਾ ਤਾਂ ਕਾਰੋਬਾਰ ਬਚਿਆ ਅਤੇ ਨਾ ਹੀ ਲੋਕਾਂ ਕੋਲ ਘਰ ਬਣਾਉਣ ਲਈ ਪੈਸੇ ਹਨ।

ਇਥੋਂ ਦੇ ਲੋਕਾਂ ਦੀ ਮਦਦ ਲਈ ਪੰਜਾਬ ਕੇਸਰੀ ਵੱਲੋਂ ਚਲਾਈ ਜਾ ਰਹੀ ਰਾਹਤ ਸਮੱਗਰੀ ਮੁਹਿੰਮ ਅਧੀਨ ਬੀਤੇ ਦਿਨੀਂ 691ਵੇਂ ਟਰੱਕ ਦਾ ਸਾਮਾਨ ਵੰਡਣ ਲਈ ਭਾਜਪਾ ਨੇਤਾ ਜੁਲਫੀਕਾਰ ਅਲੀ ਪਠਾਨ ਦੀ ਪ੍ਰਧਾਨਗੀ ਹੇਠ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜੋ ਕਿ ਬਾਘਾਪੁਰਾਣਾ (ਮੋਗਾ) ਤੋਂ ਹਰਜਿੰਦਰ ਸਿੰਘ ਮੋਰਿਆ ਨੇ ਭਿਜਵਾਇਆ ਸੀ।

ਰਾਹਤ ਸਮੱਗਰੀ ਵੰਡਣ ਲਈ ਖ਼ੁਦ ਪਹੁੰਚੇ ਮੋਰਿਆ ਨੇ ਕਿਹਾ ਕਿ ਇਥੇ ਆ ਕੇ ਮਹਿਸੂਸ ਹੋ ਰਿਹਾ ਹੈ ਕਿ ਸਾਨੂੰ ਇਨ੍ਹਾਂ ਲੋੜਵੰਦ ਲੋਕਾਂ ਦੀ ਮਦਦ ਲਈ ਬਹੁਤ ਪਹਿਲਾਂ ਇੱਥੇ ਆਉਣਾ ਚਾਹੀਦਾ ਸੀ। ਬਹੁਤ ਜਲਦੀ ਅਸੀਂ ਇਕ ਹੋਰ ਟਰੱਕ ਲੈ ਕੇ ਆਵਾਂਗੇ। ਇਸ ਦੌਰਾਨ ਜੁਲਫੀਕਾਰ ਅਲੀ ਪਠਾਨ ਤੇ ਵਰਿੰਦਰ ਸ਼ਰਮਾ ਯੋਗੀ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ।  ਲੋੜਵੰਦ ਲੋਕਾਂ ਨੂੰ ਰਾਹਤ ਸਮੱਗਰੀ ਭੇਟ ਕਰਦੇ ਜੁਲਫੀਕਾਰ ਅਲੀ ਪਠਾਨ, ਹਰਜਿੰਦਰ ਸਿੰਘ ਮੋਰਿਆ, ਰਵੀ ਭੱਟੀ, ਸਾਹਿਲ ਸਕਰਵਾਲ, ਕਰਨਲ ਜੇ. ਐੱਸ. ਥਿੰਦ, ਸੂਬੇਦਾਰ ਅਨੋਖ ਸਿੰਘ, ਆਸ਼ੀਸ਼ ਕੁਮਾਰ, ਤਨੂੰ, ਰਾਹਤ ਵੰਡ ਟੀਮ ਦੇ ਇੰਚਾਰਜ ਵਰਿੰਦਰ ਸ਼ਰਮਾ ਯੋਗੀ ਹਾਜ਼ਰ ਸਨ। 


author

shivani attri

Content Editor

Related News