ਵਿਸ਼ਵ ਪੱਧਰੀ ਦਿਖ ਨਾਲ ਸੁੰਦਰ ਬਣੇਗਾ ਜਲਿਆਂਵਾਲਾ ਬਾਗ

Tuesday, Jul 09, 2019 - 05:49 PM (IST)

ਵਿਸ਼ਵ ਪੱਧਰੀ ਦਿਖ ਨਾਲ ਸੁੰਦਰ ਬਣੇਗਾ ਜਲਿਆਂਵਾਲਾ ਬਾਗ

ਅੰਮ੍ਰਿਤਸਰ : ਜਲਿਆਂਵਾਲਾ ਬਾਗ ਦੀ ਧਰਤੀ ਨੂੰ ਸ਼ਤਾਬਦੀ ਵਰ੍ਹੇ ਦੇ ਸੰਦਰਭ 'ਚ ਦਿੱਤਾ ਜਾ ਰਹੀ ਨਵੀਂ ਦਿਖ ਵਿਸ਼ਵ ਪੱਧਰੀ ਹੋਵੇਗੀ। ਪੁਰਾਤੱਤਵ ਵਿਗਿਆਨ ਸਰਵੇ ਆਫ ਇੰਡੀਆ ਦੀ ਨਿਗਰਾਨੀ 'ਚ 19.29 ਕਰੋੜ ਰੁਪਏ ਖਰਚ ਕਰਕੇ ਬਾਗ ਨੂੰ ਵਿਸ਼ਵ ਪੱਧਰੀ ਦਿਖ ਦਿੱਤੀ ਜਾਵੇਗੀ। ਬਾਗ ਦੇ ਸੁਧਾਰ ਦਾ ਕੰਮ ਦਸੰਬਰ ਤਕ ਮੁਕੰਮਲ ਹੋਵੇਗਾ। ਕੇਂਦਰੀ ਸੈਰਸਪਾਟਾ ਅਤੇ ਸੱਭਿਆਚਾਰਕ ਮੰਤਰਾਲੇ ਨੇ ਪ੍ਰਾਜੈਕਟ ਦੀ ਜ਼ਿੰਮੇਵਾਰੀ ਨੈਸ਼ਨਲ ਬਿਲਡਿੰਗ ਕੰਸਟਰਕਸ਼ਨ ਕੰਪਨੀ ਨੂੰ ਦਿੱਤੀ ਹੈ। 
ਪ੍ਰਾਜੈਕਟ ਦੀ ਕੁਆਲਿਟੀ ਨੂੰ ਮੇਨਟੇਨ ਰੱਖਣ ਅਤੇ ਪੁਰਾਤੱਤਵ ਅਤੇ ਇਤਿਹਾਸਕ ਮਹੱਤਵ ਨੂੰ ਬਰਕਰਾਰ ਰੱਖਣ ਲਈ ਮਾਨਿਟਰਿੰਗ ਦੀ ਜ਼ਿੰਮੇਵਾਰੀ ਪੁਰਾਤੱਤਵ ਵਿਗਿਆਨ ਸਰਵੇ ਆਫ ਇੰਡੀਆ ਕੋਲ ਹੈ। ਰਾਸ਼ਟਰੀ ਭਵਨ ਨਿਰਮਾਣ ਨਿਗਮ ਵਲੋਂ ਸ਼ੁਰੂ ਕੀਤੇ ਗਏ ਰੈਨੋਵੇਸ਼ਨ ਦਾ ਕੰਮ ਛੇ ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗਾ। ਬਾਗ ਵਿਚ ਜਿਸ ਪਾਸੇ ਕੰਮ ਚੱਲੇਗਾ, ਉਸ ਰਸਤੇ ਨੂੰ ਸੈਲਾਨੀਆਂ ਲਈ ਬੰਦ ਰੱਖਿਆ ਜਾਵੇਗਾ। ਬਾਗ ਆਮ ਦਿਨਾਂ ਵਾਂਗ ਹੀ ਸੈਲਾਨੀਆਂ ਲਈ ਖੁੱਲ੍ਹਾ ਰਹੇਗਾ। ਕੇਂਦਰ ਨੇ ਪੂਰੇ ਦੇਸ਼ ਵਿਚ 25 ਵਿਰਾਸਤੀ ਥਾਵਾਂ ਨੂੰ ਸੁਰੱਖਿਅਤ ਰੱਖਣ ਦੀ ਮਨਜ਼ੂਰੀ ਦਿੱਤੀ ਹੈ। 

ਗੋਲੀਆਂ ਦੇ ਨਿਸ਼ਾਨ ਹੋਣਗੇ ਸੁਰੱਖਿਅਤ
ਬਾਗ ਦੀਆਂ ਜਿਨ੍ਹਾਂ ਕੰਧਾਂ 'ਤੇ ਗੋਲੀਆਂ ਦੇ ਨਿਸ਼ਾਨ ਹਨ, ਉਨ੍ਹਾਂ ਨੂੰ ਬਿਹਤਰ ਢੰਗ ਨਾਲ ਸੁਰੱਖਿਅਤ ਕਰਕੇ ਗੋਲੀਆਂ ਦੇ ਨਿਸ਼ਾਨ ਆਕਰਸ਼ਕ ਰੂਪ 'ਚ ਰੱਖੇ ਜਾਣਗੇ। ਬਾਗ ਵਿਚ ਮਿਊਜ਼ੀਕਲ ਫਾਊਂਟੇਨ ਲਗਾਇਆ ਜਾਵੇਗਾ।


author

Gurminder Singh

Content Editor

Related News