ਜਲੰਧਰ ਕੋਰਟ ਕੰਪਲੈਕਸ 'ਚ ਪੁਲਸ ਨੂੰ ਵੇਖ ਭੱਜੇ ਗੈਂਗਸਟਰ ਅਮਨ ਤੇ ਫਤਿਹ! ਛੱਤ ਤੋਂ ਮਾਰੀ ਛਾਲ
Monday, Sep 14, 2026 - 05:06 PM (IST)
ਜਲੰਧਰ (ਵੈੱਬ ਡੈਸਕ, ਵਰੁਣ)- ਜਲੰਧਰ ਕੋਰਟ ਕੰਪਲੈਕਸ 'ਚ ਬੁੱਧਵਾਰ ਨੂੰ ਪੇਸ਼ੀ ਲਈ ਆਏ ਦੋ ਗੈਂਗਸਟਰਾਂ ਨੇ ਛੱਤ ਤੋਂ ਛਾਲ ਮਾਰ ਦਿੱਤੀ। ਦੋਵੇਂ ਗੈਂਗਸਟਰ ਪੁਲਸ ਨੂੰ ਚਕਮਾ ਦੇ ਕੇ ਭੱਜਣ ਲੱਗੇ ਸਨ ਪਰ ਇਸੇ ਦੌਰਾਨ ਪੁਲਸ ਨੇ ਪਿੱਛਾ ਕਰਦੇ ਹੋਏ ਦੋਹਾਂ ਨੂੰ ਕਾਬੂ ਕਰ ਲਿਆ। ਦੋਵੇਂ ਗੈਂਗਸਟਰ ਸ਼੍ਰੀ ਦੇਵੀ ਤਲਾਬ ਮੰਦਿਰ ਵਿਚ ਇੱਟਾਂ ਅਤੇ ਪੱਥਰ ਵਰ੍ਹਾਉਣ ਦੇ ਮਾਮਲੇ ਵਿਚ ਵਾਂਟੇਡ ਸਨ, ਜਿਨ੍ਹਾਂ ਨੂੰ ਹੁਣ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਗੋਲ਼ੀਆਂ ਦੀ ਠਾਹ-ਠਾਹ ਨਾਲ ਕੰਬਿਆ ਪੰਜਾਬ ਦਾ ਇਹ ਇਲਾਕਾ

ਦੋਵੇਂ ਇਕ ਮਾਮਲੇ 'ਚ ਅਦਾਲਤ 'ਚ ਪੇਸ਼ ਹੋਣ ਲਈ ਗਏ ਸਨ, ਇਸ ਦੌਰਾਨ ਪੁਲਸ ਨੇ ਅਦਾਲਤ ਵਿਚ ਪਹੁੰਚ ਕੇ ਦੋਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਅਮਨ ਅਤੇ ਫਤਿਹ ਨੇ ਕੋਰਟ ਤੋਂ ਛਾਲ ਮਾਰ ਦਿੱਤੀ। ਅਦਾਲਤ ਵਿਚ ਪਹਿਲਾਂ ਤੋਂ ਖੜ੍ਹੀ ਪੁਲਸ ਨੇ ਉਨ੍ਹਾਂ ਨੂੰ ਭੱਜਣ ਨਹੀਂ ਦਿੱਤਾ ਅਤੇ ਉਨ੍ਹਾਂ ਨੂੰ ਕਾਬੂ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਅਮਨ ਨੇ ਛਾਲ ਮਾਰਦੇ ਸਮੇਂ ਉਸ ਦੀ ਇਕ ਲੱਤ ਟੁੱਟ ਗਈ। ਦੋਵਾਂ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਮਨ ਫਤਿਹ ਗੈਂਗ ਸ਼ਹਿਰ 'ਚ ਇਕ ਬਹੁਤ ਸਰਗਰਮ ਸਮੂਹ ਹੈ, ਜਿਸ ਦਾ ਜੂਏ ਦਾ ਕਾਰੋਬਾਰ ਵੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਸਿਆਸੀ ਮਾਹੌਲ! ਕਾਟੋ-ਕਲੇਸ਼ ਵਿਚਾਲੇ ਇਕੋ ਮੰਚ 'ਤੇ ਨਜ਼ਰ ਆਉਣਗੇ ਵੱਡੇ ਕਾਂਗਰਸੀ ਆਗੂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
