30 ਸਤੰਬਰ ਨੂੰ ਜਲੰਧਰ ਦਾ ਦੌਰਾ ਕਰਨਗੇ ਅਮਿਤ ਸ਼ਾਹ, ਹੋਵੇਗਾ ਵੱਡਾ ਇਕੱਠ, ਕੀਤਾ ਗਿਆ ਭੂਮੀ ਪੂਜਨ

Wednesday, Sep 23, 2026 - 01:23 PM (IST)

30 ਸਤੰਬਰ ਨੂੰ ਜਲੰਧਰ ਦਾ ਦੌਰਾ ਕਰਨਗੇ ਅਮਿਤ ਸ਼ਾਹ, ਹੋਵੇਗਾ ਵੱਡਾ ਇਕੱਠ, ਕੀਤਾ ਗਿਆ ਭੂਮੀ ਪੂਜਨ

ਜਲੰਧਰ (ਸੋਨੂੰ)- ਭਾਜਪਾ ਵੱਲੋਂ ਪੰਜਾਬ ਵਿਚ 'ਨਸ਼ਾ ਮੁਕਤ ਪੰਜਾਬ ਯਾਤਰਾ' ਜਾਰੀ ਹੈ। ਭਾਜਪਾ ਵੱਲੋਂ ਪੰਜਾਬ 'ਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਕੁੱਲ੍ਹ 4 ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ। 18 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾਵਾਂ ਦੀ ਸਮਾਪਤੀ 30 ਸਤੰਬਰ ਨੂੰ ਜਲੰਧਰ ਵਿਖੇ ਹੋਵੇਗੀ। ਯਾਤਰਾ ਦੇ ਅੰਤਿਮ ਦਿਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਲੰਧਰ 'ਚ ਇਕ ਵਿਸ਼ਾਲ ਰੈਲੀ ਕਰਨਗੇ। ਇਹ ਰੈਲੀ ਲਿਲੀ ਰਿਜ਼ੌਰਟਸ ਹੋਟਲ ਪਰਾਗਪੁਰ ਜੀ. ਟੀ. ਰੋਡ ਨਾਲ ਲੱਗਦੇ ਖੇਤਾਂ ‘ਚ ਹੋਵੇਗੀ।

ਇਹ ਵੀ ਪੜ੍ਹੋ- ਜਲੰਧਰ 'ਚ ਵੱਡਾ ਹਾਦਸਾ! ਘਰ ਦੇ ਬਾਹਰ ਖੇਡ ਰਹੀ ਜਵਾਕੜੀ ਨੂੰ ਕਾਰ ਨੇ ਕੁਚਲਿਆ, ਹੋਈ ਦਰਦਨਾਕ ਮੌਤ

PunjabKesari

ਇਸੇ ਦੱਸ ਦੇਈਏ ਕਿ ਰੈਲੀ ਨੂੰ ਵੇਖਦੇ ਹੋਏ ਪੰਜਾਬ ਭਾਜਪਾ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਪੰਡਾਲ ਲਗਾਉਣ ਤੋਂ ਪਹਿਲਾਂ ਰੈਲੀ ਵਾਲੀ ਥਾਂ 'ਤੇ ਅੱਜ ਸਵੇਰੇ ਸਵਾ 9 ਵਜੇ ਤੈਅ ਸ਼ੁਭ ਮਹੂਰਤ ਮੁਤਾਬਕ ਪੂਰੇ ਧਾਰਮਿਕ ਰੀਤੀ-ਰਿਵਾਜਾਂ ਨਾਲ ਭੂਮੀ ਪੂਜਨ ਕੀਤਾ ਗਿਆ। ਇਸ ਭੂਮੀ ਪੂਜਨ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਪਹੁੰਚੇ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਸੂਬੇ 'ਚ ਚਲਾਈ ਜਾ ਰਹੀ 'ਨਸ਼ਾ ਮੁਕਤ ਪੰਜਾਬ ਯਾਤਰਾ' ਨੂੰ ਆਮ ਜਨਤਾ ਦਾ ਭਰਪੂਰ ਸਮਰਥਨ ਤੇ ਸਹਿਯੋਗ ਮਿਲ ਰਿਹਾ ਹੈ।

ਭਾਜਪਾ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਨੇ ਰੈਲੀ ਦੀਆਂ ਤਿਆਰੀਆਂ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਇਹ ਰੈਲੀ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ, ਸੁਸ਼ਾਸਨ ਪ੍ਰਦਾਨ ਕਰਨ ਅਤੇ ਵਿਕਾਸ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਬਹੁਤ ਮਹੱਤਵਪੂਰਨ ਮੀਲ ਦਾ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰ ਬੂਥ ਪੱਧਰ 'ਤੇ ਘਰ-ਘਰ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰ ਰਹੇ ਹਨ।

ਇਹ ਵੀ ਪੜ੍ਹੋ-ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਸਰਵੇਖਣ 'ਚ ਹੈਰਾਨ ਕਰਦੇ ਅੰਕੜੇ ਆਏ ਸਾਹਮਣੇ

 

ਇਹ ਵੀ ਪੜ੍ਹੋ-ਪੰਜਾਬ Weather ਦੀ ਤਾਜ਼ਾ ਅਪਡੇਟ ਜਾਰੀ! ਜਾਣੋ ਅਗਲੇ 5 ਦਿਨਾਂ ਦਾ ਹਾਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170


author

shivani attri

Content Editor

Related News