ਨੰਦ ਲਾਲ ਕਪੂਰ ਪਰਿਵਾਰ ਲੁਧਿਆਣਾ ਨੇ ਭਿਜਵਾਇਆ ਸਰਹੱਦੀ ਲੋਕਾਂ ਨੂੰ ਰਾਹਤ ਸਮੱਗਰੀ ਦਾ 649ਵਾਂ ਟਰੱਕ

Wednesday, Mar 02, 2022 - 11:38 AM (IST)

ਨੰਦ ਲਾਲ ਕਪੂਰ ਪਰਿਵਾਰ ਲੁਧਿਆਣਾ ਨੇ ਭਿਜਵਾਇਆ ਸਰਹੱਦੀ ਲੋਕਾਂ ਨੂੰ ਰਾਹਤ ਸਮੱਗਰੀ ਦਾ 649ਵਾਂ ਟਰੱਕ

ਜੰਮੂ-ਕਸ਼ਮੀਰ/ਜਲੰਧਰ (ਵਰਿੰਦਰ ਸ਼ਰਮਾ)— ਸਰਹੱਦੀ ਇਲਾਕਿਆਂ ਦੀ ਮਦਦ ਲਈ ਰਾਹਤ ਮੁਹਿੰਮ ਜਾਰੀ ਹੈ। ਬੀਤੇ ਦਿਨੀਂ ਵਿਜੇ ਕੁਮਾਰ ਚੋਪੜਾ ਨੇ ਰਾਹਤ ਸਮੱਗਰੀ ਦਾ 649ਵਾਂ ਟਰੱਕ ਰਵਾਨਾ ਕੀਤਾ, ਜੋਕਿ ਮੈਸਰਜ ਕਪੂਰ ਐਂਡ ਐਸੋਸੀਏਸ਼ਨ ਦੇ ਨੰਦ ਲਾਲ ਕਪੂਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਭੇਟ ਕੀਤਾ ਗਿਆ ਸੀ। ਇਸ ’ਚ  300 ਪਰਿਵਾਰਾਂ ਲਈ ਰਜਾਈਆਂ ਸਨ। ਟਰੱਕ ਰਵਾਨਾ ਕਰਦੇ ਹੋਏ ਸ਼੍ਰੀ ਚੋਪੜਾ ਜੀ ਦੇ ਨਾਲ ਭਗਵਾਨ ਮਹਾਵੀਰ ਸੇਵਾ ਸੰਸਥਾਨ ਦੇ ਪ੍ਰਧਾਨ ਰਾਕੇਸ਼ ਜੈਨ, ਵਿਪਨ ਜੈਨ, ਊਸ਼ਾ ਰਾਣੀ ਕਪੂਰ, ਪੰਕਜ ਕਪੂਰ, ਹਨੀਸ਼ ਕਪੂਰ, ਸਨੇਹ ਕਪੂਰ, ਆਦੀਸ਼ ਕਪੂਰ, ਅਨਮੋਲ ਜੈਨ ਅਤੇ ਰਾਹਤ ਵੰਡ ਟੀਮ ਦੇ ਇੰਚਾਰਜ ਯੋਗ ਗੁਰੂ ਵਰਿੰਦਰ ਸ਼ਰਮਾ ਸ਼ਾਮਲ ਸਨ। 


author

shivani attri

Content Editor

Related News