ਕ੍ਰਿਕਟ ਬਾਲ ਨੇ ਪਾਇਆ ਪੁਆੜਾ, ਗੁਆਂਢੀਆਂ ਨੇ ਇਕ-ਦੂਜੇ 'ਤੇ ਚਲਾਏ ਪੱਥਰ (ਵੀਡੀਓ)

Thursday, Aug 22, 2019 - 10:31 AM (IST)

ਜਲੰਧਰ (ਸੋਨੂੰ)—ਥਾਣਾ ਦੋ ਦੇ ਖੇਤਰ 'ਚ ਆਉਂਦੇ ਗੁਰਦੇਵ ਨਗਰ 'ਚ ਕ੍ਰਿਕਟ ਬਾਲ ਨੂੰ ਲੈ ਕੇ ਦੋ ਪਰਿਵਾਰਾਂ 'ਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਦੋਵਾਂ ਧਿਰਾਂ ਵਲੋਂ ਇਕ-ਦੂਜੇ ਦੇ ਘਰ 'ਤੇ ਜੰਮ ਕੇ ਇੱਟਾਂ-ਰੋੜੇ ਤੇ ਬੋਤਲਾਂ ਚਲਾਈਆਂ ਗਈਆਂ। ਦਰਅਸਲ ਦੇਰ ਸ਼ਾਮ ਘਰਾਂ ਦੇ ਬਾਹਰ ਬੱਚੇ ਕ੍ਰਿਕਟ ਖੇਡ ਰਹੇ ਸਨ, ਇਸ ਦੌਰਾਨ ਬਾਲ ਮਨਜੀਤ ਕੌਰ ਦੇ ਘਰ 'ਚ ਜਾ ਡਿੱਗੀ, ਜਿਸ ਤੋਂ ਬਾਅਦ ਫਸਾਦ ਵਦ ਗਿਆ। ਮਨਜੀਤ ਕੌਰ ਦਾ ਦੋਸ਼ ਹੈ ਕਿ ਕਰੀਬ 2 ਦਰਜਨ ਵਿਅਕਤੀਆਂ ਨੇ ਉਸਦੇ ਘਰ 'ਤੇ ਇੱਟਾਂ-ਰੋੜੇ ਚਲਾਏ ,ਜਦਕਿ ਦੂਜੀ ਧਿਰ ਦਾ ਦੋਸ਼ ਹੈ ਕਿ ਉਲਟਾ ਮਨਜੀਤ ਕੌਰ ਦੇ ਕਹਿਣ 'ਤੇ ਕੁਝ ਵਿਅਕਤੀਆਂ ਨੇ ਉਸਦੇ ਘਰ 'ਤੇ ਬੋਤਲਾਂ ਨਾਲ ਹਮਲਾ ਕੀਤਾ ਹੈ।

PunjabKesari

ਸ਼ਿਕਾਇਤ ਮਿਲਣ 'ਤੇ ਪੁਲਸ ਮੌਕੇ ਤੇ ਪਹੁੰਚੀ ਅਤੇ ਹਾਲਾਤ ਦਾ ਜਾਇਜ਼ਾ ਲਿਆ। ਪੁਲਸ ਮੁਤਾਬਕ ਦੋਵਾਂ ਧਿਰਾਂ ਦਾ ਦੁਕਾਨਾਂ ਨੂੰ ਲੈ ਕੇ ਪਹਿਲਾਂ ਵੀ ਇਕ-ਦੋ ਵਾਰ ਝਗੜਾ ਹੋ ਚੁੱਕਾ ਹੈ। ਫਿਲਹਾਲ ਪੁਲਸ ਵਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ। ਬਿਆਨਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

PunjabKesari


author

Shyna

Content Editor

Related News