ਲੁਟੇਰਿਆਂ ਨੇ ਪਹਿਲਾਂ ਪੈਟਰੋਲ ਪੰਪ ''ਤੇ ਚਲਾਈਆਂ ਗੋਲੀਆਂ, ਫਿਰ ਨਕਦੀ ਵਾਲਾ ਬੈਗ ਖੋਹ ਕੇ ਹੋ ਗਏ ਫ਼ਰਾਰ
Thursday, Jan 16, 2025 - 05:48 AM (IST)
ਅਲਾਵਲਪੁਰ (ਬੰਗੜ) : ਪੁਲਸ ਚੌਂਕੀ ਅਲਾਵਲਪੁਰ ਦੀ ਹੱਦ ’ਚ ਆਉਂਦੇ ਰਾਸ਼ਟਰੀ ਰਾਜ ਮਾਰਗ ’ਤੇ ਸਥਿਤ ਇਕ ਪੈਟਰੋਲ ਪੰਪ ਤੋਂ ਲੁਟੇਰਿਆਂ ਵੱਲੋਂ ਨਕਦੀ ਲੁੱਟਣ ਦੀ ਖ਼ਬਰ ਮਿਲੀ ਹੈ।
ਇਸ ਸਬੰਧੀ ਪੈਟਰੋਲ ਪੰਪ ਦੇ ਮੈਨੇਜਰ ਓਮ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਸ਼ਾਮ ਲਗਭਗ 7 ਵਜੇ ਦੇ ਕਰੀਬ ਬਿਨਾਂ ਨੰਬਰ ਦੇ ਮੋਟਰਸਾਈਕਲ ’ਤੇ ਸਵਾਰ ਤਿੰਨ ਲੁਟੇਰਿਆਂ ਨੇ ਪਹਿਲਾਂ ਪੈਟਰੋਲ ਪੰਪ ’ਤੇ ਗੋਲੀਆਂ ਚਲਾਈਆਂ, ਬਾਅਦ ’ਚ ਦੋ ਕਰਿੰਦਿਆਂ ਕੋਲੋਂ ਪਿਸਤੌਲ ਦੀ ਨੋਕ ’ਤੇ ਨਕਦੀ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਵੱਲੋਂ ਪੰਜ ਫਾਇਰ ਕੀਤੇ ਗਏ।
ਇਹ ਵੀ ਪੜ੍ਹੋ : ਬੇਟੀ ਨਾਲ ਨਾਜਾਇਜ਼ ਸਬੰਧ ਬਣਾਉਣ ਤੋਂ ਰੋਕਣ ’ਤੇ ਭਾਣਜੇ ਨੇ ਮਾਮੇ ’ਤੇ ਚਲਾਈ ਗੋਲੀ, ਜ਼ਖਮੀ
ਮੈਨੇਜਰ ਨੇ ਦੱਸਿਆ ਕਿ ਲੁਟੇਰੇ ਪੈਟਰੋਲ ਪੰਪ ਤੋਂ ਲਗਭਗ 30 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਜਲੰਧਰ ਵੱਲ ਨੂੰ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਸੀ. ਸੀ. ਟੀ. ਵੀ . ਕੈਮਰੇ ’ਚ ਕੈਦ ਹੋ ਗਈ ਹੈ। ਇਸ ਮੌਕੇ ਡੀ. ਐੱਸ. ਪੀ. ਕੁਲਵੰਤ ਸਿੰਘ ਆਦਮਪੁਰ, ਐੱਸ. ਐੱਚ. ਓ. ਭੋਗਪੁਰ ਯਾਦਵਿੰਦਰ ਸਿੰਘ, ਐੱਸ. ਐੱਚ. ਓ. ਆਦਮਪੁਰ ਰਵਿੰਦਰ ਪਾਲ ਸਿੰਘ, ਚੌਂਕੀ ਇੰਚਾਰਜ ਅਲਾਵਲਪੁਰ ਪਰਮਜੀਤ ਸਿੰਘ ਪੁਲਸ ਪਾਰਟੀ ਸਮੇਤ ਪਹੁੰਚੇ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8