ਜਲੰਧਰ: ਵਿਗੜੇ ਨੌਜਵਾਨ ਦੀ ਘਟੀਆ ਕਰਤੂਤ, ਨਾਕੇ ਦੌਰਾਨ ਏ.ਐੱਸ.ਆਈ. ''ਤੇ ਚੜ੍ਹਾਈ ਕਾਰ (ਵੀਡੀਓ)

Saturday, May 02, 2020 - 07:28 PM (IST)

ਜਲੰਧਰ (ਕਮਲੇਸ਼,ਮ੍ਰਿਦਲ, ਵਿਕਰਮ)— ਜਲੰਧਰ ਦੇ ਮਾਡਲ ਟਾਊਨ ਨੇੜੇ ਮਿਲਕ ਬਾਰ ਚੌਕ 'ਚ ਇਕ ਵਿਗੜੇ ਨੌਜਵਾਨ ਵੱਲੋਂ ਨਾਕੇ 'ਤੇ ਖੜ੍ਹੀ ਪੁਲਸ 'ਤੇ ਹੀ ਕਾਰ ਚੜ੍ਹਾ ਦਿੱਤੀ ਗਈ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫਤਾਰ 'ਚ ਆ ਰਹੇ ਨੌਜਵਾਨ ਨੂੰ ਨਾਕੇ 'ਤੇ ਖੜ੍ਹੀ ਪੁਲਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੁੱਸੇ 'ਚ ਆਏ ਨੌਜਵਾਨ ਨੇ ਥਾਣਾ-6 ਦੇ ਏ. ਐੱਸ. ਆਈ. ਮੁਲਖ ਰਾਜ 'ਤੇ ਅਰਟੀਗੋ ਕਾਰ ਚੜ੍ਹਾ ਦਿੱਤੀ। ਇੰਨਾ ਹੀ ਨਹੀਂ ਕਾਰ ਕਾਫੀ ਦੂਰ ਤੱਕ ਮੁਲਾਜ਼ਮ ਨੂੰ ਘੜੀਸਦੀ ਲੈ ਗਈ। ਬਾਅਦ 'ਚ ਪੁਲਸ ਨੇ ਪਿੱਛਾ ਕਰਕੇ ਕਾਰ ਨੂੰ ਰੋਕਿਆ ਅਤੇ ਮੁੰਡੇ ਨੂੰ ਦਬੋਚਿਆ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ 'ਕੋਰੋਨਾ' ਬਲਾਸਟ, ਹਜ਼ੂਰ ਸਾਹਿਬ ਤੋਂ ਪਰਤੇ 33 ਸ਼ਰਧਾਲੂ ਕੋਰੋਨਾ ਪਾਜ਼ੇਟਿਵ

PunjabKesari

ਖੁਦ ਨੂੰ ਪੁਲਸ ਵਿਚ ਘਿਰਿਆ ਦੇਖ ਕੇ ਨੌਜਵਾਨ ਨੇ ਮੁਆਫੀਆਂ ਮੰਗੀਆਂ। ਜਲੰਧਰ ਪੁਲਸ ਵੱਲੋਂ ਅਨਮੋਲ ਸਮੇਤ ਉਸ ਦੇ ਪਿਤਾ ਪਰਮਿੰਦਰ ਸਿੰਘ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਸਮੇਤ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

PunjabKesari

ਇਸ ਬਾਰੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਆਪਣੇ ਟਵਿੱਟਰ 'ਤੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਅਨਮੋਲ ਮਹਿਮੀ ਅਤੇ ਕਾਰ ਮਾਲਕ ਉਸ ਦੇ ਪਿਤਾ ਪਰਮਿੰਦਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਸ ਵੱਲੋਂ ਅਨਮੋਲ ਸਮੇਤ ਉਸ ਦੇ ਪਿਤਾ ਪਰਮਿੰਦਰ ਸਿੰਘ ਖਿਲਾਫ ਕਤਲ ਕਰਨ ਦੀ ਕੋਸ਼ਿਸ਼ ਸਮੇਤ ਹੋਰ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਪੁਲਸ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਦੇ ਕੋਲ ਅਜਿਹੀਆਂ ਹਰਕਤਾਂ ਕਰਨ ਵਾਲਿਆਂ ਵਿਰੁੱਧ ਜ਼ੀਰੋ ਟੌਲਰੈਂਸ ਪਾਲਿਸੀ ਹੈ ਅਤੇ ਅਜਿਹੀ ਹਰਕਤ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਸਰਕਾਰੀ ਪ੍ਰਬੰਧਾਂ ਨੂੰ ਦੇਖ ਭੜਕੇ, ਕੀਤੀ ਇਹ ਮੰਗ

