ਗ੍ਰੀਸ ਤੋਂ ਮੰਦਭਾਗੀ ਖ਼ਬਰ! ਪਰਿਵਾਰ ਨਾਲ ਘੁੰਮਣ ਨਿਕਲੇ ਜਲੰਧਰ ਦੇ ਵਿਅਕਤੀ ਨਾਲ ਵਾਪਰ ਗਿਆ ਭਾਣਾ
Sunday, Jun 14, 2026 - 05:55 PM (IST)
ਜਲੰਧਰ/ਨਕੋਦਰ (ਵੈੱਬ ਡੈਸਕ)- ਜਲੰਧਰ ਜ਼ਿਲ੍ਹੇ ਦੇ ਪਿੰਡ ਬਾਠ ਕਲਾਂ ਵਾਸੀ ਅਤੇ ਇੰਗਲੈਂਡ ਦੇ ਸਥਾਈ ਨਾਗਰਿਕ ਨਿਰੰਜਨ ਦਾਸ ਦੇ ਬੇਟੇ ਤਿਲਕ ਰਾਜ ਲੱਲੀ ਦੀ ਗ੍ਰੀਸ ਵਿਚ ਹਾਦਸਾ ਹੋਣ ਕਾਰਨ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਨਾਲ ਹੀ ਗ੍ਰੀਸ ਯਾਤਰਾ 'ਤੇ ਗਏ ਸਨ। ਇਸ ਹਾਦਸੇ ਵਿਚ ਉਨ੍ਹਾਂ ਦੇ ਨਾਲ ਮੌਜੂਦਾ ਇਕ ਬੱਚਾ ਵੀ ਜ਼ਖ਼ਮੀ ਹੋਇਆ ਹੈ।
ਇਹ ਵੀ ਪੜ੍ਹੋ: ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਨਵੀਂ ਵੀਡੀਓ! ਸਿਖਾਓ ਕਿਵੇਂ ਕਰੀਏ ਦੰਦਾਂ ਦੀ ਸਫ਼ਾਈ
ਮ੍ਰਿਤਕ ਦੇ ਚਾਚਾ ਵੇਦ ਪ੍ਰਕਾਸ਼ ਅਤੇ ਰਾਮ ਰਤਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਘਟਨਾ 19 ਮਈ ਨੂੰ ਉਸ ਸਮੇਂ ਵਾਪਰੀ ਸੀ ਜਦੋਂ ਤਿਲਕ ਰਾਜ ਲੱਲੀ ਪਹਾੜੀ ਇਲਾਕੇ ਵਿਚ ਘੁੰਮ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਪੈਰ ਤਿਲਕ ਗਿਆ ਅਤੇ ਉਹ ਹੇਠਾਂ ਡਿੱਗ ਗਏ, ਜਿਸ ਨਾਲ ਉਨ੍ਹਾਂ ਦੀ ਜਾਨ ਚਲੀ ਗਈ। ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ ਲਾਸ਼ ਗ੍ਰੀਸ ਤੋਂ ਇੰਗਲੈਂਡ ਲਿਆਂਦੀ ਗਈ ਹੈ। ਇੰਗਲੈਂਡ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਕੀਤਾ ਜਾਵੇਗਾ। ਤਿਲਕ ਰਾਜ ਲੱਲੀ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਏ ਹਨ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪਰਿਵਾਰ ਅਤੇ ਪਿੰਡ ਬਾਠ ਕਲਾਂ 'ਚ ਸੋਗ ਦੀ ਲਹਿਰ ਦੌੜ ਪਈ ਹੈ।
ਇਹ ਵੀ ਪੜ੍ਹੋ: ਅੱਧੀ ਰਾਤੀਂ ਭਾਖੜਾ ਨਹਿਰ 'ਤੇ ਪੁੱਜੀ ਵਿਆਹੁਤਾ, ਚੁੱਕਿਆ ਅਜਿਹਾ ਖ਼ੌਫ਼ਨਾਕ ਕਦਮ, ਸਾਰੇ ਪਰਿਵਾਰ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
