ਲੱਖ ਦਾਤਾ ਬਾਬਾ ਘੋੜੀ ਵਾਲਾ ਪੀਰ ਦੇ ਸਾਲਾਨਾ ਮੇਲੇ ’ਤੇ ਕਰਵਾਈ ਛਿੰਞ
Tuesday, Mar 26, 2019 - 04:37 AM (IST)
ਜਲੰਧਰ (ਵਰਿਆਣਾ)-ਪਿੰਡ ਕੋਹਾਲਾ ਵਿਖੇ ਲੱਖ ਦਾਤਾ ਬਾਬਾ ਘੋੜੀ ਵਾਲਾ ਪੀਰ ਜੀ ਦੇ ਦਰਬਾਰ ’ਤੇ ਲੱਗੇ ਸਾਲਾਨਾ ਮੇਲੇ ਦੌਰਾਨ ਪ੍ਰਬੰਧਕ ਕਮੇਟੀ, ਸਾਬਕਾ ਪੰਚਾਇਤ, ਮੌਜੂਦਾ ਪੰਚਾਇਤ, ਐੱਨ. ਆਰ. ਆਈਜ਼ ਤੇ ਸੰਗਤ ਦੇ ਸਹਿਯੋਗ ਨਾਲ ਛਿੰਞ ਕਰਵਾਈ ਗਈ, ਜਿਸ ’ਚ ਪਹਿਲਵਾਨਾਂ ਨੇ ਕੁਸ਼ਤੀ ਦੇ ਜੌਹਰ ਦਿਖਾਏ। ਇਸ ਮੌਕੇ ਸਾਬਕਾ ਸਰਪੰਚ ਗਿਆਨ ਚੰਦ ਭੱਟੀ ਨੇ ਕਿਹਾ ਕਿ ਪੀਰਾਂ ਦੇ ਸਾਲਾਨਾ ਮੇਲੇ ਸਾਡੇ ਵਿਚ ਏਕਤਾ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ ਲੱਖ ਦਾਤਾ ਬਾਬਾ ਘੋੜੀ ਵਾਲਾ ਪੀਰ ਜੀ ਦੇ ਦਰਬਾਰ ਤੋਂ ਸੱਚੇ ਦਿਲੋਂ ਮੰਗੀ ਹਰ ਮੁਰਾਦ ਪੂਰੀ ਹੁੰਦੀ ਹੈ। ਇਸ ਮੌਕੇ ਪਟਕੇ ਦੀ ਕੁਸ਼ਤੀ ਅੰਗਰੇਜ ਡੂਮਛੇੜੀ ਨੇ ਜਿੱਤੀ ਇਸ ਮੌਕੇ ਸਾਧੂ ਸਿੰਘ, ਭੱਟੀ ਪਰਿਵਾਰ, ਸਵ. ਜੋਗਿੰਦਰ ਸਿੰਘ ਜੀ ਦਾ ਪਰਿਵਾਰ, ਚਰਨਜੀਤ ਸਿੰਘ, ਸਰਪੰਚ ਜੱਸਾ ਸਿੰਘ, ਯੁਵਰਾਜ ਸਿਘ, ਡਾ. ਰਾਜਿੰਦਰ ਜਸਵੀਰ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ, ਪਰਮਜੀਤ ਸਿੰਘ, ਜਸਵੰਤ ਸਿੰਘ, ਪਲਵਿੰਦਰ ਸਿੰਘ ਪਿੰਦਰ, ਮਲਕੀਤ ਸਿੰਘ, ਮੰਗਲ ਸਿੰਘ ਤੇ ਆਤਮਾ ਸਿੰਘ ਆਦਿ ਹਾਜ਼ਰ ਸਨ।