ਜਲੰਧਰ: ਫੇਅਰ ਫਾਰਮ ਰਿਜ਼ਾਰਟ ਨੇੜੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

Sunday, Jul 29, 2018 - 08:20 PM (IST)

ਜਲੰਧਰ: ਫੇਅਰ ਫਾਰਮ ਰਿਜ਼ਾਰਟ ਨੇੜੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼

ਜਲੰਧਰ (ਮਾਹੀ)— ਜਲੰਧਰ ਮਕਸੂਦਾ ਬਾਈਪਾਸ ਨੇੜੇ ਜਿੰਦਾ ਪਿੰਡ ਦੇ ਫੇਅਰ ਫਾਰਮ ਰਿਜ਼ਾਰਟ ਦੇ ਨੇੜੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦੀ ਖਬਰ ਮਿਲੀ ਹੈ। ਅਜੇ ਤੱਕ ਵਿਅਕਤੀ ਦਾ ਪਛਾਣ ਨਹੀਂ ਹੋ ਸਕਦੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਥਾਣਾ ਡਿਵੀਜ਼ਨ 1 ਦੇ ਏ.ਐੱਸ.ਆਈ. ਪੂਰਨ ਸਿੰਘ ਤੇ ਹੈੱਡ ਕਾਂਸਟੇਬਲ ਹੀਰਾ ਲਾਲ ਮੌਕੇ 'ਤੇ ਪਹੁੰਚ ਗਏ। ਮੌਕੇ 'ਤੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ 72 ਘੰਟੇ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਵਿਅਕਤੀ ਦੀ ਮੌਤ ਦੇ ਕਾਰਨਾਂ ਬਾਰੇ ਅਜੇ ਕੋਈ ਵੀ ਜਾਣਕਾਰੀ ਮੁਹੱਈਆ ਨਹੀਂ ਹੋ ਸਕੀ ਹੈ। ਪੁਲਸ ਮਾਮਲੇ ਦੀ ਜਾਂਚ 'ਚ ਲੱਗੀ ਹੋਈ ਹੈ।


Related News