ਜਲੰਧਰ ਸਿਟੀ-ਬੜ੍ਹਨੀ-ਜਲੰਧਰ ਸਿਟੀ ਵਿਚਕਾਰ ਚੱਲੇਗੀ ਸਪੈਸ਼ਲ ਟਰੇਨ
Saturday, Sep 26, 2026 - 07:47 PM (IST)
ਅੰਮ੍ਰਿਤਸਰ/ਜਲੰਧਰ (ਜਸ਼ਨ)-ਰੇਲਵੇ ਵੱਲੋਂ ਆਉਣ ਵਾਲੇ ਤਿਉਹਾਰਾਂ ਨੂੰ ਵੇਖਦੇ ਹੋਏ ਰੇਲ ਯਾਤਰੀਆਂ ਦੀ ਸੁਖਾਲੀ ਆਵਾਜਾਈ ਲਈ ਰੇਲਗੱਡੀ ਨੰਬਰ 05006/05005 ਜਲੰਧਰ ਸਿਟੀ-ਬੜ੍ਹਨੀ-ਜਲੰਧਰ ਸਿਟੀ ਅਣਰਾਖਵੀਂ ਸਪੈਸ਼ਲ ਟਰੇਨ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅਣਰਾਖਵੀਂ ਸਪੈਸ਼ਲ ਟ੍ਰੇਨ 05006 ਜਲੰਧਰ ਸਿਟੀ ਤੋਂ ਬੜ੍ਹਨੀ ਲਈ ਮਿਤੀ 8 ਅਕਤੂਬਰ ਤੋਂ 26 ਨਵੰਬਰ (08 ਗੇੜੇ/ਟ੍ਰਿਪ) ਤੱਕ ਹਰ ਵੀਰਵਾਰ ਨੂੰ ਚੱਲੇਗੀ। ਇਹ ਅਣਰਾਖਵੀਂ ਸਪੈਸ਼ਲ ਰੇਲਗੱਡੀ 05006 ਜਲੰਧਰ ਸਿਟੀ ਤੋਂ ਸਵੇਰੇ 10:50 ਵਜੇ ਰਵਾਨਾ ਹੋ ਕੇ ਲੱਗਭਗ 18 ਘੰਟਿਆਂ ਬਾਅਦ ਸਵੇਰੇ 04:45 ਵਜੇ ਬੜ੍ਹਨੀ ਪਹੁੰਚੇਗੀ।
ਇਹ ਵੀ ਪੜ੍ਹੋ- Weather Update: ਪੰਜਾਬ 'ਚ 9 ਜ਼ਿਲ੍ਹਿਆਂ ਲਈ Alert! ਪਵੇਗਾ ਮੀਂਹ ਤੇ ਆਵੇਗਾ ਹਨ੍ਹੇਰੀ ਤੂਫ਼ਾਨ
ਅਣਰਾਖਵੀਂ ਸਪੈਸ਼ਲ ਟਰੇਨ 05005 ਬੜ੍ਹਨੀ ਤੋਂ ਜਲੰਧਰ ਸਿਟੀ ਲਈ ਮਿਤੀ 7 ਅਕਤੂਬਰ ਤੋਂ 25 ਨਵੰਬਰ (08 ਗੇੜੇ/ਟ੍ਰਿਪ) ਤੱਕ ਹਰ ਬੁੱਧਵਾਰ ਨੂੰ ਚੱਲੇਗੀ। ਇਹ ਅਣਰਾਖਵੀਂ ਸਪੈਸ਼ਲ ਰੇਲਗੱਡੀ 05005 ਬੜ੍ਹਨੀ ਤੋਂ ਦੁਪਹਿਰ 15:10 ਵਜੇ ਰਵਾਨਾ ਹੋ ਕੇ ਲਗਭਗ 17 ਘੰਟਿਆਂ ਬਾਅਦ ਸਵੇਰੇ 08:30 ਵਜੇ ਜਲੰਧਰ ਸਿਟੀ ਪਹੁੰਚੇਗੀ। ਉਕਤ ਰੇਲਗੱਡੀ ਦਾ ਠਹਿਰਾਅ ਢੰਡਾਰੀ ਕਲਾਂ, ਅੰਬਾਲਾ ਛਾਉਣੀ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਬੁੜ੍ਹਵਲ, ਗੋਂਡਾ, ਬਲਰਾਮਪੁਰ ਅਤੇ ਤੁਲਸੀਪੁਰ ਸਟੇਸ਼ਨਾਂ ’ਤੇ ਦੋਵੇਂ ਦਿਸ਼ਾਵਾਂ ਵਿੱਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ- ਪੰਜਾਬ: ਕਿਸਮਤ ਨੇ ਮਾਰੀ ਪਲਟੀ! 120 ਰੁਪਏ 'ਚ ਲੱਖਪਤੀ ਬਣਿਆ ਲਾਟਰੀ ਵੇਚਣ ਵਾਲਾ ਦੁਕਾਨਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
