ਜਲੰਧਰ-ਪਠਾਨਕੋਟ ਹਾਈਵੇਅ ’ਤੇ ਤੜਕਸਾਰ ਵਾਪਰਿਆ ਸੜਕ ਹਾਦਸਾ, ਇਕ ਵਿਅਕਤੀ ਦੀ ਮੌਤ
Sunday, Jul 11, 2021 - 09:19 AM (IST)
ਟਾਂਡਾ ਉੜਮੁੜ੍ਹ (ਪਰਮਜੀਤ ਸਿੰਘ ਮੋਮੀ) - ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ’ਤੇ ਪਿੰਡ ਕੁਰਾਲਾ ਨਜ਼ਦੀਕ ਅੱਜ ਸਵੇਰ ਇਕ ਸੜਕ ਹਾਦਸਾ ਵਾਪਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਟਿੱਪਰ ਚਾਲਕ ਦੀ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 5.30 ਵਜੇ ਉਸ ਸਮੇਂ ਵਾਪਰਿਆ ਜਦੋਂ ਪਠਾਨਕੋਟ ਤੋਂ ਜਲੰਧਰ ਵੱਲ ਆ ਰਹੇ ਪੱਥਰਾਂ ਨਾਲ ਲੱਦੇ ਹੋਏ ਟਿੱਪਰ ਦੀ ਟੱਕਰ ਸੜਕ ਕਿਨਾਰੇ ਖੜ੍ਹੇ ਖ਼ਰਾਬ ਟਿੱਪਰ ਨਾਲ ਹੋ ਗਈ।
ਪੜ੍ਹੋ ਇਹ ਵੀ ਖ਼ਬਰ - ਇਸ 13 ਸਾਲਾ ਬੱਚੀ ਦੇ ਹੱਥਾਂ ’ਚ ਹੈ ਜਾਦੂ, ਪੰਜਾਬ ਤੋਂ ਕੈਨੇਡਾ ਤੱਕ ਹਨ ਪੇਂਟਿੰਗਾਂ ਦੇ ਚਰਚੇ (ਵੀਡੀਓ)
ਮਿਲੀ ਜਾਣਕਾਰੀ ਅਨੁਸਾਰ ਹਾਦਸਾ ਇੰਨਾ ਭਿਆਨਕ ਸੀ ਕਿ ਇਕ ਟਿੱਪਰ ਸੜਕ ਕਿਨਾਰੇ ਡਿਵਾਈਡਰ ਉੱਪਰ ਚੜ੍ਹ ਗਿਆ ਅਤੇ ਦੂਸਰੇ ਟਿੱਪਰ ਦਾ ਡਰਾਈਵਰ ਉਸ ਦੇ ਅੰਦਰ ਬੁਰੀ ਤਰ੍ਹਾਂ ਫਸ ਗਿਆ, ਜਿਸ ਨੂੰ ਨਿਸ਼ਕਾਮ ਸੇਵਾ ਸੋਸਾਇਟੀ ਐਂਬੂਲੈਂਸ ਦੇ ਸੇਵਾਦਾਰਾਂ ਤੇ ਹੋਰਨਾਂ ਸਥਾਨਕ ਲੋਕਾਂ ਨੇ ਕਾਫ਼ੀ ਜੱਦੋ-ਜਹਿਦ ਕਰਨ ਉਪਰੰਤ ਬਾਹਰ ਕੱਢਿਆ। ਜਦੋਂ ਚਾਲਕ ਨੂੰ ਬਾਹਰ ਕੱਢਿਆ ਉਦੋਂ ਤੱਕ ਚਾਲਕ ਕੁਲਵਿੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਪਿੰਡ ਬਾਗੜੀਆਂ (ਗੁਰਦਾਸਪੁਰ) ਦੀ ਮੌਤ ਹੋ ਚੁੱਕੀ ਸੀ। ਟਾਂਡਾ ਪੁਲਸ ਨੇ ਘਟਨਾ ਵਾਲੀ ਸਥਾਨ ’ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਰੂਹ ਕੰਬਾਊ ਵਾਰਦਾਤ: ਕੁਲਯੁੱਗੀ ਪਤੀ ਨੇ ਪਤਨੀ ਦਾ ‘ਕਤਲ’ ਕਰ ‘ਗਟਰ’ ’ਚ ਸੁੱਟੀ ਲਾਸ਼