ਅੰਮ੍ਰਿਤਸਰ ਹਾਦਸੇ ਤੋਂ ਰੇਲਵੇ ਨੇ ਲਿਆ ਸਬਕ, ਲਿਆ ਵੱਡਾ ਫੈਸਲਾ

Saturday, Nov 24, 2018 - 10:21 AM (IST)

ਅੰਮ੍ਰਿਤਸਰ ਹਾਦਸੇ ਤੋਂ ਰੇਲਵੇ ਨੇ ਲਿਆ ਸਬਕ, ਲਿਆ ਵੱਡਾ ਫੈਸਲਾ

ਜਲੰਧਰ (ਗੁਲਸ਼ਨ) : ਅੰਮ੍ਰਿਤਸਰ 'ਚ ਦੁਸਹਿਰੇ ਵਾਲੇ ਦਿਨ ਰੇਲ ਪਟੜੀ 'ਤੇ ਖੜ੍ਹੇ ਹੋ  ਕੇ ਰਾਵਣ ਸੜਦਾ ਵੇਖ ਰਹੇ ਲੋਕਾਂ ਦੇ ਟਰੇਨ ਦੀ ਲਪੇਟ 'ਚ ਆ ਕੇ ਮਾਰੇ ਜਾਣ ਤੋਂ ਬਾਅਦ  ਰੇਲਵੇ ਨੇ ਅਹਿਮ ਯੋਜਨਾ ਤਿਆਰ ਕੀਤੀ ਹੈ। ਰੇਲਵੇ ਨੇ ਅਜਿਹੇ ਭਿਆਨਕ ਹਾਦਸਿਆਂ ਤੋਂ ਬਚਾਅ ਲਈ ਰੇਲ ਲਾਈਨਾਂ ਦੇ ਨਾਲ 3000 ਕਿਲੋਮੀਟਰ ਲੰਮੀ ਕੰਧ ਬਣਾਉਣ ਦਾ ਫੈਸਲਾ ਲਿਆ ਹੈ। ਰੇਲਵੇ ਨੇ ਸ਼ਹਿਰੀ ਇਲਾਕਿਆਂ ਵਿਚ ਲੋਕਾਂ ਨੂੰ ਪਟੜੀ ਤੋਂ ਦੂਰ ਰੱਖਣ ਲਈ ਕੰਧਾਂ ਖੜ੍ਹੀਆਂ ਕਰਨ ਦਾ ਪਲਾਨ ਤਿਆਰ ਕੀਤਾ ਹੈ। ਕਿਉਂਕਿ ਸੰਘਣੀ ਆਬਾਦੀ ਜਾਂ ਭੀੜ-ਭਾੜ ਵਾਲੇ ਇਲਾਕਿਆਂ 'ਚ ਅਕਸਰ ਰੇਲ ਪਟੜੀਆਂ ਨੂੰ ਪਾਰ ਕਰਦੇ ਸਮੇਂ ਗੰਭੀਰ ਹਾਦਸੇ ਹੋ ਜਾਂਦੇ ਹਨ। 

ਰੇਲਵ ਸੂਤਰਾਂ ਮੁਤਾਬਕ ਰੇਲ ਲਾਈਨਾਂ ਨਾਲ ਬਣਾਈਆਂ ਜਾਣ ਵਾਲੀਆਂ ਇਨ੍ਹਾਂ ਕੰਧਾਂ ਦੀ ਉਚਾਈ 2.7 ਮੀਟਰ ਰਹੇਗੀ। ਇਸਨੂੰ ਸੀਮੈਂਟ ਤੇ ਕੰਕਰੀਟ ਨਾਲ ਬਣਾਇਆ ਜਾਵੇਗਾ। ਜਾਣਕਾਰੀ ਮੁਤਾਬਿਕ ਇਹ ਕੰਧਾਂ ਸ਼ਹਿਰੀ ਤੇ ਗੈਰ ਸ਼ਹਿਰੀ ਦੋਵਾਂ ਤਰ੍ਹਾਂ ਦੇ ਇਲਾਕਿਆਂ ਵਿਚ ਬਣਾਈਆਂ ਜਾਣਗੀਆਂ। ਇਸ ਪ੍ਰਾਜੈਕਟ 'ਤੇ 2500 ਕਰੋੜ ਰੁਪਏ ਦੀ ਲਾਗਤ ਆਉਣ  ਦੀ ਸੰਭਾਵਨਾ ਹੈ।  


author

Baljeet Kaur

Content Editor

Related News