ਜਲੰਧਰ-ਲੁਧਿਆਣਾ ਹਾਈਵੇਅ ਤੋਂ ਬਲੈਰੋ ਗੱਡੀ ਸਵਾਰਾਂ ਨੇ ਨੌਜਵਾਨ ਨੂੰ ਕੀਤਾ ਅਗਵਾ
Monday, Dec 06, 2021 - 10:48 AM (IST)
ਗੋਰਾਇਆ (ਜ. ਬ.)- ਇਥੋਂ ਦੇ ਨੇੜਲੇ ਪਿੰਡ ਚਚਰਾੜੀ ਦੇ ਇਕ ਨੌਜਵਾਨ ਨੂੰ ਬਿਨਾਂ ਨੰਬਰੀ ਬਲੈਰੋ ਗੱਡੀ ਵਿਚ ਆਏ ਕੁਝ ਨੌਜਵਾਨ ਜਲੰਧਰ ਲੁਧਿਆਣਾ ਹਾਈਵੇਅ ਤੋਂ ਆਪਣੀ ਗੱਡੀ ਵਿਚ ਧੱਕੇ ਨਾਲ ਲੈ ਗਏ। ਇਸ ਦੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਅਨੂਪ ਬੰਗੜ ਦੇ ਪਿਤਾ ਸੰਤੋਖ ਲਾਲ ਨੇ ਦੱਸਿਆ ਕਿ ਉਸ ਦਾ ਬੇਟਾ ਆਪਣੇ ਦੋਸਤ ਕੁਲਦੀਪ ਨਾਲ ਗੋਰਾਇਆ ਤੋਂ ਕੋਈ ਸਾਮਾਨ ਲੈਣ ਲਈ ਆਏ ਸਨ, ਜਿਸ ਨੂੰ ਕਿਸੇ ਦਾ ਫੋਨ ਆਇਆ, ਜੋ ਉਸ ਨੂੰ ਲੁਧਿਆਣਾ ਬੁਲਾ ਰਿਹਾ ਸੀ।
ਅਨੂਪ ਦੇ ਸਾਥੀ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਮੋਟਰਸਾਈਕਲ ’ਤੇ ਗੋਰਾਇਆ ਅਨੂਪ ਨਾਲ ਸ਼ਾਮ ਪੰਜ ਵਜੇ ਦੇ ਕਰੀਬ ਆਇਆ ਸੀ, ਅਨੂਪ ਮੋਟਰਸਾਈਕਲ ਚਲਾ ਰਿਹਾ ਸੀ, ਜਿਸ ਨੂੰ ਕੋਈ ਫੋਨ ਆਇਆ, ਜਿਸ ਨਾਲ ਉਹ ਗੱਲ ਕਰ ਰਿਹਾ ਸੀ, ਜੋ ਉਸ ਨੂੰ ਪਹਿਲਾਂ ਲੁਧਿਆਣਾ ਅਤੇ ਫਿਰ ਫਿਲੌਰ ਬੁਲਾ ਰਿਹਾ ਸੀ ਪਰ ਅਨੂਪ ਨੇ ਉਨ੍ਹਾਂ ਨੂੰ ਉਥੇ ਆਉਣ ਤੋਂ ਇਨਕਾਰ ਕਰ ਦਿੱਤਾ। ਹੋਰ ਕੀ ਆਪਸ ਵਿਚ ਉਨ੍ਹਾਂ ਦੀ ਗੱਲਬਾਤ ਹੋਈ ਉਸ ਦਾ ਅਨੂਪ ਨੂੰ ਹੀ ਪਤਾ ਹੈ, ਜਿਸ ਤੋਂ ਬਾਅਦ ਗੋਰਾਇਆ ਸਬ ਤਹਿਸੀਲ ਦੇ ਨੇੜੇ ਜਦੋਂ ਅਸੀਂ ਦੋਨੋਂ ਪਹੁੰਚੇ ਤਾਂ ਪਿੱਛੋਂ ਆਈ ਇਕ ਚਿੱਟੇ ਰੰਗ ਦੀ ਬਲੈਰੋ ਗੱਡੀ ਨੇ ਉਨ੍ਹਾਂ ਨੂੰ ਰੋਕਿਆ, ਜਿਸ ਵਿਚੋਂ ਦੋ ਲੜਕੇ ਬਾਹਰ ਆਏ ਅਤੇ ਦੋ ਵਿਚ ਹੀ ਬੈਠੇ ਸਨ, ਜੋ ਅਨੂਪ ਨਾਲ ਗੱਲ ਕਰ ਰਹੇ ਹਨ ਅਤੇ ਗੱਲ ਕਰਦੇ-ਕਰਦੇ ਕਾਰ ਸਵਾਰ ਨੌਜਵਾਨ ਅਨੂਪ ਨੂੰ ਗੱਡੀ ਵਿਚ ਜ਼ਬਰਦਸਤੀ ਪਾ ਕੇ ਫਿਲੌਰ ਸਾਈਡ ਲੈ ਗਏ।
ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ: 3 ਬੱਚਿਆਂ ਸਣੇ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮਾਂ-ਪੁੱਤ ਦੀ ਮੌਤ
ਕੁਲਦੀਪ ਨੇ ਦੱਸਿਆ ਕਿ ਮੋਟਰਸਾਈਕਲ ਦੀ ਚਾਬੀ ਅਨੂਪ ਕੋਲ ਹੋਣ ਕਾਰਨ ਉਹ ਉਨ੍ਹਾਂ ਦਾ ਫੌਰੀ ਤੌਰ ’ਤੇ ਪਿੱਛਾ ਨਹੀਂ ਕਰ ਸਕੇ, ਜਿਸ ਤੋਂ ਬਾਅਦ ਵਿੱਚ ਟੋਲ ਪਲਾਜ਼ਾ ’ਤੇ ਜਾ ਕੇ ਉਨ੍ਹਾਂ ਵੱਲੋਂ ਸੀ. ਸੀ. ਟੀ. ਵੀ. ਦੀ ਫੁਟੇਜ ਚੈੱਕ ਕੀਤੀ ਲੇਕਿਨ ਗੱਡੀ ਉਥੇ ਨਹੀਂ ਨਿਕਲੀ ਸੀ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਗੋਰਾਇਆ ਪੁਲਸ ਨੂੰ ਲਿਖਤ ਰੂਪ ਵਿਚ ਦਿੱਤੀ ਹੈ। ਖ਼ਬਰ ਲਿਖੇ ਜਾਣ ਤਕ ਅਨੂਪ ਦਾ ਕੋਈ ਵੀ ਪਤਾ ਨਹੀਂ ਲੱਗ ਸਕਿਆ ਸੀ। ਐੱਸ. ਐੱਚ. ਓ. ਗੁਰਾਇਆ ਪਰਮਿੰਦਰ ਸਿੰਘ ਨੇ ਕਿਹਾ ਕਿ ਪੁਲਸ ਪਾਰਟੀਆਂ ਵੱਖ-ਵੱਖ ਥਾਵਾਂ ’ਤੇ ਭੇਜੀਆਂ ਗਈਆਂ ਹਨ ਅਤੇ ਗੰਭੀਰਤਾ ਨਾਲ ਸਾਰੇ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਦੇ ਭਾਜਪਾ ’ਤੇ ਵੱਡੇ ਇਲਜ਼ਾਮ, ਸਾਡੇ ਆਗੂਆਂ ਨੂੰ ਦਿੱਤਾ ਜਾ ਰਿਹੈ ਜ਼ਮੀਨ ਤੇ ਪੈਸਿਆਂ ਦਾ ਲਾਲਚ
ਨੋਟ : ਪੰਜਾਬ ਵਿਚ ਵਾਪਰ ਰਹੀਆਂ ਬੱਚਿਆਂ ਦੇ ਅਗਵਾ ਦੀਆਂ ਵਾਰਦਾਤਾਂ ਸਬੰਧੀ ਤੁਸੀਂ ਕੀ ਕਹਿਣਾ ਚਾਹੋਗੇ, ਕੁਮੈਂਟ ਕਰਕੇ ਦੱਸੋ