PunjabKesari20 ਸਾਲਾ ਨੌਜਵਾਨ ਨੇ ਚੜ੍ਹਾਈ ਏ. ਐੱਸ. ਆਈ. 'ਤੇ ਗੱਡੀ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਉਕਤ ਮੁਲਜ਼ਮ ਦੀ ਪਛਾਣ ਅਨਮੋਲ ਮਹਿਮੀ ਪੁੱਤਰ ਪਰਮਿੰਦਰ ਸਿੰਘ ਦੇ ਤੌਰ 'ਤੇ ਹੋਈ ਹੈ, ਜੋਕਿ ਅਰਟੀਗਾ ਕਾਰ ਨੰਬਰ ਪੀ. ਬੀ.08-ਸੀ. ਐੱਸ. 6467 ਚਲਾ ਰਿਹਾ ਸੀ। ਜਦੋਂ ਉਸ ਨੂੰ ਮਿਲਕ ਬਾਰ ਚੌਕ ਨੇੜੇ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹ ਰੁੱਕਣ ਦੀ ਬਜਾਏ ਕਾਰ ਦੌੜਾਨ ਲੱਗਾ ਅਤੇ ਨਾਕਾ ਤੋੜ ਦਿੱਤਾ। ਇਸ ਦੌਰਾਨ ਉਸ ਨੇ ਡਿਊਟੀ 'ਤੇ ਤਾਇਨਾਤ ਸਬ ਇੰਸਪੈਕਟਰ ਮੁਲਖ ਰਾਜ 'ਤੇ ਚੜ੍ਹਾ ਦਿੱਤੀ। ਇੰਸਪੈਕਟਰ ਨੇ ਕਿਸੇ ਤਰ੍ਹਾਂ ਕਾਰ ਦੇ ਬੋਨਟ 'ਤੇ ਛਾਲ  ਮਾਰ ਕੇ ਆਪਣੀ ਜਾਨ ਬਚਾਈ ਅਤੇ ਸੜਕ 'ਤੇ ਘਸੀੜਦਾ ਗਿਆ।
PunjabKesari

ਉਨ੍ਹਾਂ ਦੱਸਿਆ ਕਿ ਉਕਤ ਮੁਲਜ਼ਮ 20 ਸਾਲ ਦਾ ਨੌਜਵਾਨ ਹੈ, ਜੋ ਕਿ ਸਥਾਨਕ ਕਾਲਜ 'ਚ ਪੜ੍ਹਦਾ ਹੈ। ਉਸ ਦੇ ਪਿਤਾ ਇਲੈਕਟ੍ਰੀਸਿਟੀ ਦੁਕਾਨ ਦੇ ਮਾਲਕ ਹਨ। ਉਨ੍ਹਾਂ ਕਿਹਾ ਕਿ ਡਿਊਟੀ ਦੌਰਾਨ ਪੁਲਸ ਮੁਲਾਜ਼ਮਾਂ ਨਾਲ ਹੋ ਰਹੀਆਂ ਅਜਿਹੀਆਂ ਘਟਨਾਵਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਤਰ੍ਹਾਂ ਦੇ ਜੁਰਮ 'ਚ ਸ਼ਾਮਲ ਕਿਸੇ ਵੀ ਵਿਅਕਤੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।  

ਇਹ ਵੀ ਪੜ੍ਹੋ: ਅੰਮ੍ਰਿਤਸਰ: ਨਾਂਦੇੜ ਤੋਂ ਪਰਤੀ ਸੰਗਤ ਦੇ 'ਕੋਰੋਨਾ' ਟੈਸਟ ਕਰਦੇ ਸਮੇਂ ਮਹਿਲਾ ਡਾਕਟਰ ਹੋਈ ਬੇਹੋਸ਼


author

shivani attri

Content Editor

Related News