ਜਲੰਧਰ: ਬਸਤੀ ਦਾਨਿਸ਼ਮੰਦਾ 'ਚ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ, 1 ਜ਼ਖਮੀ
Sunday, Sep 30, 2018 - 11:04 PM (IST)

ਜਲੰਧਰ(ਸ਼ਰਮਾ)— ਜਲੰਧਰ ਦੇ ਬਸਤੀ ਦਾਨਿਸ਼ਮੰਦਾ ਰੋਡ 'ਤੇ ਸੈਂਟ ਸੋਲਜ਼ਰ ਕਾਲਜ ਨੇੜੇ ਸੜਕ ਹਾਦਸਾ ਹੋਣ ਦੀ ਖਬਰ ਮਿਲੀ ਹੈ। ਇਸ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ ਹੈ ਤੇ ਇਕ ਹੋਰ ਨੌਜਵਾਨ ਇਸ ਹਾਦਸੇ ਦੌਰਾਨ ਜ਼ਖਮੀ ਹੋ ਗਿਆ ਹੈ। ਹਾਸਦੇ 'ਚ ਮਰਨ ਵਾਲੇ ਦਾ ਨਾਂ ਅਨੀਸ਼ ਕੁਮਾਰ ਤੇ ਜ਼ਖਮੀ ਦਾ ਨਾਂ ਨਦੀਮ ਕੁਮਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਾਦਸੇ ਦੇ ਪੀੜਤ ਬਾਵਾ ਖੇਲ 'ਚ ਇਕ ਸਪੋਰਟਸ ਫੈਕਟਰੀ 'ਚ ਕੰਮ ਕਰਦੇ ਹਨ।